ਗੁਰਦਾਸਪੁਰ ਮੁੱਖ ਖ਼ਬਰ

ਸੀਵਰੇਜ ਦੀ ਸਫ਼ਾਈ ਕਰਦੇ ਹੋਏ 3 ਮਜ਼ਦੂਰਾਂ ਨੂੰ ਚੜ੍ਹੀ ਗੈਸ, ਇੱਕ ਦੀ ਮੌਤ, ਦੋ ਬੇਹੋਸ਼

ਸੀਵਰੇਜ ਦੀ ਸਫ਼ਾਈ ਕਰਦੇ ਹੋਏ 3 ਮਜ਼ਦੂਰਾਂ ਨੂੰ ਚੜ੍ਹੀ ਗੈਸ, ਇੱਕ ਦੀ ਮੌਤ, ਦੋ ਬੇਹੋਸ਼
  • PublishedApril 3, 2024

ਗੁਰਦਾਸਪੁਰ, 3 ਅਪ੍ਰੈਲ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਾਵਾ ‘ਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਤਿੰਨ ਪਰਵਾਸੀ ਮਜ਼ਦੂਰਾਂ ਦੇ ਦਿਮਾਗ ਨੂੰ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਏ। ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੀਵਰੇਜ ‘ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਸਪਤਾਲ ਪ੍ਰਸ਼ਾਸਨ ਵੱਲੋਂ ਪੂਰੀ ਵਾਹ ਲਗਾ ਕੇ ਦੂਸਰੇ ਮਜਦੂਰਾਂ ਨੂੰ ਬਚਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ।

ਸਿਵਲ ਹਸਪਤਾਲ ਵਿੱਚ ਜਾਣਕਾਰੀ ਦਿੰਦੇ ਹੋਏ ਨੀਰੂ ਵਾਸੀ ਜ਼ਿਲ੍ਹਾ ਭਰਤਪੁਰ (ਰਾਜਸਥਾਨ) ਨੇ ਦੱਸਿਆ ਕਿ ਉਹ ਪਿੰਡ ਵਿੱਚ ਸਫ਼ਾਈ ਦਾ ਕੰਮ ਕਰਦੀ ਹੈ। ਉਸਨੇ ਦੱਸਿਆ ਕਿ ਬੁੱਧਵਾਰ ਨੂੰ ਉਸਦਾ ਪਤੀ ਕਨ੍ਹਈਆ ਪਿੰਡ ਵਿੱਚ ਸੀਵਰੇਜ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਦਿਮਾਗ ‘ਚ ਗੈਸ ਦਾਖਲ ਹੋਣ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਦਾ ਭਤੀਜਾ ਨਵੀ ਅਤੇ ਭਰਾ ਮੋਨੂੰ ਵੀ ਆਪਣੇ ਪਤੀ ਕਨ੍ਹਈਆ ਨੂੰ ਬਚਾਉਣ ਲਈ ਸੀਵਰੇਜ ਵਿੱਚ ਵੜ ਗਏ ਤਾਂ ਦੋਵੇਂ ਬੇਹੋਸ਼ ਹੋ ਗਏ।

ਉਨ੍ਹਾਂ ਦਾ ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਉਸ ਦੇ ਪਤੀ ਕਨ੍ਹਈਆ ਦੀ ਮੌਤ ਹੋ ਗਈ, ਜਦਕਿ ਉਸ ਦੇ ਭਤੀਜੇ ਨੇਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਬਾਕੀਆਂ ਦੀ ਹਾਲਤ ਨਾਜ਼ੁਕ ਦੱਸੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਵਿਦੇਸ਼ਾ ਵਿੱਚ ਜਿੱਥੇ ਸੀਵਰੇਜ ਦੀ ਸਫਾਈ ਕਰਨ ਲਈ ਮਸ਼ੀਨਾਂ ਤਾਇਨਾਤ ਹਨ ਅਤੇ ਜਰੂਰਤ ਪੈਣ ਤੇ ਪੂਰੇ ਪ੍ਰੋਟੇੋਕੋਲ ਤਹਿਲ ਪੂਰੇ ਸਾਜੋ ਸਾਮਾਨ ਅਤੇ ਪੂਰੀ ਡਰੈਸ ਨਾਲ ਸੀਵਰੇਜ ਵਿੱਚ ਉਤਰਨਾ ਲਾਜਿਮੀ ਬਣਾਇਆ ਜਾਂਦਾ ਹੈ। ਉੱਥੇ ਹੀ ਭਾਰਤ ਵਿੱਚ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਲੋਕਾਂ ਦੀ ਜਾਣ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ ਜਾਂਦੀ। ਹੁਣ ਦੇਖਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਤੇ ਕੀ ਕਦਮ ਚੱਕਦਾ ਹੈ।

Written By
The Punjab Wire