Close

Recent Posts

ਗੁਰਦਾਸਪੁਰ ਪੰਜਾਬ

ਵਿਆਹ ਵਾਲੇ ਪੈਲੇਸ ਵਿੱਚ ਕਾਂਗਰਸ ਵਰਕਰਾਂ ਨੂੰ ਚੜ੍ਹਿਆ ਵਿਆਹ ਵਾਲਾ ਚਾਅ

ਵਿਆਹ ਵਾਲੇ ਪੈਲੇਸ ਵਿੱਚ ਕਾਂਗਰਸ ਵਰਕਰਾਂ ਨੂੰ ਚੜ੍ਹਿਆ ਵਿਆਹ ਵਾਲਾ ਚਾਅ
  • PublishedMay 6, 2024

ਜਿਹੜ੍ਹੇ 2 ਹਜਾਰ ਦਾ ਨੋਟ ਨਹੀਂ ਚਲਾ ਸਕੇ ਉਨ੍ਹਾਂ ਦੇਸ਼ ਕਿੱਥੋ ਚਲਾਨਾ- ਸੁਖਜਿੰਦਰ ਰੰਧਾਵਾ

ਸੁਖਜਿੰਦਰ ਰੰਧਾਵਾ ਦੇ ਸਮਰਥਨ ਵਿੱਚ ਪਠਾਨਕੋਟ ਰੱਖੀ ਵਰਕਰ ਮੀਟਿੰਗ ਵਿੱਚ ਗੂੰਜੇ ਪੁਰਾਣੇ ਕਾਂਗਰਸੀ ਨਾਅਰੇ, ਗਿੱਦਾ ਪਾ ਕੇ ਰੰਧਾਵਾ ਦੇ ਹੱਕ ਵਿੱਚ ਬੀਬੀਆਂ ਕੀਤਾ ਪ੍ਰਚਾਰ

ਸੁਖਜਿੰਦਰ ਰੰਧਾਵਾ ਨੇ ਕਿਹਾ ਕਾਂਗਰਸ ਭਾਜਪਾ ਤੋਂ ਵੱਡੀ ਦੇਸ਼ ਭਗਤ, ਸਾਡੇ ਦਾਦੇ ਪੜਦਾਦੇ ਦੇਸ਼ ਲਈ ਹੋਏ ਕੁਰਬਾਨ

ਪਠਾਨਕੋਟ, 6 ਮਈ 2024 (ਮੰਨਨ ਸੈਣੀ)। ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੋਕਿ ਰਾਜਸਥਾਨ ਦੇ ਪ੍ਰਭਾਰੀ ਹਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ ਦੇ ਹੱਕ ਵਿੱਚ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਵੱਲੋਂ ਲੋਕਲ ਰਿਜੋਰਟ ਵਿੱਚ ਵਰਕਰ ਮਿਲਣੀ ਕੀਤੀ ਗਈ। ਵਿਆਹ ਪੈਲਸ ਵਿੱਚ ਰੱਖੀ ਗਈ ਇਸ ਵਰਕਰ ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਅੰਦਰ ਵਿਆਹ ਵਾਲਾ ਚਾਅ ਦਿਖਿਆ। ਇਸ ਮੀਟਿੰਗ ਦੌਰਾਨ ਅਮਿਤ ਵਿੱਜ ਡੀਜੇ ਵਾਲੇ ਬਾਬੂ ਨਜ਼ਰ ਆਏ ਜਿਸ ਜਿਨ੍ਹਾਂ ਹੱਥ ਵਰਕਰਾਂ ਦੀ ਡੋਰ ਰਹੀ।

ਇਸ ਮਿਲਣੀ ਦੌਰਾਨ ਪੁਰਾਣੇ ਕਾਂਗਰਸੀ ਨਾਅਰੇ ਲੱਗੇ ਜੋ ਵਰਕਰਾਂ ਅੰਦਰ ਜੋਸ਼ ਭਰ ਗਏ । ਇਸ ਦੌਰਾਨ ਕਾਂਗਰਸੀ ਬੀਬੀਆਂ ਵੱਲੋਂ ਗਿੱਦਾ ਪਾ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਸਮਾਗਮ ਦੌਰਾਨ ਭਾਰਤ ਮਾਤਾ ਕੀ ਜੈ ਤੋਂ ਲੈ ਕੇ ਸਾਰੇ ਧਾਰਮਿਕ ਨਾਰੇ ਵੀ ਲੱਗੇ। ਸੁਖਜਿੰਦਰ ਰੰਧਾਵਾ ਵੱਲੋਂ ਇਸ ਮੌਕੇ ਤੇ ਅਮਿਤ ਵਿਜ ਨੂੰ ਆਪਣਾ ਬੇਟਾ ਦੱਸਿਆ ਗਿਆ।

ਸੁਖਜਿੰਦਰ ਰੰਧਾਵਾ ਵੱਲੋਂ ਆਪਣੇ ਸੰਬੋਧਨ ਦੌਰਾਨ ਕਾਂਗਰਸ ਨੂੰ ਭਾਜਪਾ ਤੋਂ ਵੱਡੀ ਦੇਸ਼ ਭਗਤ ਪਾਰਟੀ ਦੱਸਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਕਾਂਗਰਸ ਪਾਰਟੀ ਦੇ ਦਾਦੇ ਪੜਦਾਦੇਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਪਾਕਿਸਤਾਨ ਨਾਲ ਹਿੱਕ ਢਾਹ ਕੇ ਲੜਾਈ ਲੜੀ। ਰੰਧਾਵਾ ਨੇ ਕਿਹਾ ਕਿ ਭਾਰਤ ਮਾਤਾ ਸਾਡੀ ਹੈ ਰਾਮ ਸਾਡੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੂੰਹ ਚ ਰਾਮ ਨਹੀਂ ਬਲਕਿ ਦਿਲ ਵਿੱਚ ਰਾਮ ਵੱਸਦੇ ਹਨ।

ਵਰਕਰਾਂ ਅੰਦਰ ਜੋਸ਼ ਭਰਦੇ ਰੰਧਾਵਾ ਨੇ ਕਿਹਾ ਆਂਤਕਵਾਦ ਖਿਲਾਫ ਲੜਾਈ ਦੀ ਗੱਲ ਕੀਤੀ। ਹਿੰਦੋਸਤਾਨ ਦੇ ਕਿਸਾਨਾਂ ਲਈ ਲੜਾਈ ਦੀ ਗੱਲ਼ ਕਹੀ। ਉਨ੍ਹਾਂ ਕਿਹਾ ਕਿ ਅੱਜ ਹਿੰਦੋਸਥਾਨ ਹਿੰਦੋਸਤਾਨੀਆ ਦਾ ਹੈ ਜੋ ਅਤੇ ਦੇਸ਼ ਦੇ ਹਰੇਕ ਵਰਗ ਨੇ ਆਪਣੀ ਕਰਬਾਨੀ ਦੇ ਕੇ ਹਿੰਦੋਸਥਾਨ ਨੂੰ ਆਜਾਦ ਕਰਵਾਇਆ, ਪਾਕਿਸਤਾਨ ਨਾਲ ਲੜਾਈ ਲੜ ਕੇ ਸ਼ਹਾਦਤਾਂ ਪਾਇਆ।

ਰੰਧਾਵਾ ਨੇ ਕਿਹਾ ਕਿ ਉਹ ਮਹਿਜ ਸੰਸਦ ਵਿੱਚ ਇੱਕਲੇ ਗੁਰਦਾਸਪੁਰ ਦੀ ਨਹੀਂ, ਪੂਰੇ ਪੰਜਾਬ ਦੀ ਗੱਲ ਕਰਨਗੇਂ। ਪੁਛਣਗੇ ਕਿ ਕਿੱਓ ਅੱਜ ਡਰੋਨ ਅਤੇ ਬਾਕਿ ਚੀਜਾ ਸਰਹਦ ਤੋਂ ਕਿੱਦਾ ਆ ਜਾਂਦੀਆਂ।

ਭਾਜਪਾ ਉੱਤੇ ਵਾਰ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਜਿਹੜ੍ਹੇ ਦੋ ਹਜਾਰ ਦਾ ਨੋਟ ਨਹੀਂ ਚਲਾ ਪਾਏ ਇਨ੍ਹਾਂ ਦੇਸ਼ ਕਿੱਥੋ ਚਲਾਉਣਾ ਸੀ। ਜਿਸ ਦੇਸ਼ ਦਾ ਰਾਜਾ ਵਪਾਰੀ ਹੋਵੇ ਉੱਥੇ ਕੋਈ ਸੁਧਾਰ ਨਹੀਂ ਹੋ ਸਕਦਾ। ਅੱਜ ਪ੍ਰਧਾਨਮੰਤਰੀ ਸਿੱਖਿਆ ਦੀ ਗੱਲ ਨਹੀਂ ਕਰ ਰਹੇ, ਬੇਰੋਜਗਾਰੀ ਦੀ ਗੱਲ ਨਹੀਂ ਕਰ ਰਹੇ, ਮਹਿੰਗਾਈ ਦੀ ਗੱਲ ਨਹੀਂ ਕਰ ਰਹੇ। ਅੰਜ ਸੰਵਿਧਾਨ ਨੂੰ ਖਤਰਾ ਹੈ, ਰੰਧਾਵਾ ਨੇ ਕਿਹਾ।

ਉੱਥਰ ਭਾਜਪਾ ਦੇ ਸਾਂਸਦ ਸੰਨੀ ਦਿਓਲ ਤੇ ਵਾਰ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਵਾਲੇਆਂ ਨੂੰ ਨਲਕੇ ਪੱਟਨ ਵਾਲੇ ਨਹੀਂ ਨਲਕੇ ਲਾਉਣ ਵਾਲੇ ਚਾਹਿਦੇ ਹਨ। ਉਨ੍ਹਾਂ ਦਿਨੇਸ਼ ਬੱਬੂ ਦੇ ਵੀ ਵਰਦੇ ਹੋਏ ਕਿਹਾ ਕਿ ਇਹ ਤਾਂ ਡਿਪਟੀ ਸਪਿਕਰ ਸਨ ਪਰ ਕਦੇ ਉੱਦੋ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਮੁਦਿਆ ਦੀ ਰਾਜਨੀਤੀ ਕਰਨੀ ਚਾਹਿਦੀ ਹੈ, ਜੋ

Written By
The Punjab Wire