ਗੁਰਦਾਸਪੁਰ ਮੁੱਖ ਖ਼ਬਰ

ਜਿਲ੍ਹਾ ਗੁਰਦਾਸਪੁਰ ਦੇ ਲੋਕਾਂ ਵਿੱਚ ਫੈਲ ਰਿਹਾ ਡਰ, ਕੀ ਜੰਮੂ ਵਿੱਚ ਜਿਲ੍ਹੇ ਨੂੰ ਮਿਲਾਉਣ ਦੀ ਖਿੱਚੀ ਤੈਆਰੀ, ਸਰਾਫ਼ਾ ਦਾ ਹੈਡ ਆਫਿਸ ਬਣਿਆ ਜੰਮੂ

ਜਿਲ੍ਹਾ ਗੁਰਦਾਸਪੁਰ ਦੇ ਲੋਕਾਂ ਵਿੱਚ ਫੈਲ ਰਿਹਾ ਡਰ, ਕੀ ਜੰਮੂ ਵਿੱਚ ਜਿਲ੍ਹੇ ਨੂੰ ਮਿਲਾਉਣ ਦੀ ਖਿੱਚੀ ਤੈਆਰੀ, ਸਰਾਫ਼ਾ ਦਾ ਹੈਡ ਆਫਿਸ ਬਣਿਆ ਜੰਮੂ
  • PublishedApril 21, 2024

ਗੁਰਦਾਸਪੁਰ, 21 ਅਪ੍ਰੈਲ 2024 (ਦੀ ਪੰਜਾਬ ਵਾਇਰ)। ਜਿਲ੍ਹਾ ਗੁਰਦਾਸਪੁਰ ਦੇ ਲੋਕਾਂ ਅੰਦਰ ਇੱਕ ਡਰ ਫੈਲ ਰਿਹਾ ਕਿ ਕੀਤੇ ਉਨ੍ਹਾਂ ਦੀ ਪਹਿਚਾਣ ਖੋਹਣ ਦੀ ਤਿਆਰੀ ਤਾਂ ਨਹੀਂ ਖਿੱਚੀ ਜਾ ਰਹੀ । ਲੋਕਾਂ ਦੇ ਦਿਲ੍ਹਾਂ ਅੰਦਰ ਸ਼ੰਕੇ ਪੈਦਾ ਹੋ ਰਹੇ ਨੇ ਕਿ ਕਿਤੇ ਆਉਣ ਵਾਲੀਆਂ ਜੰਮੂ ਕਸ਼ਮੀਰ ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲ੍ਹਾਂ ਯਾਂ ਬਾਅਦ ਵਿੱਚ ਜਿਲ੍ਹਾ ਗੁਰਦਾਸਪੁਰ ਨੂੰ ਜੰਮੂ ਦੇ ਨਾਲ ਨਾ ਜੋੜ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਨਵੀਂ ਪਹਿਚਾਣ ਮਿਲ ਜਾਵੇ।

ਇਸ ਦੀ ਸੱਭ ਤੋਂ ਵੱਡੀ ਵਜ੍ਹਾਂ ਜਿਲ੍ਹਾਂ ਗੁਰਦਾਸਪੁਰ ਦੇ ਸਰਾਫ਼ਾ ਨੂੰ ਵੱਲੋਂ ਭਾਰਤ ਮਾਨਕ ਬਿਓਰੋ ਵੱਲੋਂ ਦਿੱਤਾ ਗਿਆ ਹੈਡ ਆਫਿਸ ਹੈ, ਜਿਸ ਵਿੱਚ ਮੁੱਖ ਦਫ਼ਤਰ ਅੰਮ੍ਰਿਤਸਰ ਨਹੀਂ ਬਲਿੱਕ ਜੰਮੂ ਦਫਤਰ ਬਣਾਇਆ ਗਿਆ ਹੈ। ਸਰਾਫਾ ਯੂਨਿਅਨ ਦੇ ਆਗੂਆ ਨੇ ਦੱਸਿਆ ਕਿ ਹਾਂ ਹੁਣ ਗੁਰਦਾਸਪੁਰ ਜਿਲ੍ਹੇ ਦੇ ਸਰਾਫਾ ਦੀ ਚੈਕਿੰਗ ਜੰਮੂ ਤੋਂ ਆਏ ਅਧਿਕਾਰੀ ਕਰਦੇ ਹਨ ਅਤੇ ਉਨ੍ਹਾਂ ਦਾ ਦੁਕਾਨਾਂ ਤੇ ਲੱਗੇ ਸਰਟੀਫਿਕੇਟ ਵਿੱਚ ਵੀ ਹੈਡ ਆਫਿਸ ਜੰਮੂ ਸਾਫ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੱਦ ਗ੍ਰਾਹਕ ਦੇ ਮੰਗਣ ਤੇ ਉਹ ਸਰਟੀਫਿਕੇਟ ਦਿਖਾਂਦੇ ਹਨ ਤਾਂ ਗ੍ਰਾਹਕ ਇਸ ਤੇ ਸਵਾਲ ਖੜ੍ਹੇ ਕਰਦੇ ਹਨ।

ਦੱਸਣਯੋਗ ਹੈ ਕਿ ਪਰਿਸੀਮਨ ਦੇ ਚਲਦੇ ਕਈ ਵਾਰ ਹਲਕਿਆਂ ਦੀ ਵੰਡ ਹੁੰਦੀ ਹੈ ਜੋਂ ਰਾਜ ਤੋਂ ਬਾਹਰ ਨਹੀਂ ਹੁੰਦੀ। ਪਰ ਰਾਜ ਤੋੋਂ ਬਾਹਰ ਬਣੇਂ ਇਸ ਸੈਂਟਰ ਨੇ ਲੋਕਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇਸ ਸੰਬੰਧੀ ਕੋਈ ਵੀ ਅਧਿਕਾਰੀ ਸਾਫ ਤੋਰ ਤੇ ਬੋਲਣ ਨੂੰ ਤਿਆਰ ਨਹੀਂ। ਪਰ ਦੱਬੀ ਜੁਬਾਣ ਵਿੱਚ ਕੇਂਦਰ ਸਰਕਾਰ ਵੱਲੋਂ ਕੀ ਰਣਨੀਤੀ ਉਲੀਕੀ ਗਈ ਹੈ ਉਹ ਸੱਭ ਸੱਚ ਆਪ ਬਿਆਨ ਕਰਦੇ ਹਨ।

ਸਰਾਫਾ ਯੂਨਿਅਨ ਗੁਰਦਾਸਪੁਰ ਦੇ ਆਗੂਆ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਹੈਡ ਆਫਿਸ ਬਦਲਿਆ ਜਾਣਾ ਚਾਹਿਦਾ ਹੈ ਅਤੇ ਅੰਮ੍ਰਿਤਸਰ ਕੀਤਾ ਜਾਣਾ ਚਾਹੀਦਾ ਹੈ। ਕਿਉਕਿ ਉਹ ਲਾਗੇ ਹੈ ਅਤੇ ਪੰਜਾਬ ਰਾਜ ਦੇ ਅੰਦਰ ਹੈ।

Written By
The Punjab Wire