ਗੁਰਦਾਸਪੁਰ ਪੰਜਾਬ

ਇੱਕ ਵਾਰ ਫਿਰ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ ਕਿਸਾਨਾਂ ਨੇ ਘੇਰਿਆ, ਕੀਤਾ ਵਿਰੋਧ, ਪੁੱਝੇ ਸਵਾਲ

ਇੱਕ ਵਾਰ ਫਿਰ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ ਕਿਸਾਨਾਂ ਨੇ ਘੇਰਿਆ, ਕੀਤਾ ਵਿਰੋਧ, ਪੁੱਝੇ ਸਵਾਲ
  • PublishedApril 27, 2024

ਕਿਸਾਨਾਂ ਨੇ ਕਿਹਾ, ਤੁਸੀਂ 15 ਮਿੰਟਾਂ ਵਿੱਚ ਅੱਕ ਗਏ, ਅਸੀਂ ਸਾਲਾਂ ਤੋਂ ਬਾਰਡਰ ‘ਤੇ ਬੈਠੇ ਰਹੇ

ਗੁਰਦਾਸਪੁਰ, 27 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ ਲਈ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ। ਪਰ ਭਾਜਪਾ ਉਮੀਦਵਾਰਾਂ ਨੂੰ ਪੰਜਾਬ ਭਰ ਦੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਚਲਦਿਆ ਅੱਜ ਕਿਸਾਨਾਂ ਨੇ ਇੱਕ ਵਾਰ ਫਿਰ ਗੁਰਦਾਸਪੁਰ ਦੇ ਸਠਿਆਲੀ ਪੁਲ ‘ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਘੇਰ ਲਿਆ ਅਤੇ ਵਿਰੋਧ ਕੀਤਾ ਹੈ। ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਕਾਫ਼ਲੇ ਨੂੰ ਰੋਕ ਕੇ ਉਸ ਤੋਂ ਕਿਸਾਨ ਅੰਦੋਲਨ ਅਤੇ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰਾਂ ਸਬੰਧੀ ਸਵਾਲ ਪੁੱਛੇ | ਜਦੋਂ ਦਿਨੇਸ਼ ਬੱਬੂ ਨੇ ਕਿਹਾ ਕੀ ਤੰਗ ਨਾ ਕਰੋ ਤਾਂ ਕਿਸਾਨਾਂ ਨੇ ਕਿਹਾ ਕਿ ਤੁਸੀਂ 15 ਮਿੰਟਾਂ ‘ਚ ਹੀ ਤੰਗ ਆ ਗਏ ਹੋ ਪਰ ਅਸੀਂ ਸਾਲਾਂ ਬੱਧੀ ਬਾਰਡਰ ‘ਤੇ ਬੈਠੇ ਰਹੇ | ਇਸ ਮੌਕੇ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਸ਼ਾਂਤ ਕਰਵਾਇਆ ਅਤੇ ਭਾਜਪਾ ਉਮੀਦਵਾਰ ਦੇ ਕਾਫ਼ਲੇ ਨੂੰ ਸਠਿਆਲੀ ਪੁਲ ਤੋਂ ਕਾਦੀਆਂ ਲਈ ਰਵਾਨਾ ਕਰਵਾਇਆ |

ਕਿਸਾਨ ਆਗੂ ਰਾਜੂ ਔਲਖ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ। ਜੇਕਰ ਇਸ ਦਾ ਕੋਈ ਉਮੀਦਵਾਰ ਕਿਸੇ ਵੀ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ।

ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸਮਝੌਤੇ ਤਹਿਤ ਪੰਧੇਰ ਗਰੁੱਪ ਨਾਲ ਸਬੰਧਤ ਕਿਸਾਨਾਂ ਵਿੱਚ ਉਮੀਦਵਾਰ ਦਿਨੇਸ਼ ਬੱਬੂ ਆਇਆ ਸੀ ਪਰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ ਕਿਸਾਨਾਂ ਨੂੰ ਮਨਾ ਕੇ ਉਮੀਦਵਾਰ ਬੱਬੂ ਦਾ ਕਾਫਲਾ ਰਵਾਨਾ ਕੀਤਾ ਗਿਆ ਹੈ।

Written By
The Punjab Wire