ਗੁਰਦਾਸਪੁਰ 9 ਅਗਸਤ 2024 (ਦੀ ਪੰਜਾਬ ਵਾਇਰ)। ਅੱਜ ਇਥੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚਾ ਤਹਿਸੀਲ ਗੁਰਦਾਸਪੁਰ ਵੱਲੋਂ ‘ਕਾਰਪੋਰੇਟੋ ਭਾਰਤ ਛੱਡੋ’ ਦੇ ਪ੍ਰੋਗਰਾਮ ਤਹਿਤ ਰੈਲੀ ਕਰਨ ਉਪਰੰਤ ਮਾਰਚ ਕਰਕੇ ਡਾਕਖਾਨਾ ਚੌਂਕ ਗੁਰਦਾਸਪੁਰ ਵਿਖੇ ਕਾਰਪੋਰੇਟ ਸੈਕਟਰ ਦਾ ਪੁਤਲਾ ਸਾੜਿਆ ਗਿਆ। ਇਹ ਪ੍ਰੋਗਰਾਮ ਗੁਰਦਾਸਪੁਰ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਕੀਤਾ ਗਿਆ ਪੂਰੇ ਦੇਸ਼ ਵਿੱਚ ਇਹ ਪੁਤਲੇ ਸਾੜੇ ਗਏ।
ਪ੍ਰੋਗਰਾਮ ਦੀ ਪ੍ਰਧਾਨਗੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਗੁਰਸ਼ਰਨ ਸਿੰਘ ਮਾਖਨਪੁਰ, ਚਨਣ ਸਿੰਘ ਦੋਰਾਂਗਲਾ, ਮੰਗਤ ਸਿੰਘ ਜੀਵਨ ਚੱਕ ,ਗੁਰਚਰਨ ਸਿੰਘ ਵਾਲੀਆ, ਗੁਰਦੀਪ ਸਿੰਘ ਮੁਸਫਾਬਾਦ, ਅਜੀਤ ਸਿੰਘ ਹੁੰਦਲ ,ਤੇ ਬਲਬੀਰ ਸਿੰਘ ਉਚਾ ਧਕਾਲਾ ਨੇ ਕੀਤੀ ਇਸ ਮੌਕੇ ਬੋਲਦਿਆਂ ਮੱਖਣ ਸਿੰਘ ਕੁਹਾੜ ਤਰਲੋਕ ਸਿੰਘ ਬਹਿਰਾਮਪੁਰ ,ਗੁਰਵਿੰਦਰ ਸਿੰਘ ਜੀਵਨ ਚੱਕ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਬੈਂਸ, ਗੁਰਦਿਆਲ ਸਿੰਘ ਸੋਹਲ, ਸੁਖਦੇਵ ਸਿੰਘ ਭਾਗੋਕਾਵਾਂ ਆਦਿ ਨੇ ਆਖਿਆ ਕਿ ਇਹ ਅੰਦੋਲਨ ਭਾਰਤ ਛੱਡੋ ਅੰਦੋਲਨ ਦੀ ਯਾਦ ਵਿੱਚ ਕੀਤਾ ਜਾ ਰਿਹਾ ਹੈ। ਨੌ ਅਗਸਤ 1942 ਨੂੰ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ; ਉਸ ਸਮੇਂ ਜੋ ਆਜ਼ਾਦੀ ਆਈ ਉਸ ਨਾਲ ਅੰਗਰੇਜ਼ਾਂ ਦੀਆਂ ਕਾਰਪੋਰੇਟ ਕੰਪਨੀਆਂ ਈਸਟ ਇੰਡੀਆ ਕੰਪਨੀ ਤੇ ਹੋਰ ਵਿਦੇਸ਼ੀ ਕੰਪਨੀਆਂ ਦਾ ਰਾਜ ਸੀ ।ਉਹਨਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਗਿਆ। ਪਰ ਮਗਰੋਂ ਇਹ ਰਾਜਭਾਗ ਭਾਰਤ ਦੀਆਂ ਕਾਰਪੋਰੇਟ ਸੈਕਟਰ ਦੀਆਂ ਕੰਪਨੀਆਂ ,ਟਾਟਿਆਂ ਬਿਰਲਿਆਂ, ਅਡਾਨੀਆਂ, ਅਬਾਨੀਆਂ, ਸਿੰਘਾਨੀਆਂ, ਡਾਲਮੀਆ ਆਦਿ ਨੇ ਸਾਂਭ ਲਿਆ। ਜਿਹੜੀ ਪਾਰਟੀ ਉਹਨਾਂ ਨੂੰ ਸਭ ਤੋਂ ਵੱਧ ਗਰੀਬਾਂ ਨੂੰ ਲੁੱਟ ਕੇ ਕਾਰਪੋਰੇਟ ਸੈਕਟਰ ਦੀ ਝੋਲੀ ਭਰਦੀ ਹੈ ਉਹ ਇਹਨਾਂ ਨੂੰ ਚੰਗੀ ਲਗਦੀ ਹੈ ।
ਮੋਦੀ ਸਰਕਾਰ ਨੇ ਕਰੀਬ 16 ਲੱਖ ਕਰੋੜ ਰੁਪਏ ਇਹਨਾਂ ਕਾਰਪੋਰੇਟ ਸੈਕਟਰਾਂ ਦਾ ਬੈਂਕ ਕਰਜ਼ਾ ਹੀ ਮੁਆਫ ਕਰ ਦਿੱਤਾ ਹੈ । ਆਮ ਲੋਕਾਂ ਦਾ ਬੁਰਾ ਹਾਲ ਹੈ ।ਗਰੀਬੀ ਬੇਰੁਜ਼ਗਾਰੀ ਮਹਿੰਗਾਈ ਨੇ ਲੋਕਾਂ ਦਾ ਲੱਖ ਤੋੜ ਦਿੱਤਾ ਹੈ ।ਕਾਰਨ ਕਿ ਸਭ ਕੁਝ ਲੁੱਟ ਕੇ ਅਡਾਨੀਆਂ ਅੰਬਾਨੀਆਂ ਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਹੋਰ ਕਿਹਾ ਕਿ ਸਾਰੇ ਜਨਤਕ ਅਦਾਰੇ ਤੇ ਸਰਕਾਰੀ ਵਿਭਾਗ ਸਸਤੇ ਭਾਤ ਕਾਰਪੋਰੇਟਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਜਿਵੇਂ ਅੰਗਰੇਜ਼ਾਂ ਨੂੰ ਦੇਸ਼ ਆਜ਼ਾਦ ਕਰਾਇਆ ਸੀ ਇਸ ਤਰਾਂ ਹੁਣ ਕਾਰਪੇਟਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ। ਇਹ ਲੜਾਈ ਸੰਯੁਕਤ ਕਿਸਾਨ ਮੋਰਚਾ ਤਾਂ ਲੜ ਹੀ ਰਿਹਾ ਹੈ ਮਜ਼ਦੂਰਾਂ ਮੁਲਾਜ਼ਮਾਂ, ਨੌਜਵਾਨਾਂ ਤੇ ਹੋਰ ਲੋਕ ਹਤੈਸ਼ੀ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਾ ਕੇ ਇਸ ਲੜਾਈ ਹੋਰ ਤਿੱਖੀ ਕੀਤੀ ਜਾਣੀ ਹੈ ।
ਇਸ ਮੌਕੇ ਮਜ਼ਦੂਰ ਆਗੂ ਧਿਆਨ ਸਿੰਘ ਠਾਕੁਰ ਕੁਲਵਿੰਦਰ ਸਿੰਘ ਤੇ ਮੱਖਣ ਸਿੰਘ ਤਿੱਬੜ ਕੁਲਜੀਤ ਸਿੰਘ ਸਿੱਧਵਾਂ ਜਮੀਤਾ ਕਰਨੈਲ ਸਿੰਘ ਪੰਛੀ ਗੁਰਮੀਤ ਸਿੰਘ ਥਾਣੇਵਾਲ ਪਲਵਿੰਦਰ ਸਿੰਘ ਸੁਆਮੀ, ਹਰਜਿੰਦਰ ਸਿੰਘ ਬਾਹੂਪੁਰ ਰਘਬੀਰ ਸਿੰਘ ਚਾਹਲ, ਅਮਰਜੀਤ ਸਿੰਘ ਸੈਣੀ ਅਬਿਨਾਸ਼ ਸਿੰਘ, ਮੰਪੀ ਲਡੀ ਸ਼ਾਹ, ਬੱਬੂ ਹਯਾਤ ਨਗਰ ਪਰਮਿੰਦਰ ਸਿੰਘ ਤਾਸ਼ ਹਰਜਿੰਦਰ ਸਿੰਘ ਅਮਰਜੀਤ ਸਿੰਘ ਉਘਰਾ ਸਾਗਰ ਸਿੰਘ ਭੋਲਾ ਮੁਖਤਿਆਰ ਸਿੰਘ ਗੁਰਮੀਤ ਸਿੰਘ ਹਯਾਤ ਨਗਰ ਜਸਵਿੰਦਰ ਸਿੰਘ ਕਾਲਾ ਨੰਗਲ ਡਾਕਟਰ ਬਲਬੀਰ ਸਿੰਘ ਪੀਰਾਂਬਾਗ ਮੱਲੀਆਂ ਆਦਿ ਵੀ ਹਾਜ਼ਰ ਸਨ ।