ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਕੱਲ ਰਹੇਗੀ ਬੰਦ, ਜਾਣੋਂ ਕਿਹੜ੍ਹੇ ਇਲਾਕੇ ਹੋਣਗੇ ਪ੍ਰਭਾਵਿਤ
ਗੁਰਦਾਸਪੁਰ, 25 ਮਾਰਚ 2024 (ਦੀ ਪੰਜਾਬ ਵਾਇਰ)। 11 ਕੇਵੀ ਨਵੇਂ ਖਿਚੇ ਗਏ ਇੰਡਸਟਰੀ ਫੀਡਰ ਦਾ ਬ੍ਰੇਕਰ ਸਥਾਪਤ ਕਰਨ ਅਤੇ 11 ਕੇਵੀ ਫੀਡਰ ਦੀ ਮੇਂਨਟੇਨਸ ਕਰਨ ਲਈ ਕੱਲ ਮਿਤੀ 26 ਮਾਰਚ 2024 ਦਿਨ ਮੰਗਲਵਾਰ ਨੂੰ 66 ਕੇਵੀ ਰਣਜੀਤ ਬਾਗ਼ ਤੋਂ ਚਲਦੇ ਸਾਰੇ ਫੀਡਰ ਬੰਦ ਰਹਿਣਗੇ। ਇਹ ਜਾਣਕਾਰੀ ਉਪ ਮੰਡਲ ਦਿਹਾਤੀ ਦੇ ਇੰਜੀ ਹਿਰਦੇਪਾਲ ਸਿੰਘ ਬਾਜਵਾ (ਏ.ਈ.ਈ) ਵੱਲੋਂ ਦਿੱਤੀ ਗਈ।
ਜਾਣਕਾਰੀ ਦਿੰਦੇ ਹੋਏ ਬਾਜਵਾ ਨੇ ਦੱਸਿਆ ਕਿ ਜਿਸ ਕਾਰਨ ਇਸ ਬਿਜਲੀ ਘਰ ਤੋਂ ਚਲਦੇ ਫੀਡਰ 11 ਕੇ.ਵੀ ਪੂਡਾ ਕਲੋਨੀ ਫੀਡਰ 11 ਕੇ.ਵੀ ਆਈ.ਟੀ.ਆਈ ਫੀਡਰ,11 ਕੇ.ਵੀ ਮਿਲਕ ਪਲਾਂਟ ਫੀਡਰ, 11 ਕੇ.ਵੀ ਸਾਹੋਵਾਲ ਫੀਡਰ,11 ਕੇ.ਵੀ ਬੇਅੰਤ ਕਾਲਜ ਫੀਡਰ,11 ਕੇ.ਵੀ ਜੀ.ਐਸ ਨਗਰ ਫੀਡਰ,11 ਕੇ.ਵੀ ਖਰਲ ਫੀਡਰ ਏ ਪੀ,11 ਕੇ.ਵੀ. ਮੌਖਾ ਫੀਡਰ ਏ ਪੀ ਅਤੇ 11 ਕੇ.ਵੀ ਨਾਨੋਨਗਲ ਏ ਪੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋ 2 ਵਜੇ ਦੁਪਹਿਰ ਤੱਕ ਬੰਦ ਰਹੇਗੀ ।
ਸ਼੍ਰੀ ਬਾਜਵਾ ਨੇ ਦੱਸਿਆ ਕਿ ਉਕਤ ਕਰਨ ਇਹਨਾਂ ਨਾਲ ਚਲਦੇ ਇਲਾਕੇ ਮਾਨਕੌਰ ਸਿੰਘ, ਜੀ ਐਸ, ਨਗਰ, ਪੰਡੋਰੀ ਰੋਡ, ਸਾਹੋਵਾਲ ਮੌਖੇ, ਖੋਜੇਪੁਰ ,ਰਾਮਨਗਰ, ਫਿਸ਼ ਪਾਰਕ ਨਾਲ ਲਗਦਾ ਇਲਾਕਾ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ।