ਸੁੰਦਰ ਪੋਸ਼ਾਕਾਂ ਅਤੇ ਵਰਦੀਆਂ ਪਾ ਕੇ ਬੱਚੇਆਂ ਨੇ ਕੀਤਾ ਡੀਸੀ ਹਿਮਾਂਸ਼ੂ ਅਗਰਵਾਲ ਦਾ ਧੰਨਵਾਦ
ਗੁਰਦਾਸਪਰ, 19 ਮਾਰਚ 2024 (ਦੀ ਪੰਜਾਬ ਵਾਇਰ)। ਮੁੱਡਲੀ ਸਿੱਖਿਆ ਸਟੱਡੀ ਸੈਂਟਰ ਪਿੰਡ ਮਾਨ ਕੌਰ ਦੀਆਂ ਬੱਚੀਆਂ ਨੇ ਸੁੰਦਰ ਪੋਸ਼ਾਕਾਂ ਅਤੇ ਵਰਦੀਆਂ ਪ੍ਰਦਾਨ ਕਰਨ ਲਈ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕੀਤਾ ਹੈ। ਇਹ ਜਾਣਕਾਰੀ ਰੋਮੇਸ਼ ਮਹਾਜਨ, ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਸਕੱਤਰ ਵੱਲੋਂ ਦਿੱਤੀ ਗਈ।
ਰੋਮੇਸ਼ ਮਹਾਜਨ ਨੇ ਦੱਸਿਆ ਕਿ ਡੀਸੀ ਹਿਮਾਂਸੂ ਅਗਰਵਾਲ ਜੋ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਵੱਲੋਂ ਇਸ ਸਕੂਲ ਦੇ ਬੱਚੀਆਂ ਦੇ ਲਈ ਵਰਦੀਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ 14 ਲੜਕੀਆਂ ਨੂੰ ਸੁੰਦਰ ਪੋਸ਼ਾਕ ਪ੍ਰਦਾਨ ਕਰਨ ਲਈ 36000/- ਰੁਪਏ ਮਨਜ਼ੂਰ ਕੀਤੇ ਹਨ।
ਸੱਭਿਆਚਾਰਕ ਗਤੀਵਿਧੀਆਂ ਲਈ ਇਹ ਪਹਿਰਾਵਾ ਪ੍ਰਾਪਤ ਕਰਨ ਤੋਂ ਬਾਅਦ ਲੜਕੀਆਂ ਬਹੁਤ ਖੁਸ਼ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਕਿਸੇ ਵੀ ਹੋਰ ਏਜੰਸੀਆਂ ਦੁਆਰਾ ਹੋਣ ਵਾਲੇ ਕਿਸੇ ਵੀ ਸਮਾਗਮ ਵਿੱਚ ਹਮੇਸ਼ਾਂ ਹਿੱਸਾ ਲੈਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਮੁਫਤ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਬਰਾਂਡਿਡ ਵਰਦੀਆਂ ਪ੍ਰਦਾਨ ਕਰਕੇ ਟਾਈ-ਬੈਲਟ, ਜੁੱਤੀਆਂ ਆਦਿ ਦੇ ਕੇ ਅਸਲੀ ਮਸੀਹਾ ਸਾਬਤ ਹੋਏ ਹਨ।