ਗੁਰਦਾਸਪੁਰ ਮੁੱਖ ਖ਼ਬਰ

ਸ਼ਰਾਬ ਘੁਟਾਲੇ ਦਾ ਜਾਲ ਵੱਡਾ ਹੈ: ਜਾਖੜ ਨੇ ਕਿਹਾ, ਪੰਜਾਬ ਕਾਂਗਰਸ ਅਤੇ ‘ਆਪ’ ਆਗੂਆਂ ਦੀ ਜਾਂਚ ਹੋਵੇ।

ਸ਼ਰਾਬ ਘੁਟਾਲੇ ਦਾ ਜਾਲ ਵੱਡਾ ਹੈ: ਜਾਖੜ ਨੇ ਕਿਹਾ, ਪੰਜਾਬ ਕਾਂਗਰਸ ਅਤੇ ‘ਆਪ’ ਆਗੂਆਂ ਦੀ ਜਾਂਚ ਹੋਵੇ।
  • PublishedMay 25, 2024

ਚੰਡੀਗੜ੍ਹ, 25 ਮਈ 2024 (ਦੀ ਪੰਜਾਬ ਵਾਇਰ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਪੱਪੂ ਜੈਂਤੀਪੁਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਤੇ ਟਿੱਪਣੀ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਈਆਂ ਨੂੰ ਬੇਨਕਾਬ ਕਰੇਗੀ।

ਸੁਨੀਲ ਜਾਖੜ ਨੇ ਕਿਹਾ ਕਿ ਈਡੀ ਵੱਲੋਂ ਸ਼ਿਕੰਜਾ ਕੱਸਣ ਨਾਲ ਪੰਜਾਬ ਵਿੱਚ ‘ਆਪ’ ਅਤੇ ਕਾਂਗਰਸ ਦੋਵਾਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਹੋ ਜਾਵੇਗਾ। ਸ਼ਨੀਵਾਰ ਨੂੰ ਇੱਥੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਪੰਜਾਬ ਦੇ ਕੁਝ ਕਾਂਗਰਸੀ ਅਤੇ ‘ਆਪ’ ਆਗੂਆਂ ਦੀ ਕਸੂਰਵਾਰ ਜਾਂ ਸਿੱਧੀ ਸ਼ਮੂਲੀਅਤ ਦਾ ਪਰਦਾਫਾਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਰੰਧਾਵਾ ਤੋਂ ਇਲਾਵਾ ਜੈਂਤੀਪੁਰ ਵੀ ਭਗਵੰਤ ਮਾਨ ਸਰਕਾਰ ਦੇ ਖਾਸਮ ਖਾਸ ਲੋਕਾਂ ਵਿੱਚ ਹੈ, ਜਿਸ ਨੇ ਜੈਂਤੀਪੁਰ ਵਿਰੁੱਧ ਕਾਰਵਾਈ ਤੱਕ ਨਹੀਂ ਕੀਤੀ ਜਦੋਂ ਨਵੰਬਰ 2022 ਵਿੱਚ ਇੱਕ ਪ੍ਰਵਾਸੀ ਭਾਰਤੀ ਦੇ ਲੜਕੇ ਦੇ ਵਿਆਹ ਵਿੱਚ ਉਸਦੇ ਸਾਥੀਆਂ ਨੇ ਗੋਲੀਬਾਰੀ ਕੀਤੀ ਸੀ। ਉਨਾਂ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਨੇਤਾਵਾਂ ਦਾ ਛੇਤੀ ਹੀ ਪਰਦਾਫਾਸ਼ ਕੀਤਾ ਜਾਵੇਗ।

ਸਿੱਧੂ ਮੂਸੇਵਾਲਾ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਸੁਨੀਲ ਜਾਖੜ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ‘ਚ ਭਗਵੰਤ ਮਾਨ ਸਰਕਾਰ ਦੋਸ਼ੀ ਹੈ ਕਿਉਂਕਿ ‘ਆਪ’ ਸਰਕਾਰ ਨੇ ਬੇਸ਼ਰਮੀ ਨਾਲ ਉਸ ਦਾ ਸੁਰੱਖਿਆ ਘੇਰਾ ਘਟਾ ਕੇ ਪ੍ਰਚਾਰਿਆ ਸੀ। ਉਨ੍ਹਾਂ ਕਿਹਾ ਕਿ ਵਿਡੰਬਨਾ ਇਹ ਹੈ ਕਿ ਉਸ ਦੇ ਪਿਤਾ ਬਲਕਾਰ ਸਿੰਘ, ਕਾਂਗਰਸ ਦੀ ਹਮਾਇਤ ਮੰਗ ਕੇ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਗਲਤ ਦਰਵਾਜ਼ੇ ‘ਤੇ ਦਸਤਕ ਦੇ ਰਹੇ ਹਨ। ਪੰਜਾਬ ਕਾਂਗਰਸ ਦੇ ਆਗੂ ‘ਆਪ’ ਸਰਕਾਰ ਤੋਂ ਇਨਸਾਫ਼ ਮੰਗਣ ਲਈ ਮੂਸੇਵਾਲਾ ਦੇ ਪਿਤਾ ਦੀ ਨੁਮਾਇੰਦਗੀ ਕਿਵੇਂ ਕਰ ਸਕਦੇ ਹਨ? ਕਾਂਗਰਸ ਅਤੇ ‘ਆਪ’ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾਕਿ ਇਹ ਇੱਕ ਫਿਕਸਡ ਮੈਚ ਹੈ ਅਤੇ ਕਾਂਗਰਸ ਨੇ ਵਿਜੀਲੈਂਸ ਦੇ ਡਰ ਤੋਂ ‘ਆਪ’ ਸਰਕਾਰ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।।

Written By
The Punjab Wire