ਗੁਰਦਾਸਪੁਰ ਪੰਜਾਬ

ਤੇਜ਼ ਹਵਾ ਕਾਰਨ ਗੁਰਦਾਸਪੁਰ ਲੱਗੇ ਕਰਾਫਟ ਬਾਜ਼ਾਰ ‘ਚ ਡਿੱਗਿਆ ਆਇਫਲ ਟਾਵਰ, ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖਮੀ

ਤੇਜ਼ ਹਵਾ ਕਾਰਨ ਗੁਰਦਾਸਪੁਰ ਲੱਗੇ ਕਰਾਫਟ ਬਾਜ਼ਾਰ ‘ਚ ਡਿੱਗਿਆ ਆਇਫਲ ਟਾਵਰ, ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖਮੀ
  • PublishedApril 19, 2024

ਕਰਾਫਟ ਮੇਲਾ ਪ੍ਰਬੰਧਕਾਂ ਤੇ ਪ੍ਰਸ਼ਾਸਨ ’ਤੇ ਉੱਠੇ ਸਵਾਲ

ਗੁਰਦਾਸਪੁਰ, 19 ਅਪ੍ਰੈਲ 2024 (ਦੀ ਪੰਜਾਬ ਵਾਇਰ)। ਹਰਦੋਚੰਨੀ ਰੋਡ ‘ਤੇ ਦੁਬਈ ਕਰਾਫਟ ਮਾਰਕੀਟ ‘ਚ ਵਾਪਰੇ ਦਰਦਨਾਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ‘ਚ ਥੋੜ੍ਹਾ ਸੁਧਾਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ ਇਸ ਹਾਦਸੇ ਨੇ ਕਰਾਫਟ ਮੇਲਾ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਉਨ੍ਹਾਂ ਵੱਲੋਂ ਇੰਨਾ ਉੱਚਾ ਟਾਵਰ ਇੰਦਾ ਹੀ ਕਿੱਦਾ ਖੜ੍ਹਾ ਕੀਤਾ ਗਿਆ ਜੋ ਹਵਾ ਦੇ ਤੇਜ਼ ਵਹਾਅ ਕਾਰਨ ਪੱਤੇ ਵਾਂਗ ਧੱਲੇ ਡਿੱਗ ਗਿਆ ਅਤੇ ਪ੍ਰਸ਼ਾਸਨ ਦੇ ਕਿਸ ਅਧਿਕਾਰੀ ਨੇ ਇਸ ਲਈ ਮੰਜੂਰੀ ਦਿੱਤੀ ਅਤੇ ਜਾਂ ਕੇ ਪਾਸ ਕੀਤਾ ਇਹ ਜਾਂਚ ਦਾ ਵਿਸ਼ਾ ਹੈ। ਇਹ ਮੇਲਾ 15 ਅਪ੍ਰੈਲ ਤੋਂ ਚੱਲ ਰਿਹਾ ਹੈ।

ਦੱਸਿਆ ਗਿਆ ਕਿ ਕਰਾਫਟ ਮਾਰਕੀਟ ਵਿੱਚ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਖਿੱਚਣ ਲਈ ਕਰੀਬ 25 ਫੁੱਟ ਉੱਚੇ ਟਾਵਰ ਬਣਾਏ ਗਏ ਸਨ। ਸ਼ਾਮ ਕਰੀਬ ਸਾਢੇ ਤਿੰਨ ਵਜੇ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਟਾਵਰ ਢਹਿ ਗਿਆ। ਇਸ ਦੌਰਾਨ ਇਕ ਨੌਜਵਾਨ ਜੋ ਆਪਣੇ ਦੋਸਤ ਨਾਲ ਮੇਲਾ ਦੇਖਣ ਆਇਆ ਸੀ, ਉਸ ਦੀ ਲਪੇਟ ‘ਚ ਆ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਜਿਸ ਸਮੇਂ ਟਾਵਰ ਡਿੱਗਿਆ ਉਸ ਸਮੇਂ ਇੱਕ ਹੋਰ ਨੌਜਵਾਨ ਟਾਵਰ ‘ਤੇ ਲਾਈਟਾਂ ਲਗਾ ਰਿਹਾ ਸੀ। ਟਾਵਰ ਡਿੱਗਣ ਕਾਰਨ ਉਹ ਜ਼ਖਮੀ ਵੀ ਹੋ ਗਿਆ।

ਦੋਵਾਂ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇ ਦੋਸਤ ਗਗਨਦੀਪ ਸ਼ਰਮਾ ਪੁੱਤਰ ਅਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਕਲੀਚਪੁਰ ਨੇ ਦੱਸਿਆ ਕਿ ਉਹ ਦੋਵੇਂ ਸ਼ੁੱਕਰਵਾਰ ਨੂੰ ਸ਼ਿਲਪ ਮੇਲਾ ਦੇਖਣ ਆਏ ਸਨ। ਮੇਲੇ ਵਿੱਚ ਦਾਖਲ ਹੁੰਦੇ ਹੀ ਤੇਜ਼ ਹਨੇਰੀ ਆਉਣ ਲੱਗੀ। ਇਸ ਕਾਰਨ ਮੇਲੇ ਵਿੱਚ ਲਾਇਆ ਟਾਵਰ ਢਹਿ ਗਿਆ। ਅਰਵਿੰਦਰ ਕੁਮਾਰ ਟਾਵਰ ਨਾਲ ਟਕਰਾ ਗਿਆ। ਇਸ ਦੌਰਾਨ ਅਜੈ ਚਾਵਰ ‘ਤੇ ਲਾਈਟਾਂ ਲਗਾ ਰਿਹਾ ਸੀ ਤਾਂ ਹਾਦਸੇ ‘ਚ ਉਹ ਵੀ ਗੰਭੀਰ ਜ਼ਖਮੀ ਹੋ ਗਿਆ।

ਗਗਨਦੀਪ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਕੋਈ ਵੀ ਮੇਲਾ ਪ੍ਰਬੰਧਕ ਮੌਕੇ ‘ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਉਸ ਦੀ ਮਦਦ ਕੀਤੀ। ਉਸ ਨੇ ਖੁਦ ਅਰਵਿੰਦਰ ਨੂੰ 25 ਫੁੱਟ ਟਾਵਰ ਦੇ ਹੇਠਾਂ ਤੋਂ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ। ਉਸ ਨੇ ਦੱਸਿਆ ਕਿ ਮੇਲੇ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ ਪਰ ਨਾ ਤਾਂ ਮੇਲਾ ਪ੍ਰਬੰਧਕਾਂ ਨੇ ਅਤੇ ਨਾ ਹੀ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੀ ਕੋਈ ਮਦਦ ਕੀਤੀ।

Written By
The Punjab Wire