ਮਰੀਜਾ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆ ਨਾਲ ਕੀਤੀ ਗੱਲਬਾਤ, ਪ੍ਰਬੰਧਾ ਦਾ ਲਿਆ ਜਾਇਜਾ
ਮਰੀਜਾ ਨੂੰ ਆਯੂਸ਼ਮਾਨ ਯੋਜਨਾ ਦਾ ਪੂਰਾ ਲਾਭ ਦੁਆਇਆ ਜਾਵੇਗਾ- ਪ੍ਰਮੁੱਖ ਅਜੋਏ ਸ਼ਰਮਾ
ਗੁਰਦਾਸਪੁਰ, 21 ਜੂਨ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਵਲੋਂ ਸਾਝੇ ਤੋਰ ਤੇ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਜਿਲਾ ਹਸਪਤਾਲ ਦਾ ਦੋਰਾ ਕੀਤਾ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ । ਜ਼ਿਲ੍ਹਾ ਹਸਪਤਾਲ ਵਿੱਚ ਉਨ੍ਹਾਂ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾ ਨਾਲ ਗੱਲਬਾਤ ਕੀਤੀ ਅਤੇ ਪ੍ਰਬੰਧਾ ਦਾ ਜਾਇਜਾ ਲਿਆ।
ਇਸ ਮੌਕੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਸਮੂਹ ਅੋਟ ਮਰੀਜਾਂ ਦੀ ਕਾਉਸਲਿੰਗ ਕੀਤੀ ਜਾਵੇ ।ਮਰੀਜਾਂ ਦੀ ਇਛਾਸ਼ਕਤੀ ਮਜ਼ਬੂਤ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕੀਤਾ ਜਾਵੇ । ਉਨ੍ਹਾਂ ਸਮੂਹ ਮਰੀਜਾਂ ਨੂੰ ਵਿਸ਼ਵਾਸ਼ ਦੁਆਇਆ ਕਿ ਆਯੁਸ਼ਮਾਨ ਭਾਰਤ ਬੀਮਾ ਯੋਜਨਾ ਦਾ ਪੂਰਾ ਲਾਭ ਦੁਆਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦੀ ਮੌਤ ਦਰ ਘਟਾਉਣ ਲਈ ਕੀਤੇ ਜਾਂਦੇ ਉਪਰਾਲਿਆ ਵਿੱਚ ਤੇਜੀ ਲਿਆਂਦੀ ਜਾਵੇਗੀ । ਮਾਵਾਂ ਨੂੰ ਖਤਰੇ ਦੇ ਹਾਲਾਤ ਤੌਂ ਜਾਣੂ ਕਰਵਾਉਂਦੇ ਹੌਏ ਮੁਸ਼ਕਲ ਸਮੇ ਕਿਵੇਂ ਡਾਕਟਰੀ ਮਦਦ ਲੈਣੀ ਹੈ ਇਸ ਤੋਂ ਜਾਣੂ ਕਰਵਾਇਆ ਜਾਵੇਗਾ
ਇਸ ਮੌਕੇ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਆਉਦੇ ਦਿਨਾਂ ਵਿੱਚ ਪਾਣੀ ਜਣਿਤ ਅਤੇ ਮਛਰਾਂ ਨਾਲ ਹੋਣ ਵਾਲੀ ਬੀਮਾਰੀਆਂ ਦੀ ਰੋਕਥਾਮ ਲਈ ਵੱਡੀ ਮੁਹਿੰਮ ਚਲਾਈ ਜਾਵੇਗੀ । ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਪਾਣੀ ਦੇ ਸੈਪਲਾਂ ਦੀ ਜਾਂਚ ਤੇ ਮੱਛਰ ਦਾ ਲਾਰਵਾ ਨਸ਼ਟ ਕੀਤਾ ਜਾਵੇਗਾ । ਇਸ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਮੁਫ਼ਤ ਟੈਸਟ ਅਤੇ ਇਲਾਜ ਦੀ ਸਹੂਲੀਅਤ ਦਿੱਤੀ ਜਾ ਰਿਹੀ ਹੈ।
ਇਸ ਮੌਕੇ ਸਿਵਲ ਸਰਜਨ ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਸਮੂਹ ਸਕੀਮਾਂ ਦੀ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ ਅਤੇ ਮਰੀਜਾਂ ਨੂੰ ਹੋਰ ਵਧਿਆ ਸਿਹਤ ਸੁਵਿਧਾਵਾਂ ਦੇਣ ਲਈ ਪੂਰੇ ਜ਼ਿਲ੍ਹੇ ਅੰਦਰ ਕੰਮ ਕੀਤਾ ਜਾਵੇਗਾ। ਉਨ੍ਹਾਂ ਸਾਫ ਨਿਰਦੇਸ਼ ਦਿੱਤੇ ਕੀ ਕਿਸੇ ਵੀ ਕੀਮਤ ਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਜਿਲਾ ਸਿਹਤ ਅਫਸਰ ਡਾ. ਸਵੀਤਾ , ਜਿਲਾ ਟੀਕਾਕਰਨ ਅਫਸਰ ਡਾ.ਅਰਵਿੰਦ ਮਨਚੰਦਾ , ਡੀਡੀਐਚੳ ਡਾ. ਲੋਕੇਸ਼ ਗੁਪਤਾ ,ਐਸਐਮੳ ਡਾ. ਅਰਵਿੰਦ ਮਹਾਜਨ, ਡਾ. ਪ੍ਰਭਜੋਤ ਕਲਸੀ , ਡਾ.ਰਮੇਸ਼ ਅਤਰੀ , ਡਾ. ਭਾਵਨਾ ਸ਼ਰਮਾ , ਡਾ.ਵੰਦਨਾ , ਡਾ. ਮਮਤਾ , ਡੀਪੀਐਮ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ