Close

Recent Posts

ਸਿਹਤ ਗੁਰਦਾਸਪੁਰ ਪੰਜਾਬ

ਸੈਂਟ੍ਰਲ ਏਸੀ ਦੀ ਖ਼ਰਾਬੀ ਦੇ ਚਲਦੇ ਸਿਵਲ ਹਸਪਤਾਲ ਦੀ ਓਟੀ ਅੰਦਰ ਨਹੀਂ ਹੋਏ ਆਪ੍ਰੇਸ਼ਨ, ਨਵਾਂ ਏਸੀ ਨਹੀਂ ਕਰ ਪਾ ਰਿਹਾ ਪੂਰੀ ਕੂਲਿੰਗ, ਮਰੀਜ ਪਰੇਸ਼ਾਨ

ਸੈਂਟ੍ਰਲ ਏਸੀ ਦੀ ਖ਼ਰਾਬੀ ਦੇ ਚਲਦੇ ਸਿਵਲ ਹਸਪਤਾਲ ਦੀ ਓਟੀ ਅੰਦਰ ਨਹੀਂ ਹੋਏ ਆਪ੍ਰੇਸ਼ਨ, ਨਵਾਂ ਏਸੀ ਨਹੀਂ ਕਰ ਪਾ ਰਿਹਾ ਪੂਰੀ ਕੂਲਿੰਗ, ਮਰੀਜ ਪਰੇਸ਼ਾਨ
  • PublishedJuly 18, 2024

ਗੁਰਦਾਸਪੁਰ, 18 ਜੁਲਾਈ 2024 (ਦੀ ਪੰਜਾਬ ਵਾਇਰ)। ਸਿਵਲ ਹਸਪਤਾਲ ਗੁਰਦਾਸਪੁਰ ਦੇ ਆਪ੍ਰੇਸ਼ਨ ਧਿਏਟਰ (ਓਟੀ ) ਦਾ ਸੈਂਟ੍ਰਲ ਏਸੀ ਦਾ ਕੰਮ ਨਾ ਕਰਨ ਕਾਰਨ ਡਾਕਟਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਮਰੀਜ਼ਾ ਦੀ ਖੱਜਲ ਖੁਆਰੀ ਹੋ ਰਹੀ ਹੈ। ਸੈਂਟ੍ਰਲ ਏਸੀ ਦੀ ਖ਼ਰਾਬੀ ਮਰੀਜ਼ਾ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹੋਏ ਬੇਸ਼ਕ ਹਸਪਤਾਲ ਪ੍ਰਬੰਧਨ ਵੱਲੋਂ ਇੱਕ ਦੋ ਟੰਨ ਦਾ ਏ.ਸੀ ਵਿਸ਼ੇਸ਼ ਤੌਰ ਤੇ ਲਗਾ ਦਿੱਤਾ ਗਿਆ ਹੈ, ਪਰ ਉਹ ਪੂਰੀ ਤਰ੍ਹਾਂ ਕੂਲਿੰਗ ਨਹੀਂ ਕਰ ਰਿਹਾ ਜਿਸ ਦੇ ਚਲਦਿਆ ਅੱਜ ਗੁਰਦਾਸਪੁਰ ਦੇ ਸਿਵਲ ਅਸਪਤਾਲ ਅੰਦਰ ਮਰੀਜਾਂ ਨੂੰ ਖੱਜਲ ਖੁਆਰ ਹੋਣਾ ਪਿਆ ਅਤੇ ਡਾਕਟਰਾਂ ਨੇ ਵੀ ਮਰੀਜਾਂ ਦੀ ਸੇਹਤ ਦੇ ਚਲਦੇ ਅੱਜ ਕੋਈ ਆਪ੍ਰੇਸ਼ਨ ਨਹੀਂ ਕੀਤਾ। ਸਿਵਲ ਅਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਦਾ ਕਹਿਣਾ ਹੈ ਕਿ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਬਕਾਇਦਾ ਲਿੱਖਿਤ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਇੱਕ ਦੋ ਦਿੰਨਾ ਦੇ ਅੰਦਰ ਹੀ ਇਹ ਅਚਾਨਕ ਆਈ ਔਕੜ ਦਾ ਹੱਲ ਹੋ ਜਾਵੇਗਾ ਅਤੇ ਸੈਂਟ੍ਰਲ ਏਸੀ ਮੁੱੜ ਚਾਲੂ ਹੋ ਜਾਵੇਗਾ।

ਦੱਸਣਯੋਗ ਹੈ ਕਿ ਅੱਜ ਵੀਰਵਾਰ ਨੂੰ ਸਿਵਲ ਹਸਪਤਾਲ ਦੇ ਸਾਰੇ ਡਾਕਟਰਾਂ ਨੇ ਮਰੀਜਾਂ ਦੀ ਸੇਹਤ ਨੂੰ ਮੁੱਖ ਰੱਖਦੇ ਹੋਏ ਆਮ ਆਪਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਰੀਜਾਂ ਨੂੰ ਅਗਲੀ ਤਰੀਖ ਦੇ ਦਿੱਤੀ। ਹਾਲਾਕਿ ਉਨ੍ਹਾਂ ਵੱਲੋਂ ਅਮਰਜੈਂਸੀ ਦੇ ਕੇਸ ਹੱਲ ਕਰਨ ਦੀ ਗੱਲ ਕਹੀ ਗਈ। ਪਰ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰਵਾਓਣ ਲਈ ਆਏ ਮਰੀਜ਼ਾਂ ਨੂੰ ਬਿਨਾਂ ਅਪਰੇਸ਼ਨ ਤੋਂ ਹੀ ਘਰ ਪਰਤਣ ਅਤੇ ਅਗਲੀ ਤਰੀਕ ਦੇਣ ਕਾਰਨ ਮਰੀਜਾ ਵਿੱਚ ਰੋਸ਼ ਵੇਖਣ ਨੂੰ ਮਿਲਿਆ। ਡਾਕਟਰਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਾਰੇ ਅਪਰੇਸ਼ਨ ਰੋਕ ਦਿੱਤੇ ਹਨ, ਪਰ ਐਮਰਜੈਂਸੀ ਦੇ ਕੋਈ ਵੀ ਆਪਰੇਸ਼ਨ ਨਕਾਰੇ ਨਹੀਂ ਗਏ। ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਓਟੀ ਦੇ ਏਸੀ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ, ਤਾਂ ਜੋ ਉਹ ਸਿਵਲ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਣ।

ਇਸ ਸੰਬੰਧੀ ਸਿਵਲ ਹਸਪਤਾਲ ਦੇ ਡਾਕਟਰ ਦਿਨੇਸ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਪਰੇਸ਼ਨ ਦੌਰਾਨ ਡਾਕਟਰ ਇਨਫੈਕਸ਼ਨ ਤੋਂ ਬਚਣ ਲਈ 3 ਤੋਂ 4 ਕੱਪੜੇ ਅਤੇ ਐਪਰਨ ਪਾਉਂਣੇ ਪੈਂਦੇ ਹਨ। ਪਰ ਏਸੀ ਕੰਮ ਨਾ ਕਰਨ ਕਾਰਨ ਉਨ੍ਹਾਂ ਦੇ ਸਾਰੇ ਕੱਪੜਿਆਂ ‘ਚੋਂ ਪਸੀਨਾ ਨਿਕਲਦਾ ਹੈ ਜੋ ਮਰੀਜਾਂ ਦੇ ਖੁੱਲੇ ਜਖ਼ਮਾ ਤੇ ਡਿੱਗ ਸਕਦਾ ਅਤੇ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ। ਇਸ ਕਾਰਨ ਕਰਕੇ ਆਪ੍ਰੇਸ਼ਨ ਰੋਕੇ ਗਏ ਹਨ । ਇਸ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਸੈਂਟਰਲ ਏਸੀ ਦੀ ਮੁਰੰਮਤ ਕਰਵਾਉਣ ਲਈ ਐਸਐਮਓ ਨੂੰ ਮੰਗ ਪੱਤਰ ਵੀ ਦਿੱਤਾ ਹੈ।

ਐਸਐਮਓ ਨੇ ਕਿਹਾ ਕਿ ਕੱਲ੍ਹ ਤੱਕ ਏਸੀ ਠੀਕ ਹੋ ਜਾਵੇਗਾ

ਉਧਰ ਇਸ ਸਬੰਧੀ ਜਦੋਂ ਐਸ.ਐਮ.ਓ ਡਾ: ਅਰਵਿੰਦ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੈਂਟਰਲ ਏ.ਸੀ ਅੰਦਰ ਅਚਾਨਕ ਖ਼ਰਾਬੀ ਆ ਗਈ ਸੀ। ਜਿਸ ਸੰਬੰਧੀ ਉਨ੍ਹਾਂ ਵੱਲੋਂ ਬੀਤੇ ਦਿੰਨੀ ਚੰਡੀਗੜ੍ਹ ਮੀਟਿੰਗ ਵਿੱਚ ਵੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਫੋਨ ਤੇ ਕੰਪਨੀ ਵਾਲਿਆ ਨਾਲ ਗੱਲਬਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਪਹਿਲ੍ਹਾਂ ਹੀ ਦੋ ਉਟੀ ਵਿੱਚ ਦੋ ਟਨ ਦਾ ਨਵਾਂ ਏ.ਸੀ ਲਗਾ ਦਿੱਤਾ ਗਿਆ ਹੈ ਅਤੇ ਓਟੀ ਦਾ ਕੇਂਦਰੀ ਏਸੀ ਇੱਕ ਦੋ ਦਿਨਾਂ ਵਿੱਚ ਕੰਪਨੀ ਵੱਲੋਂ ਠੀਕ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Written By
The Punjab Wire