ਪੰਜਾਬ ਰਾਜਨੀਤੀ

ਸਿੱਧੂ ਨੇ ਕਾਂਗਰਸ ਦੀਆਂ ਵਧਾਇਆਂ ਚਿੰਤਾਵਾਂ: ਲੋਕ ਸਭਾ ਚੋਣਾਂ ਲੜ੍ਹਨ ਤੋਂ ਨਵਜੋਤ ਸਿੱਧੂ ਨੇ ਕੀਤੀ ਕੋਰੀ ਨਾਂਹ

ਸਿੱਧੂ ਨੇ ਕਾਂਗਰਸ ਦੀਆਂ ਵਧਾਇਆਂ ਚਿੰਤਾਵਾਂ: ਲੋਕ ਸਭਾ ਚੋਣਾਂ ਲੜ੍ਹਨ ਤੋਂ ਨਵਜੋਤ ਸਿੱਧੂ ਨੇ ਕੀਤੀ ਕੋਰੀ ਨਾਂਹ
  • PublishedMarch 15, 2024

ਚੰਡੀਗੜ੍ਹ, 15 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣ (Lok Sabha Election 2024) ਨਹੀਂ ਲੜਨਗੇ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਲੋਕ ਸਭਾ ਜਾਣਾ ਹੁੰਦਾ ਤਾਂ ਕੁਰੂਕਸ਼ੇਤਰ ਤੋਂ ਚੋਣ ਨਾ ਲੜ ਲਈ ਹੁੰਦੀ।

ਸਿੱਧੂ ਦਾ ਇਹ ਐਲਾਨ ਕਾਂਗਰਸ ਦੀਆਂ ਚਿੰਤਾਵਾਂ ਵਧਾਉਣ ਵਾਲਾ ਹੈ ਕਿਉਂਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ। ਕਿਉਂਕਿ ਸੂਬੇ ਦੇ ਕਾਂਗਰਸੀ ਆਗੂਆਂ ਨਾਲ ਸਿੱਧੂ ਦੇ ਸਬੰਧ ਚੰਗੇ ਨਹੀਂ ਹਨ। ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਸਿੱਧੂ ਪਟਿਆਲਾ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ‘ਤੇ ਹੀ ਫੋਕਸ ਕਰਨਗੇ।

ਇੱਥੇ ਦੱਸਣਾ ਜ਼ਰੂਰੀ ਹੈ ਕਿ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ। ਇਹੀ ਕਾਰਨ ਹੈ ਕਿ 11 ਫਰਵਰੀ ਨੂੰ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਵੀ ਸ਼ਿਰਕਤ ਕੀਤੀ ਸੀ ਪਰ ਸਿੱਧੂ ਨਾ ਪਹੁੰਚੇ

ਜਲੰਧਰ ‘ਚ ਸੁਸ਼ੀਲ ਰਿੰਕੂ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਡਾ. ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ। ਸਾਬਕਾ ਪ੍ਰਧਾਨ ਨੇ ਕਿਹਾ ਕਿ ਔਖੇ ਸਮੇਂ ‘ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ | ਸਿੱਧੂ ਨੇ ਵੀ ਸ਼ਾਇਰਾਨਾ ਅੰਦਾਜ਼ ‘ਚ ਕਿਹਾ, ‘ਕੁਛ ਤੋ ਮਜਬੂਰੀਆਂ ਰਹੀ ਹੋਂਗੀ, ਚਾਹਕਰ ਤੋ ਕੋਈ ਬੇਵਫ਼ਾ ਨਹੀਂ ਹੋਤਾ।’

Written By
The Punjab Wire