ਗੁਰਦਾਸਪੁਰ

ਹੈਲਪੇਜ ਇੰਡੀਆ ਓਲਡ ਏਜ ਹੋਮ ਟੀਮ ਨੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ

ਹੈਲਪੇਜ ਇੰਡੀਆ ਓਲਡ ਏਜ ਹੋਮ ਟੀਮ ਨੇ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ
  • PublishedMay 8, 2024

ਗੁਰਦਾਸਪੁਰ, 8 ਮਈ 2024 (ਦੀ ਪੰਜਾਬ ਵਾਇਰ)। ਹੈਲਪਏਜ ਇੰਡੀਆ ਭਾਰਤ ਵਿੱਚ ਇੱਕ ਧਰਮ ਨਿਰਪੱਖ, ਗੈਰ-ਮੁਨਾਫ਼ਾ ਸੰਸਥਾ ਹੈ, ਜੋ 1860 ਦੇ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਰਜਿਸਟਰਡ ਹੈ। ਹੈਲਪਏਜ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦਾ ਹੈ ਜਿੱਥੇ ਬਜ਼ੁਰਗ ਲੋਕਾਂ ਨੂੰ ਇੱਕ ਸਰਗਰਮ, ਸਿਹਤਮੰਦ ਅਤੇ ਸਨਮਾਨਜਨਕ ਜੀਵਨ ਜਿਊਣ ਦਾ ਅਧਿਕਾਰ ਹੁੰਦਾ ਹੈ।

ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਹੈਲਪੇਜ ਇੰਡੀਆ ਦੀ ਕਲਪਨਾ ਸ਼ਰਮਾ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ 10 ਸਾਲਾਂ ਤੋਂ ਇੱਕ ਬਿਰਧ ਆਸ਼ਰਮ ਚਲਾ ਰਿਹਾ ਹੈ। ਬਿਰਧ ਆਸ਼ਰਮ ਦੀ ਪ੍ਰਬੰਧਕੀ ਟੀਮ ਸਾਰੇ ਧਾਰਮਿਕ ਅਤੇ ਰਾਸ਼ਟਰੀ ਤਿਉਹਾਰਾਂ ਨੂੰ ਬਜ਼ੁਰਗਾਂ ਨਾਲ ਮਨਾਉਂਦੀ ਹੈ। ਕਿਉਂਕਿ 8 ਮਈ ਦਾ ਦਿਨ ਵਿਸ਼ਵ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਲਈ ਸਕੱਤਰ ਰੈੱਡ ਕਰਾਸ ਸੁਸਾਇਟੀ ਰਾਜੀਵ ਚੌਧਰੀ ਵੱਲੋ ਵਿਸ਼ੇਸ਼ ਤੌਰ ‘ਤੇ ਬਿਰਧ ਆਸ਼ਰਮ ਵਿਖੇ ਬੁਲਾਇਆ ਗਿਆ।

ਇਸ ਸਾਲ ਵਿਸ਼ਵ ਰੈੱਡ ਕਰਾਸ ਦਿਵਸ ਮਨਾਉਣ ਦਾ ਵਿਸ਼ਾ ਮਨੁੱਖਤਾ ਨੂੰ ਜ਼ਿੰਦਾ ਰੱਖਣਾ ਸੀ, ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਰਾਜੀਵ ਨੇ ਨਾ ਸਿਰਫ ਬਜ਼ੁਰਗਾਂ ਨਾਲ ਵਧੀਆ ਸਮਾਂ ਬਿਤਾਇਆ ਬਲਕਿ ਉਨ੍ਹਾਂ ਨੂੰ ਸਕਾਰਾਤਮਕ ਜੀਵਨ ਜਿਊਣ ਅਤੇ ਸਿਹਤਮੰਦ ਰਹਿਣ ਲਈ ਪ੍ਰੇਰਿਤ ਵੀ ਕੀਤਾ।ਜਿਸ ਤੋਂ ਬਾਅਦ ਇਸ ਵਿਸ਼ੇਸ਼ ਦਿਨ ‘ਤੇ ਉਨ੍ਹਾਂ ਵੱਲੋਂ ਬੂਟੇ ਵੀ ਲਗਾਏ ਗਏ। ਸਕੱਤਰ ਰੈੱਡ ਕਰਾਸ ਸੁਸਾਇਟੀ ਨੇ ਇਸ ਦਿਵਸ ਨੂੰ ਮਨਾਉਣ ਲਈ ਹੈਲਪਏਜ ਇੰਡੀਆ ਦੀ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।

Written By
The Punjab Wire