ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅੱਗਜਣੀ ਦੇ ਹਾਦਸੇ ਦਾ ਸ਼ਿਕਾਰ ਦੁਕਾਨਦਾਰਾਂ ਦੀ ਕਦੋਂ ਸੇਧ ਲਵੇਗੀ ਸਰਕਾਰ ! ਗੁਰਦਾਸਪੁਰ ਦੇ ਬਜਾਰ ਅੰਦਰ ਇੱਕ ਇੱਕ ਕਰ ਹੋਇਆ ਛੇ ਦੁਕਾਨਾਂ ਸੜ੍ਹ ਕੇ ਸੁਆਹ,ਕਰੋੜਾ ਦਾ ਹੋਇਆ ਨੁਕਸਾਨ

ਅੱਗਜਣੀ ਦੇ ਹਾਦਸੇ ਦਾ ਸ਼ਿਕਾਰ ਦੁਕਾਨਦਾਰਾਂ ਦੀ ਕਦੋਂ ਸੇਧ ਲਵੇਗੀ ਸਰਕਾਰ ! ਗੁਰਦਾਸਪੁਰ ਦੇ ਬਜਾਰ ਅੰਦਰ ਇੱਕ ਇੱਕ ਕਰ ਹੋਇਆ ਛੇ ਦੁਕਾਨਾਂ ਸੜ੍ਹ ਕੇ ਸੁਆਹ,ਕਰੋੜਾ ਦਾ ਹੋਇਆ ਨੁਕਸਾਨ
  • PublishedJune 10, 2024

ਫਾਇਰ ਬ੍ਰਿਗ੍ਰੇਡ ਦੀ ਢਿੱਲੀ ਕਾਰਜ ਗੁਜਾਰੀ ਤੇ ਚੁੱਕੇ ਲੋਕਾਂ ਨੇ ਸਵਾਲ, ਕਿਹਾ ਮੌਕੇ ਤੇ ਕਾਬੂ ਪਾਇਆ ਹੁੰਦਾ ਤਾਂ ਨਾ ਹੁੰਦਾ ਛੇ ਦੁਕਾਨਾਂ ਦਾ ਨੁਕਸਾਨ

ਡੀਸੀ ਗੁਰਦਾਸਪੁਰ ਦਾ ਨੇ ਦੱਸਿਆ ਰਿਪੋਰਟ ਤਿਆਰ ਕਰ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ

ਗੁਰਦਾਸਪੁਰ, 10 ਜੂਨ 2024 (ਮੰਨਨ ਸੈਣੀ)। ਕਦੋਂ ਦੁਕਾਨਦਾਰਾਂ ਦੀ ਸੁਣਵਾਈ ਹੋਵੇਗੀ ਅਤੇ ਕਦੋ ਅੱਗਜਣੀ ਦੇ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਦੀ ਸਾਰ ਲੈਣ ਲਈ ਮੁਆਵਜੇ ਸੰਬੰਧੀ ਸਰਕਾਰ ਪਾਲਿਸੀ ਬਣਾਵੇਗੀ। ਇਹ ਮੁੱਦਾ ਅੱਜ ਦੋਬਾਰਾ ਗੁਰਦਾਸਪੁਰ ਅੰਦਰ ਚਰਚਾ ਦਾ ਵਿਸ਼ਾ ਰਿਹਾ। ਕਾਰਨ ਸੀ ਇਸ ਸਾਰ ਗੁਰਦਾਸਪੁਰ ਦੇ ਅਮਾਮਬਾੜਾ ਚੌਂਕ ਵਿੱਚ ਇੱਕ ਸਾਰ ਛੇ ਦੁਕਾਨਾਂ ਨੂੰ ਅੱਗ ਲੱਗ ਜਾਣਾ। ਜਿਸ ਕਾਰਨ ਦੁਕਾਨਦਾਰਾਂ ਦਾ ਕਰੋੜਾ ਦਾ ਨੁਕਸਾਨ ਹੋ ਗਿਆ।

ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹਾਲੇ ਮਹਿਨਾਂ ਕੂ ਪਹਿਲ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਇਸੇ ਹਨੂੰਮਾਨ ਚੌਕ ਵਿੱਚ ਚੇਅਰਮੈਨ ਰਮਨ ਬਹਿਲ ਵੱਲੋਂ ਮੁੱਦਾ ਚੁੱਕਣ ਤੇ ਹਾਮੀ ਭਰ ਕੇ ਗਏ ਸਨ ਅਤੇ ਹੁਣ ਤਾਂ ਚੋਣ ਜਾਬਤਾ ਵੀ ਹੱਟ ਗਿਆ ਹੈ ਹੁਣ ਢਿੱਲ ਕਾਹਦੀ। ਅਗਰ ਫਸਲ ਦੇ ਨੁਕਸਾਨ ਦਾ ਸਰਕਾਰ ਮੁਆਵਜਾ ਦੇਂਦੀ ਹੈ ਤਾਂ ਸ਼ਾਰਟ ਸਰਕਟ ਕਾਰਨ ਦੁਕਾਨਦਾਰਾਂ ਦੇ ਨੁਕਸਾਨ ਬਾਰੇ ਸਰਕਾਰ ਨੂੰ ਸੌਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੁਕਾਨਦਾਰਾ ਵੱਲੋਂ ਫਾਇਰ ਬ੍ਰਿਗੇਡ ਦੀ ਕਾਰਜਗੁਜਾਰੀ ਤੇ ਵੀ ਸਵਾਲ ਚੱਕੇ ਗਏ ਅਤੇ ਸਰਕਾਰ ਨੂੰ ਸੱਖਤ ਕਦਮ ਚੁੱਕਣ ਦੀ ਗੱਲ ਕਹੀ ਗਈ।

ਦੱਸਣਯੋਗ ਹੈ ਕਿ ਦੇਰ ਰਾਤ ਕਰੀਬ 8.40 ਤੇ ਇਕ ਦੁਕਾਨ ਰਾਧਾ ਸੁਆਮੀ ਪਰਸ ਦੀ ਦੁਕਾਨ ਨੂੰ ਲੱਗੀ। ਅੱਗ ਬੁਝਾਉਣ ਲਈ ਫਾਇਰ ਬਿਗ੍ਰੇਡ ਦੀ ਗੱਡੀ ਮੌਕੇ ਤੇ ਪਹੁੰਚਦੀ ਹੈ। ਲੋਕਾਂ ਅਨੁਸਾਰ ਉਕੱਤ ਗੱਡੀ ਵਿੱਚ ਕਾਫੀ ਖਾਮਿਆ ਪਾਇਆ ਗਇਆ ਅਤੇ ਨਾ ਹੀ ਉਹ ਪਾਣੀ ਦੂਰ ਤੱਕ ਪਹੁੰਚਾਉਣ ਵਿੱਚ ਸਮਰੱਥ ਸਨ ਅਤੇ ਜਗ੍ਹਾਂ ਜਗ੍ਹਾਂ ਤੋਂ ਪਾਣੀ ਚੋ ਰਿਹਾ ਸੀ। ਇਸੇ ਦੌਰਾਨ ਪਾਣੀ ਖਤਮ ਹੋ ਗਿਆ ਪਰ ਅੱਗ ਨੇ ਪੂਰੀ ਤਰ੍ਹਾਂ ਜੋਰ ਫੜ੍ਹ ਲਿਆ ਅਤੇ ਨਾਲ ਦੀ ਦੁਕਾਨ ਮਦਰਾਸ ਕਲਾਥ ਹਾਉਸ, ਛੱਤ ਉਪਰ ਜਗਦੀਸ਼ ਟੇਲਰ, ਸਰਨਾ ਕਮਉਨਿਕੇਸ਼ਨ, ਮਾਧਵ ਕਲੈਕਸ਼ਨ, ਕੌਸ਼ਲ ਕਲੈਕਸ਼ਨ ਅਤੇ ਬ੍ਰਦਰਜ ਸ਼ਾਪ ਨੂੰ ਵੇਖਦੇ ਹੀ ਵੇਖਦੇ ਆਪਣੀ ਚਪੇਟ ਵਿੱਚ ਲੈ ਲਿਆ। ਇਸ ਉਪਰਾੰਤ ਪ੍ਰਸ਼ਾਸਨ ਵੱਲੋਂ ਦੂਸਰੇ ਹਲਕਿਆ ਤੋਂ ਗੱਡਿਆ ਮੰਗਵਾਇਆ ਅਤੇ ਕਾਫੀ ਦੇਰ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਉਦੋ ਤੱਕ ਸੱਭ ਸੁਆਹ ਹੋ ਚੁੱਕਾ ਸੀ ਅਤੇ ਸਮੂਹ ਦੁਕਾਨਦਾਰਾ ਦਾ ਕਰੋੜਾ ਦਾ ਨੁਕਸਾਨ ਹੋ ਚੁੱਕਾ ਸੀ। ਦੁਕਾਨਦਾਰਾਂ ਨੇ ਅੱਜ ਰੋਸ਼ ਦੇ ਚਲਦੇ ਆਪਣਿਆ ਦੁਕਾਨਾ ਬੰਦ ਰੱਖਿਆ।

ਇਸ ਉਪਰਾਂਤ ਆਮ ਦੁਕਾਨਦਾਰਾਂ ਤੱਕ ਸਾਰੇ ਹੀ ਸਿਆਸੀ ਲੀਡਰਾਂ ਨੇ ਪਹੁੰਚ ਕੀਤੀ। ਜਿਸ ਵਿੱਚ ਚੇਅਰਮੈਨ ਰਮਨ ਬਹਿਲ, ਸਾਂਸਦ ਸੁਖਜਿੰਦਰ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਭਾਜਪਾ ਦੇ ਨੇਤਾ ਪਰਮਿੰਦਰ ਗਿੱਲ ਆਦਿ ਸ਼ਾਮਿਲ ਸਨ। ਸੱਭ ਨੇ ਦੁਕਾਨਦਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮਦਦ ਦਾ ਭਰੋਸਾ ਦਿੱਤਾ ਅਤੇ ਮੁੱਖ ਮੰਤਰੀ ਤੱਕ ਪਹੁੰਚ ਕਰਨ ਅਤੇ ਸੰਸਦ ਵਿੱਚ ਮੁੱਦਾ ਚੁੱਕਣ ਦੀ ਗੱਲ ਕੀਤੀ।

ਪਰ ਲੋਕਾਂ ਅੰਦਰ ਚਰਚਾ ਸੀ ਕਿ ਦੁਕਾਨਦਾਰ ਜੀਐਸਟੀ ਦਿੰਦਾ ਹੈ, ਇੰਕਮ ਟੈਕਸ ਦਿੰਦਾ ਹੈ, ਨਗਰ ਕੌਸਿਲ ਨੂੰ ਟੈਕਸ ਦਿੰਦਾ ਹੈ ਤਾਂ ਦੁਰਘਟਨਾ ਦਾ ਸ਼ਿਕਾਰ ਦੁਕਾਨਦਾਰ ਦੀ ਕੋਈ ਸਾਰ ਕਿਓ ਨਹੀਂ ਲਈ ਜਾਂਦੀ। ਇਸ ਤੋਂ ਪਹਿਲ੍ਹਾਂ ਚੋਣਾ ਦੌਰਾਨ ਚੇਅਰਮੈਨ ਰਮਨ ਬਹਿਲ ਵੱਲੋਂ ਮੁੱਖ ਮੰਤਰੀ ਦੇ ਗੁਰਦਾਸਪੁਰ ਆਗਮਨ ਤੇ ਇਹ ਮੁੱਦਾ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ ਸੀ ਕਿ ਅੱਗਜਣੀ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੂੰ ਵੀ ਕੋਈ ਮਦਦ ਦੇਣ ਲਈ ਸਰਕਾਰ ਪਾਲਿਸੀ ਬਣਾਵੇ। ਜਿਸ ਨਾਲ ਹਾਦਸੇ ਦਾ ਸ਼ਿਕਾਰ ਹੋਏ ਦੁਕਾਨਦਾਰਾ ਨੂੰ ਕੁਝ ਕੂ ਰਾਹਤ ਦਿੱਤੀ ਜਾ ਸਕੇ। ਸਰਕਾਰ ਨੂੰ ਚਾਹਿਦਾ ਹੈ ਕਿ ਹੁਣ ਚੌਣ ਜਾਬਤਾ ਹੱਟ ਗਿਆ ਹੈ ਅਤੇ ਹੁਣ ਇਸ ਤੇ ਗੌਰ ਕੀਤਾ ਜਾਵੇ।

ਉੱਧਰ ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨਾਲ ਜੱਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਬਾਬਤ ਰਿਪੋਰਟ ਮੰਗਵਾਈ ਗਈ ਹੈ। ਉਨ੍ਹਾਂ ਐਸਡੀਐਮ ਨੂੰ ਨੁਕਸਾਨ ਦੀ ਪੂਰੀ ਡਿਟੇਲ ਬਣਾਉਣ ਲਈ ਕਿਹਾ ਹੈ ਤਾਂ ਜੋ ਮੁੱਖ ਮੰਤਰੀ ਦੇ ਸਮੱਖ ਰਿਪੋਰਟ ਪੇਸ਼ ਕੀਤੀ ਜਾ ਸਕੇ।

Written By
The Punjab Wire