ਗੁਰਦਾਸਪੁਰ

ਰੋਟਰੀ ਕਲੱਬ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਜੱਚਾ-ਬੱਚਾ ਵਾਰਡ ਨੂੰ ਏ.ਸੀ ਕੀਤਾ ਦਾਨ

ਰੋਟਰੀ ਕਲੱਬ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਜੱਚਾ-ਬੱਚਾ ਵਾਰਡ ਨੂੰ ਏ.ਸੀ ਕੀਤਾ ਦਾਨ
  • PublishedJuly 28, 2024

ਚੇਅਰਮੈਨ ਰਮਨ ਬਹਿਲ ਨੇੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ

ਗੁਰਦਾਸਪੁਰ, 27 ਜੁਲਾਈ 2024 (ਦੀ ਪੰਜਾਬ ਵਾਇਰ )। ਰੋਟਰੀ ਕਲੱਬ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਜੱਚਾ-ਬੱਚਾ ਵਾਰਡ ਨੂੰ ਇੱਕ ਏਅਰ ਕੰਡੀਸ਼ਨਰ ਭੇਟ ਕੀਤਾ ਗਿਆ ਹੈ। ਰੋਟਰੀ ਕਲੱਬ ਵੱਲੋਂ ਲਗਵਾਏ ਗਏ ਇਸ ਏ.ਸੀ. ਦਾ ਉਦਘਾਟਨ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੱਚਾ-ਬੱਚਾ ਵਾਰਡ ਵਿੱਚ ਏ.ਸੀ. ਦੀ ਬਹੁਤ ਲੋੜ ਸੀ ਅਤੇ ਇਸ ਲੋੜ ਨੂੰ ਮਹਿਸੂਸ ਕਰਦੇ ਹੋਏ ਰੋਟਰੀ ਕਲੱਬ ਵੱਲੋਂ ਏ.ਸੀ. ਮੁਹੱਈਆ ਕਰਵਾ ਕੇ ਬਹੁਤ ਭਲੇ ਦਾ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਵਾਰਡ ਵਿੱਚ ਏ.ਸੀ. ਲੱਗਣ ਨਾਲ ਹੁਣ ਮਾਵਾਂ ਅਤੇ ਉਨ੍ਹਾਂ ਦੇ ਨਵ-ਜਨਮੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਰੋਟਰੀ ਕਲੱਬ ਵੱਲੋਂ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਰੋਟਰੀ ਕਲੱਬ ਪੂਰੀ ਦੁਨੀਆਂ ਵਿੱਚ ਆਪਣੇ ਭਲਾਈ ਕਾਰਜਾਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਗੁਰਦਾਸਪੁਰ ਦੀ ਸਮੁੱਚੀ ਟੀਮ ਬਹੁਤ ਵਧੀਆ ਅਤੇ ਸੇਵਾ ਭਾਵਨਾ ਵਾਲੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਦੀ ਸਮੁੱਚੀ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਲਈ ਧੰਨਵਾਦੀ ਹਨ।

ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਰੋਮੀ ਰਾਜਾ ਮਹਾਜਨ, ਐੱਸ.ਐੱਮ.ਓ. ਡਾ. ਅਰਵਿੰਦ ਮਹਾਜਨ ਵੱਲੋਂ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਰੋਟਰੀ ਕੱਲਬ ਦੇ ਅਹੁਦੇਦਾਰਾਂ ਸਵਪਨਿਲ ਗੁਪਤਾ, ਸੰਜੀਵ ਸਰਪਾਲ ਅਤੇ ਵਿਨੋਦ ਗੁਪਤਾ ਸਮੇਤ ਆਦਿ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ।

Written By
The Punjab Wire