ਗੁਰਦਾਸਪੁਰ

ਕਲਾਨੌਰ ਦੇ ਸਿਵਲ ਹਸਪਤਾਲ ਚ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ

ਕਲਾਨੌਰ ਦੇ ਸਿਵਲ ਹਸਪਤਾਲ ਚ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ
  • PublishedAugust 30, 2024

ਕਲਾਨੌਰ (ਗੁਰਦਾਸਪੁਰ), 30 ਅਗਸਤ 2024 ( ਰਾਜਨ ਸ਼ਰਮਾ)। ਹਸਪਤਾਲ ਬਚਾਓ ਡਾਕਟਰ ਲਿਆਓ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ਼ ਪੂਰਾ ਕਰੋ ਦੇ ਨਾਹਰੇ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਗਏ ਧਰਨੇ ਦਾ ਅੱਜ ਤੀਸਰਾ ਦਿਨ ਹੈ। ਅੱਜ ਦਾ ਧਰਨਾ ਪੰਜਾਬ ਕਿਸਾਨ ਯੂਨੀਅਨ ਵੱਲੋਂ ਦਿੱਤਾ ਗਿਆ। ਅੱਜ ਦੇ ਧਰਨੇ ਦੀ ਅਗਵਾਈ ਜਰਨੈਲ ਸਿੰਘ ਸਪਰਾਵਾਂ ਨੇ ਕੀਤੀ। ਅੱਜ ਦੇ ਬੁਲਾਰਿਆਂ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲ ਪੁਰ, ਜਰਨੈਲ ਸਿੰਘ ਸਪਰਾਵਾਂ,ਮਾਸਟਰ ਲਖਵਿੰਦਰ ਸਿੰਘ ਬਿਸ਼ਨ ਕੋਟ ਅਤੇ ਬਸ਼ੀਰ ਗਿੱਲ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਪੂਰਾ ਕੀਤਾ ਜਾਵੇ। ਸੀਨੀਅਰ ਸਕੈਡੰਰੀ ਸਕੂਲ , ਬਿਜਲੀ ਬੋਰਡ, ਤਹਿਸੀਲ, ਫੂਡ ਸਪਲਾਈ ਦਫ਼ਤਰ, ਸਮਾਜਿਕ ਸੁਰੱਖਿਆ ਦਫ਼ਤਰ ਆਦਿ ਵਿੱਚ ਸਰਕਾਰੀ ਮੁਲਾਜ਼ਮ ਪੂਰੇ ਕੀਤੇ ਜਾਣੇ। ਦਵਾਈਆਂ ਅਤੇ ਲੈਬ ਟੈਸਟਾਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇ।

ਅੱਜ ਦੇ ਧਰਨੇ ਵਿੱਚ ਅਸ਼ਵਨੀ ਕੁਮਾਰ ਲੱਖਣ ਕਲਾਂ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਗੁਰਦੀਪ ਸਿੰਘ ਕਾਮਲ ਪੁਰ ਬਲਾਕ ਪ੍ਰਧਾਨ, ਮਹਿੰਦਰ ਸਿੰਘ , ਬਲਵੰਤ ਸਿੰਘ, ਲਾਡੀ ਸ਼ਰਮਾ, ਕੁਲਵੰਤ ਸਿੰਘ ਲੱਖਣ ਖੁਰਦ। ਮਹਿੰਦਰ ਸਿੰਘ ਬਖਸ਼ੀ ਵਾਲ, ਪਰਸ ਰਾਮ ਕਲਾਨੌਰ, ਬਲਦੇਵ ਸਿੰਘ ਬਲਵਿੰਦਰ ਸਿੰਘ ਦਿਲਬਾਗ ਸਿੰਘ ਜਰਨੈਲ ਸਿੰਘ ਸਪਰਾਵਾਂ। ਕੁੰਦਨ ਸਿੰਘ ਲੱਖਾ ਸਿੰਘ ਬੱਖਤ ਪੁਰ। ਪਾਲ ਮਸੀਹ ਖੁਸ਼ੀ ਪੁਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਬਾਬਾ, ਹਰਜਿੰਦਰ ਸਿੰਘ, ਗੋਪਾਲ ਚੰਦ, ਜੋਗਿੰਦਰ ਪਾਲ, ਅਤੇ ਰਮੇਸ਼ ਕੁਮਾਰ ਲੱਖਣ ਕਲਾਂ। ਮੰਗਲ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਟਾਰੀ। ਹਰਭਜਨ ਸਿੰਘ ਨੜਾਵਾਲੀ, ਸੁਖਦੇਵ ਸਿੰਘ ਦਬੁਰਜੀ, ਗੁਰਵਿੰਦਰ ਸਿੰਘ ਲਖਵਿੰਦਰ ਸਿੰਘ ਬਿਸ਼ਨ ਕੋਟ, ਬੱਬੂ ਖੁਸ਼ੀ ਪੁਰ, ਬਸ਼ੀਰ ਗਿੱਲ ਮਸਤ ਕੋਟ, ਜਗਜੀਤ ਸਿੰਘ ਗੁਲਾਬ ਸਿੰਘ ਸੇਖਕਬੀਰ, ਬਲਦੇਵ ਸਿੰਘ ਕਲਾਨੌਰ। ਮੱਖਣ ਸਿੰਘ ਲੱਖਣ ਕਲਾਂ , ਸੁੱਚਾ ਸਿੰਘ ਡੇਹਰੀਵਾਲ, ਗੁਰਮੇਜ ਸਿੰਘ ਰੋਸਾ ਆਦਿ ਹਾਜ਼ਰ ਸਨ।।। ਵੱਲੋਂ ਗੁਰਦੀਪ ਸਿੰਘ ਕਾਮਲ ਪੁਰ।

Written By
The Punjab Wire