ਗੁਰਦਾਸਪੁਰ

ਵਿਧਾਇਕ ਸ਼ੈਰੀ ਕਲਸੀ ਅਤੇ ਲਾਇਨ ਡਾ. ਨਰੇਸ਼ ਅਗਰਵਾਲ ਵਲੋਂ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਯਾਦਗਾਰੀ ਪਾਰਕ ਲੋਕਾਂ ਨੂੰ ਕੀਤਾ ਗਿਆ ਸਮਰਪਿਤ

ਵਿਧਾਇਕ ਸ਼ੈਰੀ ਕਲਸੀ ਅਤੇ ਲਾਇਨ ਡਾ. ਨਰੇਸ਼ ਅਗਰਵਾਲ ਵਲੋਂ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਯਾਦਗਾਰੀ ਪਾਰਕ ਲੋਕਾਂ ਨੂੰ ਕੀਤਾ ਗਿਆ ਸਮਰਪਿਤ
  • PublishedMarch 11, 2024

ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਇਤਿਹਾਸਕ ਯਾਦਗਾਰੀ ਪਾਰਕ ਹੋਵੇਗਾ ਸਹਾਈ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 11 ਮਾਰਚ 2024 (ਦੀ ਪੰਜਾਬ ਵਾਇਰ )। ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਇਤਿਹਾਸਕ ਯਾਦਗਾਰੀ ਪਾਰਕ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਲਾਇਨ ਡਾ. ਨਰੇਸ਼ ਅਗਰਵਾਲ ਵਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪਾਰਕ ਵਿੱਚ ਕਰੀਬ150 ਉਚਾਈ ਵਾਲਾ ਵੱਡ ਆਕਾਰੀ ਰਾਸ਼ਟਰੀ ਤਿਰੰਗਾ ਵੀ ਲਹਿਰਾਇਆ ਗਿਆ। ਇਸ ਮੌਕੇ ਲਾਇਨ ਵੀ.ਐਮ ਗੋਇਲ ਅਤੇ ਲਾਇਨਜ਼ ਕਲੱਬ ਬਟਾਲਾ ਸਮਾਇਲ ਦੀ ਪੂਰੀ ਟੀਮ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹੇ ਦੇ ਸ਼ਹੀਦ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ ਤੌਰ ਤੇ ਸਮਾਗਮ ਵਿੱਚ ਬੁਲਾਇਆ ਗਿਆ ਅਤੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਲਾਇਨ ਡਾ. ਨਰੇਸ਼ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ ਅਤੇ ਬਟਾਲਾ-ਗੁਰਦਾਸਪੁਰ ਬਾਈਪਾਸ ਨੇੜੇ ਉਸਮਾਨਪੁਰ ਸਿਟੀ ਬਟਾਲਾ ਨੇੜੇ ਸ਼ਹੀਦਾਂ ਦੀ ਯਾਦ ਵਿੱਚ ਬਣਾਇਆ ਪਾਰਕ, ਲੋਕਾਂ ਅਤੇ ਨੋਜਵਾਨ ਪੀੜੀ ਨੂੰ ਹਮੇਸ਼ਾ ਆਪਣੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖੇਗਾ।

ਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਬਟਾਲਾ ਵਾਸੀਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਬਟਾਲਾ ਦੇ ਸਰਬਪੱਖੀ ਵਿਕਾਸ, ਬਟਾਲਾ ਨੂੰ ਖੂਬਸੂਰਤ ਬਣਾਉਣ ਅਤੇ ਬਟਾਲਾ ਦੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤੇ ਬਟਾਲਾ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜਦੋ ਦੀ ਲੋਕਾਂ ਨੇ ਉਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਅਤੇ ਬਟਾਲਾ ਦੇ ਚਹੁਪੱਖੀ ਵਿਕਾਸ ਲਈ ਯਤਨਸ਼ੀਲ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਸਮਾਗਮ ਵਿੱਚ ਪਹੁੰਚੇ ਸ਼ਹੀਦਾਂ ਦੇ ਪਰਿਵਾਰਕ ਮੈਬਰਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਸ਼ਹੀਦਾਂ ਦੀ ਬਦੋਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਅਤੇ ਉਹ ਸ਼ਹੀਦਾਂ ਨੂੰ ਕੋਟਿਨ ਕੋਟਿਨ ਸਿਜਦਾ ਕਰਦੇ ਹਨ। ਉਨਾਂ ਸਮਾਗਮ ਵਿੱਚ ਪੁਹੰਚੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਤੇ ਦੇਸ਼ ਪ੍ਰਤੀ ਜ਼ਜਬਾ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਦਾ ਕੀਮਤੀ ਸਰਮਾਇਆ ਹਨ ਅਤੇ ਉਹ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਤੋਂ ਸੇਧ ਲੈਣ।

ਇਸ ਮੌਕੇ ਸੰਬੋਧਨ ਕਰਦਿਆਂ ਲਾਇਨ ਡਾਕਟਰ ਨਰੇਸ਼ ਅਗਰਵਾਲ, ਇੰਟਰਨੈਸ਼ਨਲ ਪ੍ਰਧਾਨ 2017-18, ਚੇਅਰਮੈਨ ਐਲਸੀਆਈਐਫ 2018-19 ਅਤੇ ਬੋਰਡ ਅਪਾਊਂਨਟੀ 2019-20 ਨੇ ਕਿਹਾ ਕਿ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਦੀ ਸੋਚ ਅਤੇ ਕਾਰੁਜ਼ਗਾਰੀ ਦੀ ਸਰਾਹਨਾ ਕਰਦੇ ਹਨ, ਜੋ ਬਟਾਲਾ ਦੇ ਵਿਕਾਸ ਕਰਨ ਦੇ ਨਾਲ ਨਾਲ ਅਮੀਰ ਵਿਰਸੇ ਨੂੰ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਿਆ ਯਾਦਗਾਰੀ ਪਾਰਕ ਨੌਜਵਾਨਾਂ ਨੂੰ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਨਾਲ ਜੋੜ ਕੇ ਰੱਖੇਗਾ ਅਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰੇਗਾ।

ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਲਾਇਨਜ਼ ਡਾ. ਨਰੇਸ਼ ਅਗਰਵਾਲ ਅਤੇ ਲਾਇਨ ਵੀ.ਐਮ ਗੋਇਲ ਦਾ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਨਰੇਸ਼ ਗੋਇਲ, ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਗੁਰਦਾਸਪੁਰ, ਕੁੰਵਰ ਰਵਿੰਦਰ ਸਿੰਘ ਵਿੱਕੀ, ਜਨਰਲ ਸੈਕਰਟਰੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ, ਰਕੇਸ਼ ਕੁਮਾਰ ਤੁਲੀ ਸਿਟੀ ਪ੍ਰਧਾਨ ਬਟਾਲਾ ਅਤੇ ਪ੍ਰਧਾਨ ਜ਼ਿਲਾ ਟਰਾਂਸਪੋਰਟ ਵਿੰਗ ਗੁਰਦਾਸਪੁਰ, ਯਸ਼ਪਾਲ ਚੌਹਾਨ ਪ੍ਰਧਾਨ ਸਵਰਨਕਾਰ ਸੰਘ ਪੰਜਾਬ, ਮੈਨੇਜਰ ਅਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਡਾਇਰੈਕਟਰ ਚੰਨਣ ਸਿੰਘ ਖਾਲਸਾ, ਅੰਮ੍ਰਿਤ ਕਲਸੀ, ਤਰੁਣ ਕਲਸੀ, ਵਿਪੁਨ ਪੁਰੀ, ਪਦਮ ਕੋਹਲੀ, ਨਰੇਸ਼ ਲੂਥਰਾ,ਰਕੇਸ ਅਗਰਵਾਲ, ਜਸਵੰਤ ਪਠਾਨੀਆ, ਬਲਵਿੰਦਰ ਸਿੰਘ ਧਰਮਵੀਰ ਟੱਲ, ਜੀਐਸ ਭਾਟੀਆ, ਰਾਹੁਲ ਅਗਰਵਾਲ, ਜੈਦੀਪ ਅਗਰਵਾਲ, ਭਾਰਤ ਭੂਸ਼ਣ,ਗੁਰਪਰੀਤ ਸਿੰਘ, ਡਾ ਹਰਦੀਪ ਸਿੰਘ, ਮਹੇਸ਼ ਅਗਰਵਾਲ, ਚੇਅਰਮੈਨ ਭਾਰਤ ਭੂਸ਼ਣ, ਡਾ. ਰੋਮੀ ਮਹਾਜਨ, ਜਸਵਿੰਦਰ ਸਿੰਘ ਭੁੱਲਰ ਬੀਐਨਓ ਬਟਾਲਾ-1, ਸ੍ਰੀਮਤੀ ਪਰਮਜੀਤ ਕੋਰ ਬੀਐਨਓ ਬਟਾਲਾ-2, ਮਨਜੀਤ ਸਿੰਘ ਭੁੱਲਰ, ਪਰਮਿੰਦਰ ਸਿੰਘ ਸੈਣੀ, ਐਸ.ਡੀ.ਓ ਨਿਰਮਲ ਸਿੰਘ, ਐਮ ਸੀ ਬਲਵਿੰਦਰ ਸਿੰਘ ਮਿੰਟਾ, ਸਰਦੂਲ ਸਿੰਘ ਤੇ ਰਜੇਸ਼ ਤੁਲੀ, ਹਰਪਾਲ ਸਿੰਘ ਮੂਲਿਆਂਵਾਲ, ਪਿ੍ਰੰਸ ਰੰਧਾਵਾ, ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ ਦਿਲਬਾਗ ਸਿੰਘ, ਮਨਜੀਤ ਸਿੰਘ ਬੁਮਰਾਹ, ਗੁਰਜੀਤ ਸਿੰਘ, ਟੋਨੀ ਗਿੱਲ, ਪਵਨ ਕੁਮਾਰ, ਵਿੱਕੀ ਚੌਹਾਨ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਮਾਨ, ਗਗਨ ਬਟਾਲਾ, ਦਲਬੀਰ ਸਿੰਘ ਜੇਈ, ਦਰਸ਼ਨ ਮੱਟੂ, ਹਰਬੰਸ ਸਿੰਘ ਸੈਕਟਰੀ, ਮਲਕੀਤ ਸਿੰਘ ਨਿੱਕੂ ਹੰਸਪਾਲ, ਮਾਣਿਕ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Written By
The Punjab Wire