ਪਠਾਨਕੋਟ, 26 ਜੂਨ 2024 (ਦੀ ਪੰਜਾਬ ਵਾਇਰ)। ਭਾਰਤ-ਪਾਕਿਸਤਾਨ ਜੰਮੂ-ਕਸ਼ਮੀਰ ਦੀ ਕਠੂਆ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਟਿਆ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਦੇਖੇ ਜਾਣ ਤੋਂ ਬਾਅਦ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਦੀ ਪੁਲਿਸ ਪੂਰੀ ਤਰ੍ਹਾ ਅਲਰਟ ਤੇ ਆ ਗਈ ਹੈ। ਪੂਰੇ ਪਿੰਡ ਨੂੰ ਪੁਲੀਸ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪੁਲੀਸ ਫੋਰਸ ਵੱਲੋਂ ਉਸ ਫਾਰਮ ਹਾਊਸ ਦੇ ਬਾਹਰ ਜਿੱਥੇ ਸ਼ੱਕੀ ਵਿਅਕਤੀ ਠਹਿਰੇ ਹੋਏ ਸਨ, ਸਖ਼ਤ ਨਜ਼ਰ ਰੱਖੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਸ਼ੱਕੀ ਹਥਿਆਰਬੰਦ ਜੰਮੂ ਵੱਲ ਨੂੰ ਵੱਧਦੇ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਰਾਤ ਸਾਢੇ ਨੌਂ ਵਜੇ ਦੇ ਕਰੀਬ ਦੋ ਸ਼ੱਕੀ ਵਿਅਕਤੀ ਇੱਕ ਘਰ ਵਿੱਚ ਦਾਖ਼ਲ ਹੋਏ। ਉਨ੍ਹਾਂ ਕੋਲ ਹਥਿਆਰ ਵੀ ਸਨ। ਇਸ ਤੋਂ ਬਾਅਦ ਘਰ ਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਬੰਧਕ ਬਣਾ ਲਿਆ ਗਿਆ ਅਤੇ ਫਿਰ ਖਾਣਾ ਖਾ ਕੇ ਉੱਥੋਂ ਚਲੇ ਗਏ। ਸ਼ੱਕੀਆਂ ਦੀਆਂ ਧਮਕੀਆਂ ਦੇ ਬਾਵਜੂਦ ਸ਼ੱਕ ਹੋਣ ‘ਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਫਿਲਹਾਲ ਪੁਲਿਸ ਨੇ ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਅਜਿਹੇ ‘ਚ ਇਹ ਕਿਥੋਂ ਆਏ ਅਤੇ ਕਿੱਥੇ ਗਿਆ, ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਰਨ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਉਧਰ ਇਸ ਸਬੰਧੀ ਐਸਐਸਪੀ ਪਠਾਨਕੋਟ ਸੋਹੇਲ ਮੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਸ਼ੱਕੀ ਹਥਿਆਰਬੰਦ ਦੀ ਸੂਚਨਾ ਮਿਲੀ ਸੀ। ਸੂਚਨਾ ਦੀ ਸੰਵੇਦਨਸ਼ੀਲਤਾ ਅਤੇ ਮਹੱਤਵਤਾ ਨੂੰ ਮੁੱਖ ਰੱਖਦੇ ਹੋਏ ਇਸ ਤੇ ਤਤਕਾਲ ਜਾਂਚ ਕੀਤੀ ਗਈ ਅਤੇ ਬੀਐਸਐਫ ਅਤੇ ਆਰਮੀ ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲ੍ਹੀ ਜਾਂਚ ਵਿੱਚ ਇੰਜ ਲੱਗ ਰਿਹਾ ਹੈ ਕਿ ਉਹ ਕਥਿਤ ਸ਼ੱਕੀ ਹਥਿਆਰਬੰਦ ਜੰਮੂ ਵੱਲ ਨੂੰ ਵੱਧ ਰਹੇ ਹੋਏ ਅਤੇ ਇਸ ਸਬੰਧੀ ਕਠੂਆ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਸਾਰੀਆਂ ਏਜੰਸਿਆ ਮਿਲ ਕੇ ਇਸ ਤੇ ਕੰਮ ਕਰ ਰਹਿਆ ਹਨ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾ ਤੋਂ ਬਚਣ ਲਈ ਕਿਹਾ।