ਗੁਰਦਾਸਪੁਰ, 6 ਮਈ 2024 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਮਜ਼ਬੂਤੀ ਮਿਲੀ ਹੈ। ਅਕਾਲੀ ਦਲ ਅਤੇ ਕਾਂਗਰਸ ਦੇ ਕਈ ਅਹੁਦੇਦਾਰ ਅਤੇ ਮੌਜੂਦਾ ਕੌਂਸਲਰ ਆਪ ਵਿੱਚ ਸ਼ਾਮਲ ਹੋਏ। ਕਾਦੀਆਂ ਦੇ ਕਈ ਮੌਜੂਦਾ ਕੌਂਸਲਰ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸੇਖਵਾਂ ਦੀ ਮੌਜੂਦਗੀ ‘ਚ ਸਾਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।

ਨੋਨੀ ਖੋਸਲਾ ਮੌਜੂਦਾ ਕੌਂਸਲਰ ਕਾਂਗਰਸ ਮੀਤ ਪ੍ਰਧਾਨ ਕਮੇਟੀ ਧਾਰੀਵਾਲ ਕਾਦੀਆਂ, ਦੀਪਕ ਰਿੰਟੂ ਮੌਜੂਦਾ ਕੌਂਸਲਰ ਕਾਂਗਰਸ ਕਾਦੀਆਂ, ਨਰਾਇਣ ਮਲਹੋਤਰਾ ਮੌਜੂਦਾ ਕੌਂਸਲਰ ਕਾਂਗਰਸ ਕਾਦੀਆਂ, ਕਰਨੈਲ ਸਿੰਘ ਮੌਜੂਦਾ ਕੌਂਸਲਰ ਅਕਾਲੀ ਦਲ ਕਾਦੀਆਂ, ਵਿਜੇ ਕੁਮਾਰ ਵਰਮਾ ਮੀਤ ਪ੍ਰਧਾਨ ਨਾਰਕੋਟਿਕਸ ਸੈੱਲ ਧਾਰੀਵਾਲ, ਬਲਬੀਰ ਸਿੰਘ ਬਿੱਟੂ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ, ਬਲਜਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਦੇਵ ਸਿੰਘ ਖੁਜਾਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਅਮਿਤ ਸੋਢੀ ਸਿਟੀ ਪ੍ਰਧਾਨ ਬਟਾਲਾ, ਗੁਰਨਾਮ ਸਿੰਘ ਹੰਸਪਾਲ ਸੀਨੀਅਰ ਮੀਤ ਪ੍ਰਧਾਨ, ਕੁਨਾਲ ਮਹਿਰਾ ਸਾਬਕਾ ਕੌਂਸਲ ਪ੍ਰਧਾਨ, ਪੰਕਜ ਭੱਟੀ ਸਾਬਕਾ ਕੌਂਸਲਰ ਅਤੇ ਐਸ.ਸੀ ਵਿੰਗ ਪ੍ਰਧਾਨ, ਸ਼ੁਭਮ ਸਰੀਨ ਸਿਟੀ ਯੂਥ ਪ੍ਰਧਾਨ, ਗੁਰਸ਼ਰਨ ਸਿੰਘ ਸਾਬਕਾ ਕੌਂਸਲਰ ਤੇ ਜ਼ਿਲ੍ਹਾ ਜਨਰਲ ਸਕੱਤਰ, ਸੁਰਿੰਦਰਪਾਲ ਸਿੰਘ ਸੰਧੂ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਚਰਨਜੀਤ ਸਿੰਘ ਬੱਬੂ ਜ਼ਿਲ੍ਹਾ ਜਨਰਲ ਪ੍ਰਧਾਨ, ਅਮਨਦੀਪ ਸਿੰਘ ਟਿੰਕੂ ਜ਼ਿਲ੍ਹਾ ਯੂਥ ਪ੍ਰਧਾਨ ਸੀਨੀਅਰ ਜਨਰਲ ਸਕੱਤਰ, ਬਿਕਰਮਜੀਤ ਸਿੰਘ ਪੱਪੂ ਜ਼ਿਲ੍ਹਾ ਮੀਤ ਪ੍ਰਧਾਨ, ਸਰਬਜੀਤ ਸਿੰਘ ਵਾਲੀਆ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਕਿਰਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸੁਖਬੀਰ ਸਿੰਘ ਮੱਲੀ ਜ਼ਿਲ੍ਹਾ ਮੀਡੀਆ ਇੰਚਾਰਜ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਹੁਣ ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਦੀ ਬਜਾਏ ਕੁਰਸੀ ਲਈ ਆਪਸ ਵਿੱਚ ਲੜਦੇ ਰਹਿੰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ। ਜਿੰਨਾ ਕੰਮ ਸਾਡੀ ਸਰਕਾਰ ਨੇ ਦੋ ਸਾਲਾਂ ਵਿੱਚ ਕੀਤਾ ਹੈ, ਐਨੇ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਨਹੀਂ ਕੀਤਾ। ਇਸ ਲਈ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ। ਅਸੀਂ ਇਹ ਚੋਣ 13-0 ਨਾਲ ਜਿੱਤਾਂਗੇ।
