ਚੇਅਰਮੈਨ ਰਮਨ ਬਹਿਲ ਨੇ ਹਰੀ ਝੰਡੀ ਦਿਖਾ ਕੇ ਫੂਡ ਸੇਫ਼ਟੀ ਵੈਨ ਨੂੰ ਰਵਾਨਾ ਕੀਤਾ
ਗੁਰਦਾਸਪੁਰ, 15 ਮਾਰਚ 2024 (ਦੀ ਪੰਜਾਬ ਵਾਇਰ) । ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਵੱਲੋਂ ਜਾਰੀ ਫੂਡ ਸੇਫ਼ਟੀ ਵੈਨ ਆਨ ਵਹੀਲ ਨੂੰ ਪੰਜਾਬ ਸਿਸਟਮਜ਼ ਕਾਰਪੋਰੇਸ਼ਨ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਥਾਨਕ ਸਿਵਲ ਸਰਜਨ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ, ਸਿਵਲ ਸਰਜਨ ਡਾ. ਹਰਭਜਨ, ਏਸੀਐਫ ਡਾ. ਜੀ ਐੱਸ ਪੰਨੂ, ਡਾ ਰੋਮੀ ਰਾਜਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਫੂਡ ਸੇਫ਼ਟੀ ਵੈਨ ਨੂੰ ਰਵਾਨਾ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇਹ ਫੂਡ ਸੇਫ਼ਟੀ ਵੈਨ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਤੀ ਗਈ ਹੈ ਅਤੇ ਇਹ ਵੈਨ ਖਾਣ-ਪੀਣ ਦੇ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵੈਨ ਵੱਲੋਂ ਮਾਮੂਲੀ ਫ਼ੀਸ ਨਾਲ ਖਾਣ-ਪੀਣ ਦੇ ਪਦਾਰਥਾਂ ਦੀ ਜਾਂਚ ਕਰਵਾ ਕੇ ਮਿਲਾਵਟ ਦਾ ਪਤਾ ਲਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਖਾਦ ਪਦਾਰਥਾਂ ਵਿਚਲੀ ਮਿਲਾਵਟ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਨ ਵਿਚ ਮੌਜੂਦ ਲੈਬ ਵਿਚ ਕਾਫ਼ੀ ਟੈੱਸਟ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈਨ ਜਰੀਏ ਖਾਦ ਪਦਾਰਥਾਂ ਦੀ ਜਾਂਚ ਕਰਵਾਉਣ।
ਇਸ ਮੌਕੇ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਰਵਲੀਨ ਕੌਰ, ਏਸੀਐਸ ਡਾ. ਭਾਰਤ ਭੂਸ਼ਨ, ਡੀਐਮਸੀ ਡਾ. ਰੋਮੀ ਰਾਜਾ, ਡੀਐਚਓ ਡਾ. ਸਵੀਤਾ, ਡੀਐਫਡਬਲਓ. ਡਾ. ਤੇਜਿੰਦਰ ਕੌਰ , ਡੀਡੀਐਚਓ ਡਾ. ਲੋਕੇਸ਼ ਗੁਪਤਾ ਆਦਿ ਹਾਜਰ ਸਨ।