Close

Recent Posts

ਗੁਰਦਾਸਪੁਰ ਪੰਜਾਬ

ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ 10ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਿਨ

ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ 10ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਿਨ
  • PublishedJune 17, 2024

ਖੂਨਦਾਨ ਕੈਂਪ ਦੌਰਾਨ ਦਾਨੀਆਂ ਵੱਲੋਂ 140 ਯੂਨਿਟ ਖੂਨਦਾਨ ਕੀਤਾ ਗਿਆ

ਚੇਅਰਮੈਨ ਰਮਨ ਬਹਿਲ ਨੇ ਖੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਕੀਤਾ ਸਨਮਾਨਿਤ

ਖ਼ੂਨਦਾਨ ਸਭ ਤੋਂ ਮਹਾਨ ਦਾਨ ਅਤੇ ਇਸ ਨਾਲ ਬਚਾਈਆਂ ਜਾ ਸਕਦੀਆਂ ਹਨ ਬੇਸ਼ਕੀਮਤੀ ਜ਼ਿੰਦਗੀਆਂ – ਰਮਨ ਬਹਿਲ

ਗੁੁਰਦਾਸਪੁਰ, 16 ਜੂਨ 2024 (ਦੀ ਪੰਜਾਬ ਵਾਇਰ )। ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ 10ਵੇਂ ਸਥਾਪਨਾ ਦਿਵਸ ਮੌਕੇ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ 122ਵਾਂ ਖੂਨਦਾਨ ਕੈਂਪ ਲਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਗੁਰਦਾਸਪੁਰ, ਬਟਾਲਾ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਦੀਆਂ ਟੀਮਾਂ ਅਤੇ ਬੱਬਰ ਬਲਡ ਬੈਂਕ ਦੀ ਟੀਮ ਵੱਲੋਂ ਕੈਂਪ ਵਿੱਚ ਯੋਗਦਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਸ਼ਾਮਲ ਹੋਏ। ਇਸ ਖੂਨਦਾਨ ਕੈਂਪ ਦੌਰਾਨ ਦਾਨੀਆਂ ਵੱਲੋਂ 140 ਯੂਨਿਟ ਖੂਨਦਾਨ ਕੀਤਾ ਗਿਆ। ਚੇਅਰਮੈਨ ਰਮਨ ਬਹਿਲ ਵੱਲੋਂ ਇਸ ਮੌਕੇ ਖੂਨ ਦਾਨ ਕਰਨ ਵਾਲੇ ਦਾਨੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਖੂਨ ਦਾਨ ਦੁਨੀਆਂ ਦਾ ਸਭ ਤੋਂ ਮਹਾਨ ਦਾਨ ਹੈ ਅਤੇ ਖੂਨਦਾਨ ਰਾਹੀਂ ਕਿਸੇ ਦੀ ਬੇਸ਼ਕੀਮਤੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰ ਰਹੇ ਸਮਾਜ ਸੇਵਕ ਮਨੁੱਖਤਾ ਦੀ ਅਸਲ ਸੇਵਾ ਕਰ ਰਹੇ ਹਨ। ਉਨ੍ਹਾਂ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਲਗਾਤਾਰ ਖੂਨ ਦਾਨ ਕੈਪ ਲਾਉਣ `ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਐਕਸੀਡੈਂਟ, ਥੈਲੇਸੀਮੀਆ, ਕੈਂਸਰ ਦੇ ਮਰੀਜ਼ਾਂ ਅਤੇ ਆਪਰੇਸ਼ਨ ਆਦਿ ਦੌਰਾਨ ਖੂਨ ਦੀ ਬਹੁਤ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਹੀ ਕਰੀਬ 600 ਯੂਨਿਟ ਖੂਨ ਦੀ ਹਰੇਕ ਮਹੀਨੇ ਲੋੜ ਪੈਂਦੀ ਹੈ ਅਤੇ ਇਹ ਲੋੜ ਕੇਵਲ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਪੂਰੀ ਹੋ ਸਕਦੀ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਖੂਨ ਦਾਨ ਕਰਨ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਖੂਨ ਦਾਨ ਕਰਨ ਤੇ ਸਰੀਰ 24 ਘੰਟੇ ਵਿੱਚ ਇਸ ਦੀ ਪੂਰਤੀ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰ ਦੱਸਦੇ ਹਨ ਕਿ ਖੂਨ ਦਾਨ ਕਰਨ ਵਾਲਿਆਂ ਦੀ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ। ਖੂਨ ਦਾਨ ਨਾਲ ਵਜਨ ਵੀ ਘੱਟਦਾ ਹੈ ਅਤੇ ਸਰੀਰ ਨਵੇਂ ਸੈਲ ਬਣਾਉਂਦਾ ਹੈ। ਇਸ ਤੋਂ ਇਲਾਵਾ ਆਇਰਨ ਦੀ ਮਾਤਰਾ ਠੀਕ ਰਹਿਣਤੇ ਲਿਵਰ ਹੈਲਥੀ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੂਨ ਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਸ ਮੌਕੇ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਪਹਿਲੀ ਵਾਰੀ ਖੂਨ ਦਾਨ ਕਰਨ ਵਾਲੇ ਸਮਾਜ ਸੇਵਕਾਂ ਨੁੰ ਭਵਿੱਖ ਵਿੱਚ ਵੀ ਖੂਨ ਦਾਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੇ ਸਮੂਹ ਖੂਨ ਦਾਨੀਆਂ ਦਾ ਧੰਨਵਾਦ ਕੀਤਾ ਅਤੇ ਹਾਜ਼ਰੀਨ ਨੂੰ ਖੂਨ ਦਾਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਨੈਸ਼ਨਲ ਅਵਾਰਡੀ ਸ੍ਰੀ ਰੋਮੇਸ਼ ਮਹਾਜਨ, ਸ਼ਿਵ ਭੂਮੀ ਸੇਵਾ ਸੋਸਾਇਟੀ ਗੁਰਦਾਸਪੁਰ, ਲਕਸ਼ਮੀ ਸੇਵਾ ਸੋਸਾਇਟੀ ਦੋਰੰਗਲਾ ਤੋਂ ਇਲਾਵਾ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਪੁਰੇਵਾਲ ਅਤੇ ਬੀ.ਡੀ.ਐਸ ਦੇ ਪ੍ਰਧਾਨ ਆਦਰਸ਼ ਕੁਮਾਰ, ਪ੍ਰਵੀਨ ਅੱਤਰੀ, ਰਿਸ਼ਭ ਗੁਰੂ ਕਿਰਪਾ, ਸੁਨੀਲ ਹੰਸ, ਸੁਖਵਿੰਦਰ ਮੱਲ੍ਹੀ, ਦਵਿੰਦਰਜੀਤ ਸਿੰਘ, ਨਵੀਨ ਕੁਮਾਰ, ਰੋਹਿਤ ਮਹਾਜਨ, ਕੇ.ਪੀ.ਐਸ ਬਾਜਵਾ, ਡਾ. ਅਰਜੁਨ ਭੰਡਾਰੀ , ਮਨੂੰ ਸ਼ਰਮਾਂ, ਰੋਹਿਤ ਵਰਮਾ, ਹਰਪ੍ਰੀਤ ਸਿੰਘ ਮਾਨ, ਪਵਨ ਰਾਜਪੂਤ, ਸੋਨੂੰ ਮੱਲ੍ਹੀ, ਸੰਨੀ ਕੁਮਾਰ, ਕੰਨੂੰ ਸੰਧੂ, ਦੀਪਕ ਅੱਤਰੀ, ਗੁਰਦੀਪ ਸਿੰਘ ਗੁੰਝੀਆਂ, ਅਭੈ ਗੁਰੂ ਕਿਰਪਾ, ਹਰਦੀਪ ਸਿੰਘ ਮਾਹਲ, ਹਰਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਮੋਨੂੰ ਪਰੇਮ ਠਾਕੁਰ,ਪੁਸ਼ਪਿੰਦਰ ਸਿੰਘ, ਸੈਂਪੀ ਸ਼ਰਮਾ, ਅਮਨਦੀਪ ਸਿੰਘ ਭੋਲੂ, ਅਵਤਾਰ ਸਿੰਘ ਘੁੰਮਣ ਅਤੇ ਰਾਜੇਸ਼ ਬੱਬੀ, ਚਿੰਨਮਯ ਮਿਸ਼ਨ ਗੁਰਦਾਸਪੁਰ ਤੋਂ ਹੀਰਾ ਅਰੋੜਾ ਵੀ ਹਾਜ਼ਰ ਹੋਏ।

Written By
The Punjab Wire