ਨਵੇਂ ਏਸੀ ਦੇ ਨਾਲ ਨਾਲ ਸੈਂਟ੍ਰਲ ਏਅਰ ਕੰਡਿਸ਼ਨਰ ਦੀ ਮੁਰੰਮਤ ਲਈ ਵੀ ਚੰਡੀਗੜ੍ਹ ਤੋਂ ਮਾਹਿਰਾਂ ਦੀ ਪੁੱਜੀ ਟੀਮ-ਐਸਐਮਓ ਡਾ ਅਰਵਿੰਦ
ਗੁਰਦਾਸਪੁਰ, 18 ਜੁਲਾਈ 2024 (ਦੀ ਪੰਜਾਬ ਵਾਇਰ)। ਬੀਤੇ ਦਿਨ੍ਹੀਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਆਪ੍ਰੇਸ਼ਨ ਧਿਏਟਰ (ਓਟੀ ) ਦਾ ਸੈਂਟ੍ਰਲ ਏਸੀ ਦਾ ਕੰਮ ਨਾ ਕਰਨ ਕਾਰਨ ਡਾਕਟਰਾਂ ਅਤੇ ਮਰੀਜਾਂ ਨੂੰ ਪੇਸ਼ ਆਉਣ ਵਾਲੀ ਦਿੱਕਤ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਦੂਰ ਕਰ ਦਿੱਤਾ ਗਿਆ ਹੈ। ਇਸ ਬਾਬਤ ਹਸਪਤਾਲ ਪ੍ਰਸ਼ਾਸਨ ਵੱਲੋ ਆਪ੍ਰੇਸ਼ਨ ਧਿਏਟਰ ਅੰਦਰ ਹੋਰ ਦੋ ਨਵੇਂ ਸਪਲਿੱਟ ਏਅਰ ਕੰਡੀਸ਼ਨਰ ਲਗਵਾ ਦਿੱਤੇ ਗਏ ਹਨ ਅਤੇ ਨਾਲ ਹੀ ਚੰਡੀਗੜ੍ਹ ਤੋਂ ਸੈਂਟ੍ਰਲ ਏਅਰ ਕੰਡੀਸ਼ਨਰ ਅੰਦਰ ਅਚਾਨਕ ਆਈ ਖਰਾਬੀ ਨੂੰ ਦੂਰ ਕਰਨ ਲਈ ਚੰਡੀਗੜ੍ਹ ਤੋਂ ਮਾਹਿਰਾਂ ਦੀ ਟੀਮ ਪਹੁੰਚ ਗਈ ਹੈ। ਹੁਣ ਧਿਏਟਰ ਅੰਦਰ ਏਅਰ ਕੰਡੀਸ਼ਨਰ ਦੀ ਸੰਖਿਆ ਕੁੱਲ ਚਾਰ ਹੋ ਗਈ ਹੈ ਅਤੇ ਪੂਰੀ ਤਰ੍ਹਾਂ ਆਪ੍ਰੇਸ਼ਨ ਧਿਏਟਰ ਅੰਦਰ ਕੰਮਕਾਜ ਸ਼ੁਰੂ ਹੋ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿੰਨੀ ਸਿਵਲ ਹਸਪਤਾਲ ਦੇ ਓਟੀ ਦਾ ਸੈਂਟ੍ਰਲ ਏਸੀ ਅਚਾਨਕ ਖਰਾਬ ਹੋਣ ਦੇ ਚਲਦੇ ਡਾਕਟਰਾਂ ਨੇ ਮਰੀਜਾਂ ਦੀ ਸਿਹਤ ਨੂੰ ਮੁੱਖ ਰੱਖਦੇ ਆਪ੍ਰੇਸ਼ਨ ਨਹੀਂ ਕੀਤੇ ਅਤੇ ਆਪ੍ਰੇਸ਼ਨ ਲਈ ਅਗਲੀ ਤਰੀਕ ਦੇ ਦਿੱਤੀ ਸੀ। ਜਿਸ ਨਾਲ ਮਰੀਜ਼ਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਹਾਲਾਕਿ ਸੈਂਟ੍ਰਲ ਏਸੀ ਦੀ ਖ਼ਰਾਬੀ ਦੇ ਚਲੱਦੇ ਹਸਪਤਾਲ ਪ੍ਰਬੰਧਨ ਵੱਲੋਂ ਪਹਿਲ੍ਹਾਂ ਇੱਕ ਦੋ ਟੰਨ ਦਾ ਏ.ਸੀ ਵਿਸ਼ੇਸ਼ ਤੌਰ ਤੇ ਲਗਾ ਦਿੱਤਾ ਗਿਆ ਹੈ, ਪਰ ਉਹ ਪੂਰੀ ਤਰ੍ਹਾਂ ਕੂਲਿੰਗ ਨਹੀਂ ਕਰ ਪਾ ਰਿਹਾ ਸੀ। ਜਿਸ ਦੇ ਚਲਦੇ ਡਾਕਟਰਾਂ ਵੱਲੋਂ ਸਰਜਰੀ ਮੁਲਤਵੀ ਕਰ ਦਿੱਤੀ ਗਈ ਸੀ।
ਇਸ ਬਾਬਤ ਗੱਲਬਾਤ ਕਰਦੇ ਹੋਏ ਸਿਵਲ ਅਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਸ਼ੱਕਰਵਾਰ ਨੂੰ ਦੱਸਿਆ ਕਿ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਆਪ੍ਰੇਸ਼ਨ ਥਿਏਟਰ ਅੰਦਰ ਦੋ ਨਵੇ ਸਪਲਿੱਟ ਏਅਰ ਕੰਡੀਸ਼ਨਰ ਲਗਾ ਦਿੱਤੇ ਗਏ ਹਨ। ਡਾ ਮਹਾਜਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਸੈਂਟ੍ਰਲ ਏਅਰ ਕੰਡੀਸ਼ਨਰ ਦੀ ਟੀਮ ਵੀ ਗੁਰਦਾਸਪੁਰ ਪਹੁੰਚ ਗਈ ਹੈ ਅਤੇ ਸੈਂਟ੍ਰਲ ਏਸੀ ਦੀ ਅਚਾਨਕ ਹੋਈ ਖਰਾਬੀ ਨੂੰ ਦਰੂਸਤ ਕਰ ਰਿਹੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਆਪ੍ਰੇਸ਼ਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇਂ ਇਸ ਸੰਬੰਧੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।