ਗੁਰਦਾਸਪੁਰ

ਸੈਕੜੇ ਕਿਸਾਨਾਂ ਮਜ਼ਦੂਰਾ ਬੀਬੀਆਂ ਵੱਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਵਿਸ਼ਾਲ ਇਕੱਠ ਕਰਕੇ ਭਾਜਪਾ ਤੇ ਓਸਦੇ ਗੱਠਜੋੜ ਦੇ ਆਗੂਆਂ ਨੂੰ ਪਿੰਡਾਂ ਵਿਚ ਕਾਲੇ ਝੰਡੇ ਦਿਖਾਉਣ ਦਾ ਐਲਾਨ

ਸੈਕੜੇ ਕਿਸਾਨਾਂ ਮਜ਼ਦੂਰਾ ਬੀਬੀਆਂ ਵੱਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਵਿਸ਼ਾਲ ਇਕੱਠ ਕਰਕੇ ਭਾਜਪਾ ਤੇ ਓਸਦੇ ਗੱਠਜੋੜ ਦੇ ਆਗੂਆਂ ਨੂੰ ਪਿੰਡਾਂ ਵਿਚ ਕਾਲੇ ਝੰਡੇ ਦਿਖਾਉਣ ਦਾ ਐਲਾਨ
  • PublishedMarch 21, 2024

23 ਮਾਰਚ ਨੂੰ ਸ਼ਹੀਦਾ ਦਾ ਦਿਨ ਪਿੰਡ ਪੱਧਰੀ ਮਨਾਉਣ ਤੇ 38 ਵੇ ਦਿਨ ਵਿਚ ਚਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਦਾ ਵੱਡੇ ਪੱਧਰ ਉਤੇ ਜੋਰ ਦਿੱਤਾ।

ਗੁਰਦਾਸਪੁਰ, 21 ਮਾਰਚ 2024 (ਦੀ ਪੰਜਾਬ ਵਾਇਰ)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਹੀ ਹੇਂਠ ਅੱਜ ਜਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿੱਚ ਲਗਾਤਾਰ ਦੂਜਾ ਇਕੱਠ ਕੀਤਾ ਗਿਆ।ਜਿਸ ਵਿਚ ਹਾਜਰਾ ਕਿਸਾਨਾਂ ਮਜ਼ਦੂਰਾ ਵਲੋ ਸ਼ਮੂਲੀਅਤ ਕੀਤੀ ਗਈ।

ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ,ਸਵਿੰਦਰ ਸਿੰਘ ਚੁਤਾਲਾ,ਹਰਵਿੰਦਰ ਸਿੰਘ ਮਸਾਣੀਆਂ ਅਤੇ ਗੁਰਪ੍ਰੀਤ ਸਿੰਘ ਖਾਨਪੁਰ ਨੇ ਕਿਹਾ ਕਿ ਸਾਮਰਾਜੀ ਸੰਸਥਾਵਾਂ ਤੇ ਕਾਰਪੋਰੇਟ ਜਗਤ ਦੇ ਦਬਾਅ ਹੇਠ ਕੰਮ ਰਹੀ ਸਰਕਾਰ ਵੱਲੋਂ ਅਪਣਾਇਆ ਗਈਆ ਨੀਤੀਆਂ ਨਾਲ ਦੇਸ਼ ਵਿਚ ਗ਼ਰੀਬ ਅਮੀਰ ਵਿੱਚ ਆਰਥਿਕ ਪਾੜਾ ਹੱਦ ਬੰਨੇ ਟੱਪ ਚੁੱਕਾ ਹੈ।ਇਸ ਸਮੇ ਦੇਸ਼ ਵਿਚ 1ਫੀਸਦੀ ਅਮੀਰ ਪਾਸ ਦੇਸ਼ ਦਾ 40 ਪ੍ਰਤੀਸ਼ਤ ਧੰਨ ਜਮਾ ਹੋ ਚੁੱਕਾ ਹੈ ਤੇ ਦੇਸ਼ ਨੂੰ 163 ਅਰਬਪਤੀ ਚਲਾ ਰਹੇ ਹਨ ਜਿਹਨਾਂ ਪਾਸ ਇਕ ਅਰਬ ਡਾਲਰ ਤੋ ਜਿਆਦਾ ਦੀ ਜਾਇਦਾਦ ਹੈ।ਦੂਜੇ ਪਾਸੇ 99 ਪ੍ਰਤੀਸ਼ਤ ਭਾਈ ਲਾਲੋ 27 ਰੁਪਏ ਤੋ ਘੱਟ ਉਤੇ ਗੁਜਾਰਾ ਕਰ ਰਹੇ ਹਨ।

ਇਹਨਾ ਬੁਰੇ ਹਾਲਾਤਾਂ ਵਿਚ ਲੋਕਾ ਨੂੰ ਜਿਊਣ ਲਈ ਮਜਬੂਰ ਕਰਨ , ਧਰਮਾ ਵਿਚ ਵੰਡਣ,ਘੱਟ ਗਿਣਤੀਆਂ ਦੀ ਹੋਂਦ ਖਤਮ ਕਰਕੇ ਕੇਂਦਰੀਕਰਨ ਕਰਕੇ ਹਿੰਦੂ ਰਾਸ਼ਟਰ ਵੱਲ ਕਦਮ ਵਧਾਉਣ ਵਾਲੀ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਵਿਆਪੀ ਕਿਸਾਨ ਮਜ਼ਦੂਰ ਅੰਦੋਲਨ 38 ਵੀ ਦਿਨ ਵਿਚ ਸ਼ਾਮਿਲ ਹੋ ਗਿਆ। ਕਿਸਾਨਾਂ ਮਜ਼ਦੂਰਾ ਦੀਆ ਹੱਕੀ ਮੰਗਾ ਮੰਨਣ ਤੋ ਇਨਕਾਰੀ ਭਾਰਤੀ ਜਨਤਾ ਪਾਰਟੀ ਅਤੇ ਉਸਦੀ ਗੱਠਜੋੜ ਆਗੂਆਂ ਨੂੰ ਪੰਜਾਬ ਭਰ ਦੇ ਪਿੰਡਾ ਵਿਚ ਕਾਲੇ ਝੰਡੇ ਵਿਖਾਉਣ ਅਤੇ ਸਵਾਲ ਪੁੱਛਣ ਦਾ ਐਲਾਨ ਕਿਸਾਨ ਆਗੂਆਂ ਨੇ ਵੱਡੇ ਇੱਕਠ ਵਿਚ ਕੀਤਾ।

ਕਿਸਾਨ ਆਗੂਆਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਨ ਪਿੰਡ ਪੱਧਰੀ ਵੱਡੇ ਇਕੱਠ ਕਰਕੇ ਮਨਾਉਣ ਅਤੇ ਚਲ ਰਹੇ ਕਿਸਾਨ ਮਜ਼ਦੂਰ ਮੋਰਚੇ ਨੂੰ ਲੋਕ ਲਹਿਰ ਵਿਚ ਤਬਦੀਲ ਕਰਕੇ ਵੱਡੇ ਪੱਧਰ ਉੱਤੇ ਮੋਰਚੇ ਵਿਚ ਸ਼ਾਮਿਲ ਹੋ ਦਾ ਸੱਦਾ ਦਿੱਤਾ।ਕਿਸਾਨ ਆਗੂਆਂ ਨੇ 23 ਫਸਲਾਂ ਦੀ ਐਮ ਐਸ ਪੀ ਦਾ ਕਾਨੂੰਨ, ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ C2 ਫ਼ਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਲੈਣ,ਕਿਸਾਨਾਂ ਮਜ਼ਦੂਰਾ ਦਾ ਸਮੁੱਚਾ ਕਰਜਾ ਖਤਮ ਕਰਨ,ਦੇਸ਼ ਭਰ ਵਿਚ ਕਰੋੜਾਂ ਏਕੜ ਸਰਪਲਸ਼ ਬੰਜਰ ਜਮੀਨ ਬੇ ਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਵਿਚ ਵੰਡੀ ਜਾਵੇ।ਇਸ ਮੌਕੇ ਬੀਬੀ ਮਨਜੀਤ ਕੌਰ,ਰਣਜੀਤ ਕੌਰ ਚੀਮਾ ਖੁੱਡੀ,ਰਸ਼ਪਾਲ ਸਿੰਘ ਭਰਥ ਜੌਨ ਬਾਬਾ ਰਾਮ ਥੰਮਨ ਜੀ,ਸਤਨਾਮ ਸਿੰਘ ਮੱਧਰਾ,ਗੁਰਮੁਖ ਸਿੰਘ ਖਾਣਮਲਕ ਜੌਨ ਸਠਿਆਲੀ,ਹਜੂਰ ਸਿੰਘ,ਮੇਜਰ ਸਿੰਘ ਜੌਨ ਅੱਚਲ ਸਾਹਿਬ,ਸਰਬਣ ਸਿੰਘ ਜੌਨ ਦਮਦਮਾ ਸਾਹਿਬ,ਬਲਬੀਰ ਸਿੰਘ ਜੌਨ ਬਾਬਾ ਮੱਕਾ ਜੀ,ਕੈਪਟਨ ਦਲਜੀਤ ਸਿੰਘ ਜੌਨ ਬਟਾਲਾ,ਜਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਨਾਨੋਵਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਕਨਵੈਨਸ਼ਨ ਵਿਚ ਸ਼ਾਮਿਲ ਹੋਏ।

Written By
The Punjab Wire