ਮਕੌੜਾ ਪੱਤਣ ਪਾਰ ਵੋਟ ਪ੍ਰਤੀਸ਼ਤ ਵਿਚ ਵਾਧਾ ਹੋਇਆ
ਗੁਰਦਾਸਪੁਰ, 2 ਜੂਨ 2024 (ਦੀ ਪੰਜਾਬ ਵਾਇਰ)। ਮਕੌੜਾ ਪੱਤਣ ਤੋਂ ਪਾਰ ਦੇ ਪਿੰਡ ਤੂਰ ਤੇ ਭਰਿਆਲ ਬੂਥ ਨੰਬਰ 01 ,02 ਵਿਧਾਨ ਸਭਾ ਹਲਕਾ ਦੀਨਾਨਗਰ ਜਿੰਨਾ ਵੱਲੋਂ ਪਿਛਲੀਆਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ।ਮਾਨਯੋਗ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ ਜੀ ਦੀ ਅਗਵਾਈ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਦੀਨਾਨਗਰ ਸ਼੍ਰੀ ਗੁਰਦੇਵ ਸਿੰਘ ਧਾਮ ਐਸ.ਡੀ.ਐਮ( ਪੀ ਸੀ ਐਸ)ਜੀ ਦੇ ਯਤਨਾਂ ਸਦਕਾ ਅਤੇ ਸਵੀਪ ਟੀਮ ਦੇ ਨੋਡਲ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿ)ਗੁਰਦਾਸਪੁਰ ਅਤੇ ਸਹਾਇਕ ਨੋਡਲ ਅਫਸਰ ਸਵੀਪ ਸ਼੍ਰੀ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ,ਸਹਾਇਕ ਨੋਡਲ ਅਫ਼ਸਰ ਸਵੀਪ ਗੁਰਦਾਸਪੁਰ ਲੈਕਚਰਾਰ ਗੁਰਮੀਤ ਸਿੰਘ ਭੋਮਾ, ਮੀਡੀਆ ਇੰਚਾਰਜ ਗਗਨਦੀਪ ਸਿੰਘ ਅਤੇ ਸਮੁਚੇ ਟੀਮ ਮੈਂਬਰਾ ਦੇ ਵੱਲੋਂ ਲਗਾਤਾਰ ਕੀਤੇ ਪਰਚਾਰ ਤੇ ਉੱਦਮਾਂ ਨਾਲ ਇਸ ਵਾਰ ਕ੍ਰਮਵਾਰ ਵੋਟ ਪ੍ਰਤੀਸ਼ਤ 63.33% % ਅਤੇ 53.24 ਬਹੁਤ ਵਧੀਆ ਰਿਹਾ ।ਵੋਟ ਪ੍ਰਤੀਸ਼ਤ ਵਧਾਉਣ ਲਈ ਟੀਮ ਇੰਚਾਰਜ ਸ਼੍ਰੀ ਪਰਮਿੰਦਰ ਸਿੰਘ ਸੈਣੀ ਟੀਮ ਮੈਂਬਰ ਸ਼੍ਰੀ ਪਰਵੀਨ ਕੁਮਾਰ, ਅਮਨਦੀਪ ਸਿੰਘ ਅਤੇ BLO ਵਿਕਰਮ ਸਿੰਘ ਪਿੰਡ ਭਰਿਆਲ,ਦਰਸ਼ਨ ਸਿੰਘ ਪਿੰਡ ਤੂਰ ਨੇ ਲਗਾਤਾਰ ਦੋ ਦਿਨ ਮਿਤੀ 31 ਮਈ ਅਤੇ 1 ਜੂਨ ਦਿਨ ਰਾਤ ਸਖ਼ਤ ਮਿਹਨਤ ਕੀਤੀ। ਕੈਪਸਨ:ਮਕੌੜਾ ਪੱਤਣ ਪਾਰ ਕਰਦਿਆਂ ਪੋਲਿੰਗ ਪਾਰਟੀਆਂ ਦੇ ਨਾਲ ਸਵੀਪ ਦੇ ਮੈਂਬਰ ।