Close

Recent Posts

ਗੁਰਦਾਸਪੁਰ

ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਸ ਕਾਊਸਲਰ ਦਾ ਸਟੇਟ ਗਾਈਡੈਸ ਬਿਓਰੋ ਪੰਜਾਬ ਵਲੋਂ ਸਨਮਾਨ ।

ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਸ ਕਾਊਸਲਰ ਦਾ ਸਟੇਟ ਗਾਈਡੈਸ ਬਿਓਰੋ ਪੰਜਾਬ ਵਲੋਂ ਸਨਮਾਨ ।
  • PublishedJuly 4, 2024

ਗੁਰਦਾਸਪੁਰ, 4 ਜੁਲਾਈ 2024 (ਦੀ ਪੰਜਾਬ ਵਾਇਰ)। ਕੈਰੀਅਰ ਗਾਈਡੈਸ ਅਤੇ ਕਾਊਸਲਿੰਗ ਲਈ ਨਿਭਾਈਆਂ ਜਾ ਰਹੀਆਂ ਵਿਸ਼ੇਸ ਸੇਵਾਵਾਂ ਲਈ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਸ ਕਾਊਸਲਰ ਦਾ ਸਟੇਟ ਗਾਈਡੈਸ ਬਿਓਰੋ ਪੰਜਾਬ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ । ਰਾਜ ਪੱਧਰੀ ਕੈਰੀਅਰ ਗਾਈਡੈਸ ਅਤੇ ਕਾਊਸਲਿੰਗ ਪ੍ਰੋਗਰਾਮ ਦੌਰਾਨ ਡਾ.ਸਰੂਤੀ ਸੁਕਲਾ, ਸਹਾਇਕ ਡਾਇਰੈਕਟਰ ਕੈਰੀਅਰ ਗਾਈਡੈਸ ਅਤੇ ਕਾਊਸਲਿੰਗ ਵਲੋਂ ਉਹਨਾ ਨੂੰ ਸਮਨਾਮਿਤ ਕੀਤਾ ਗਿਆ ।

ਇਸ ਮੌਕੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਸ ਕਾਊਸਲਰ ਨੇ ਡਾ.ਸਰੂਤੀ ਸੁਕਲਾ, ਸਹਾਇਕ ਡਾਇਰੈਕਟਰ ਕੈਰੀਅਰ ਗਾਈਡੈਸ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਕੈਰੀਅਰ ਗਾਈਡੈਸ ਤੇ ਕਾਊਸਲਿੰਗ ਲਈ ਆਪ ਜੀ ਵਲੋਂ ਜੋ ਵੀ ਜਿੰਮੇਵਾਰੀਆਂ ਤੇ ਡਿਊਟੀਆਂ ਦਿੱਤੀਆਂ ਜਾਣਗੀਆਂ, ਉਹਨਾ ਨੂੰ ਉਹ ਪੂਰੀ ਲਗਨ, ਇਮਾਨਦਾਰੀ ਅਤੇ ਸੱਚੇ ਦਿੱਲ ਤੋਂ ਨਿਭਾਊਣਗੇ । ਉਹਨਾਂ ਨੇ ਕਿਹਾ ਕਿ ਗਾਈਡੈਸ ਅਤੇ ਕਾਊਸਲਿੰਗ ਵਿਸ਼ਾ ਅਜੌਕੇ ਸਮੇ ਵਿਚ ਬਹੁਤ ਮਹੱਤਵਪੂਰਨ ਵਿਸ਼ਾ ਹੈ, ਇਸ ਦੇ ਨਾਲ ਹੀ ਨੌਜਵਾਨ ਵਿਦਿਆਰਥੀ ਪੀੜੀ ਨੂੰ ਸਮਾਜਿਕ ਬੁਰਾਈਂਆ ਤੋਂ ਰੋਕ ਕੇ ਉਹਨਾਂ ਦੀ ਸਕਤੀ ਨੂੰ ਉਸਾਰੂ ਪਾਸੇ ਲਾਇਆ ਜਾ ਸਕਦਾ ਹੈ । ਇਸ ਮੌਕੇ ਉਹਨਾ ਨੇ ਡਾ.ਸਰੂਤੀ ਸੁਕਲਾ, ਸਹਾਇਕ ਡਾਇਰੈਕਟਰ ਕੈਰੀਅਰ ਗਾਈਡੈਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿਲ੍ਹਾ ਗੁਰਦਾਸਪੁਰ ਵਿਚ ਕੈਰੀਅਰ ਗਾਈਡੈਸ ਅਤੇ ਕਾਊਸਲਿੰਗ ਪ੍ਰੋਜੈਕਟ ਨੂੰ ਹਰ ਸਕੂਲ ਦੇ ਇਕੱਲੇ-2 ਵਿਦਿਆਰਥੀ ਤੱਕ ਲੈ ਕੇ ਜਾਣਗੇ ਅਤੇ ਹਰ ਵਿਦਿਆਰਥੀ ਨੂੰ ਉਸ ਦੇ ਸੁਪਨਿਆਂ ਦੀ ਮੰਜਿਲ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ ।

Written By
The Punjab Wire