ਜਿਲ੍ਹਾਂ ਨਿਵਾਸੀਆਂ ਦੇ ਸਹਿਯੋਗ ਲਈ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਧੰਨਵਾਦ
ਗੁਰਦਾਸਪੁਰ, 22 ਮਾਰਚ 2024 (ਦੀ ਪੰਜਾਬ ਵਾਇਰ)। ਆਈ.ਏ.ਐਸ ਅਧਿਕਾਰੀ ਹਿਮਾਂਸੂ ਅਗਰਵਾਲ ਨੇ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਪਣਾ ਚਾਰਜ ਛੱਡ ਜਲੰਧਰ ਦਾ ਚਾਰਜ ਲੈ ਲਿਆ ਹੈ। ਗੁਰਦਾਸਪੁਰ ਛੱਡਣ ਤੋਂ ਪਹਿਲ੍ਹਾਂ ਆਈ.ਏ.ਐਸ ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਵਾਸੀਆਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ।
ਆਪਣੇ ਸੰਦੇਸ਼ ਵਿੱਚ ਅਗਰਵਾਲ ਨੇ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਸੇਵਾਵਾਂ ਨਿਭਾਉਣੀਆਂ ਮੇਰੇ ਲਈ ਮਾਣ ਵਾਲਾ ਅਤੇ ਯਾਦਗਾਰੀ ਸਮਾਂ ਰਿਹਾ ਹੈ। ਜਦੋਂ ਮੈਂ 30 ਨਵੰਬਰ 2022 ਨੂੰ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ ਉਸੇ ਦਿਨ ਤੋਂ ਇਸ ਸਰਹੱਦੀ ਜ਼ਿਲ੍ਹੇ ਦੀ ਬਿਹਤਰੀ, ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੇ ਯਤਨ ਕੀਤੇ ਹਨ। ਇਸ ਦੌਰਾਨ ਮੈਨੂੰ ਜ਼ਿਲ੍ਹਾ ਵਾਸੀਆਂ ਦਾ ਪੂਰਾ ਸਹਿਯੋਗ ਅਤੇ ਪਿਆਰ ਵੀ ਮਿਲਿਆ, ਜਿਸ ਲਈ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।
ਜ਼ਿਲ੍ਹਾ ਗੁਰਦਾਸਪੁਰ ਵਿਖੇ ਨਿਭਾਈਆਂ ਸੇਵਾਵਾਂ ਦੌਰਾਨ ਮੇਰੇ ਲਈ ਬੜੇ ਮਾਣ ਤੇ ਸਨਮਾਨ ਵਾਲੇ ਪਲ ਵੀ ਆਏ ਜੋ ਸਿਰਫ ਤੁਹਾਡੇ ਪਿਆਰ, ਮੇਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਦੇ ਸਗਿਯੋਗ ਸਦਕਾ ਹੀ ਸੰਭਵ ਸਨ।
ਜ਼ਿੰਦਗੀ ਇੱਕ ਲਗਾਤਾਰ ਵਹਿੰਦੇ ਪ੍ਰਵਾਹ ਦਾ ਨਾਮ ਹੈ। ਮਾਣਯੋਗ ਚੋਣ ਕਮਿਸ਼ਨ ਵੱਲੋਂ ਮੈਨੂੰ ਜਲੰਧਰ ਵਿਖੇ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਗਿਆ ਹੈ। ਜ਼ਿੰਦਗੀ ਵਿੱਚ ਹਰ ਥਾਂ ਕੁਝ ਨਵਾਂ ਜਾਨਣ ਤੇ ਸਿੱਖਣ ਨੂੰ ਮਿਲਦਾ ਹੈ। ਗੁਰਦਾਸਪੁਰ ਜ਼ਿਲ੍ਹਾ ਅਤੇ ਇਸਦੇ ਪਿਆਰੇ ਵਾਸੀ ਸਦਾ ਲਈ ਮੇਰੇ ਦਿਲ ਵਿੱਚ ਵੱਸ ਗਏ ਹਨ ਅਤੇ ਗੁਰਦਾਸਪੁਰ ਵਿਖੇ ਬਿਤਾਇਆ ਇਹ ਸਮਾਂ ਮੈਨੂੰ ਹਮੇਸ਼ਾ ਯਾਦ ਰਹੇਗਾ।
ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।