ਹਲਕੇ ਦੇ ਵੋਟਰਾਂ ਦੇ ਹੋਣਗੇ ਰੂਬਰੂ –ਬੱਬੇਹਾਲੀ
ਗੁਰਦਾਸਪੁਰ, 9 ਮਈ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਦਲਜੀਤ ਸਿੰਘ ਚੀਮਾ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ 11 ਮਈ ਦਿਨ ਸ਼ਨਿੱਚਰਵਾਰ ਨੂੰ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਦੇ ਰੂਬਰੂ ਹੋਣਗੇ ਅਤੇ ਵੱਖ-ਵੱਖ ਜਨਸਭਾਵਾਂ ਨੂੰ ਸੰਬੋਧਨ ਕਰਣਗੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਡਾ ਚੀਮਾ ਇਸ ਦਿਨ ਸਵੇਰੇ 10 ਵਜੇ ਹਲਕੇ ਦੇ ਪਿੰਡ ਕਾਲਾ ਨੰਗਲ ਅਤੇ ਦੁਪਹਿਰ 12 ਵਜੇ ਗੋਹਤ ਪੋਖਰ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ । ਇਸ ਮਗਰੋਂ ਬਾਅਦ ਦੁਪਹਿਰ 2 ਵਜੇ ਪਿੰਡ ਭੁੰਬਲੀ, 4 ਵਜੇ ਪਿੰਡ ਤਿੱਬੜ ਅਤੇ 5 ਵਜੇ ਜੌੜਾ ਵਿਖੇ ਵੋਟਰਾਂ ਦੇ ਜਨਸਮੂਹ ਨੂੰ ਸੰਬੋਧਨ ਕਰਨਗੇ । ਸ਼ਾਮ 7 ਵਜੇ ਡਾ ਚੀਮਾ ਗੁਰਦਾਸਪੁਰ ਦੇ ਵਾਰਡ ਨੰਬਰ 11 ਦੇ ਮਸੀਤ ਮੁਹੱਲਾ ਅਤੇ ਇਸ ਮਗਰੋਂ 8 ਵਜੇ ਵਾਰਡ ਨੰਬਰ 20 ਵਿੱਚ ਆਪਣੇ ਵਿਚਾਰ ਰੱਖਣਗੇ । ਸਰਦਾਰ ਬੱਬੇਹਾਲੀ ਨੇ ਦੱਸਿਆ ਕਿ ਇਨ੍ਹਾਂ ਸੰਬੋਧਨਾਂ ਦੌਰਾਨ ਡਾ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪੰਜਾਬ ਹਿਤ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਵਿਚਲੀਆਂ ਯੋਜਨਾਵਾਂ ਬਾਰੇ ਖੁਲ੍ਹ ਕੇ ਵਿਚਾਰ ਚਰਚਾ ਕਰਣਗੇ । ਉਨ੍ਹਾਂ ਪਾਰਟੀ ਦੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਨਜ਼ਦੀਕੀ ਚੋਣ ਸਭਾਵਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ।