ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਤੇ ਸਿਆਸੀ ਬਜਟ ਦੇ ਵਿਰੋਧ ਵਿੱਚ ਆਰਐਮਪੀਆਈ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ
ਗੁਰਦਾਸਪੁਰ 30 ਜੁਲਾਈ 2024 (ਦੀ ਪੰਜਾਬ ਵਾਇਰ )। ਮੋਦੀ ਸਰਕਾਰ ਵੱਲੋਂ ਇਸ ਵਾਰ ਜੋ ਨਰੋਲ ਸਿਆਸੀ, ਲੋਕ ਵਿਰੋਧੀ ,ਕਾਰਪੋਰੇਟ ਪੱਖੀ ਅਤੇ ਵਿਰੋਧੀ ਰਾਜ ਸਰਕਾਰਾਂ ਦੇ ਵਿਰੋਧ ਵਿੱਚ ਬਜਟ 2024 ਪੇਸ਼ ਕੀਤਾ ਗਿਆ ਹੈ ਉਸ ਦੇ ਵਿਰੋਧ ਵਿੱਚ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਗੁਰਦਾਸਪੁਰ ਸ਼ਹਿਰ ਦੀ ਇਕਾਈ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜੇਲ ਰੋਡ ਗੁਰਦਾਸਪੁਰ ਦੇ ਚੌਂਕ ਵਿੱਚ ਪੁਤਲਾ ਸਾੜਨ ਤੋਂ ਪਹਿਲਾਂ ਆਰ ਐਮ ਪੀ ਆਈ ਦਫਤਰ ਵਿਖੇ ਪਾਰਟੀ ਵਰਕਰਾਂ ਦੀ ਰੈਲੀ ਕੀਤੀ ਗਈ ।ਰੈਲੀ ਦੀ ਪ੍ਰਧਾਨਗੀ ਮੱਖਣ ਸਿੰਘ ਕੁਹਾੜ, ਧਿਆਨ ਸਿੰਘ ਠਾਕੁਰ, ਅਜੀਤ ਸਿੰਘ ਹੁੰਦਲ ਅਤੇ ਗੁਰਦਿਆਲ ਸਿੰਘ ਸੋਹਲ ਨੇ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਬਜਟ ਨਰੋਲ ਸਿਆਸੀ ਹੈ ਅਤੇ ਆਪਣੀ ਸਰਕਾਰ ਬਚਾਉਣ ਲਈ ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ 1.30 ਲੱਖ ਕਰੋੜ ਤੋਂ ਵੱਧ ਦੇ ਗੱਫੇ ਦਿੱਤੇ ਗਏ ਹਨ। ਤਾਂ ਕਿ ਨਾਈਡੂ ਤੇ ਨਤੀਸ਼ ਰੂਪੀ ਘੱਟ ਗਿਣਤੀ ਲੰਗੜੀ ਸਰਕਾਰ ਦੀਆਂ ਵਿਸਾਖੀਆਂ ਕਾਇਮ ਰਹਿ ਸਕਣ ।ਬੁਲਾਰਿਆ ਇਹ ਵੀ ਦੋਸ਼ ਲਾਇਆ ਕਿ ਕਾਰਪੋਰੇਟਾਂ ਖਾਸ ਕਰ ਅਡਾਨੀ ਤੇ ਅਬਾਨੀ ਦੀ ਆਮਦਨ ਵਿੱਚ 30% ਵਾਧਾ ਹੋਇਆ ਹੈ ਪਰੰਤੂ ਕਾਰਪੋਰੇਟ ਸੈਕਟਰ ਵੱਲੋਂ ਕਿਸੇ ਨੂੰ ਵੀ ਰੁਜ਼ਗਾਰ ਨਹੀਂ ਦਿੱਤਾ ਗਿਆ । ਪਰ ਫਿਰ ਵੀ ਕੇਂਦਰ ਬਜਟ ਵਿੱਚ ਉਹਨਾਂ ਦਾ 5% ਇਨਕਮ ਟੈਕਸ ਘਟਾ ਦਿੱਤਾ ਗਿਆ ਹੈ। ਪੰਜਾਬ ਬੰਗਾਲ ਤੇ ਹੋਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਜਾਣ ਬੁਝ ਕੇ ਅੱਖਾਂ ਪਰੋਖੇ ਕੀਤਾ ਗਿਆ ਹੈ। ਬਜਟ ਵਿੱਚ ਸਿਹਤ, ਸਿੱਖਿਆ ,ਰੁਜ਼ਗਾਰ,ਤੇ ਮਨਰੇਗਾ ਵੱਲ ਪਿੱਠ ਕਰ ਲਈ ਹੈ। ਕਿਸਾਨਾਂ ਲਈ ਐਮਐਸਪੀ ਕਰਜ ਮੁਆਫੀ ਅਤੇ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਸਗੋਂ ਸਬਸਿਡੀਆਂ ਘਟਾ ਦਿੱਤੀਆਂ ਗਈਆਂ ਹਨ।
ਆਗੂਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਪ੍ਰਧਾਨਗੀ ਮੰਡਲ ਤੋਂ ਇਲਾਵਾ ਕੁਲਵੰਤ ਸਿੰਘ ਬਾਠ ਰਘਬੀਰ ਸਿੰਘ ਚਾਹਲ ਕੁਲਜੀਤ ਸਿੰਘ ਸਿੱਧਵਾਅ ਜਮੀਤਾ ਪਰਮਿੰਦਰ ਸਿੰਘ ਰੰਧਾਵਾ ਹੇਡਮਾਸਟਰ ਅਬਨਾਸ਼ ਸਿੰਘ ਕੁਲਵਿੰਦਰ ਸਿੰਘ ਤਿੱਬੜ ਮੱਖਣ ਸਿੰਘ ਤਿੱਬੜ ਦਵਿੰਦਰ ਸਿੰਘ ਪੰਧੇਰ ਖਜਾਨ ਸਿੰਘ ਪੰਧੇਰ ਕਪੂਰ ਸਿੰਘ ਘੁੰਮਣ ਸੁਰਿੰਦਰ ਸਿੰਘ ਕਲਸੀ ਮਲਕੀਅਤ ਸਿੰਘ ਬੁੱਢਾਕੋਟ ਲਾਡੀ ਘਰਾਲਾ ਬਲਪ੍ਰੀਤ ਸਿੰਘ ਘਰਾਲਾ ਬਲਬੀਰ ਸਿੰਘ ਮਾੜੇ ਸੁਰਿੰਦਰ ਸਿੰਘ ਕਾਹਨੂਵਾਨਣ ਸੰਤੋਖ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।