ਗੁਰਦਾਸਪੁਰ, 9 ਮਾਰਚ 2024 (ਦੀ ਪੰਜਾਬ ਵਾਇਰ)। ਥਾਣਾ ਸਦਰ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ, ਜਦਕਿ ਦੂਜਾ ਪੁਲੀਸ ਪਾਰਟੀ ਨੂੰ ਦੇਖ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਏਐਸਆਈ ਧਰਮਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਰੋਜਾਨਾ ਦੀ ਤਰਾਂ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਇੱਕ ਕਾਰ ਨੰਬਰੀ ਜੰਮੂ ਕਸ਼ਮੀਰ ਨੰਬਰ ਦੀ ਇੱਕ ਆਲਟੋ ਬਟਾਲਾ ਸਾਇਡ ਤੋਂ ਆਈ। ਕਾਰ ਦਾ ਡਰਾਇਵਰ ਪੁਲਿਸ ਪਾਰਟੀ ਨੂੰ ਵੇਖ ਕੇ ਕਾਰ ਹੌਲੀ ਕਰਕੇ ਰੋਕਣ ਲੱਗਾ ਤਾਂ ਡਰਾਇਵਰ ਦੀ ਨਾਲ ਵਾਲੀ ਸੀਟ ਤੇ ਬੈਠਾ ਇੱਕ ਨੋਜਵਾਨ ਗੱਡੀ ਦੀ ਬਾਰੀ ਖੋਲ ਕੇ ਭੱਜ ਨਿਕਲਿਆ। ਪਰ ਪੁਲਿਸ ਵੱਲੋਂ ਡਰਾਇਵਰ ਨੂੰ ਕਾਰ ਸਮੇਤ ਕਾਬੂ ਕਰ ਲਿਆ ਗਿਆ।ਨੌਜਵਾਨ ਅਤੇ ਇਸਦੀ ਕਾਰ ਵਿੱਚ ਨਸ਼ੀਲਾ ਪਦਾਰਥ ਜਾਂ ਕੋਈ ਇਤਰਾਜਯੋਗ ਚੀਜ ਦਾ ਸ਼ੱਕ ਹੋਣ ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਗਈ।
ਜਿਸਤੇ ਤਫਤੀਸੀ ਅਫਸਰ ਏਐਸਆਈ ਹਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜ ਕੇ ਕਾਬੂ ਕੀਤੇ ਨੌਜਵਾਨ ਇਮਾਮ ਹੁਸੈਨ ਪੁੱਤਰ ਰਹਿਮ ਅਲੀ ਵਾਸੀ ਸੂੰਕਲ ਚੈਲਕ ਥਾਣਾ ਹੀਰਾਨਗਰ ਜਿਲਾ ਕਠੂਆ ਨੂੰ ਕਾਰ ਵਿਚੋ ਭੱਜਣ ਵਾਲੇ ਨੌਜਵਾਨ ਦਾ ਨਾਮ ਪਤਾ ਪੁੱਛਿਆ। ਇਮਾਮ ਹੁਸੈਨ ਨੇ ਦੱਸਿਆ ਕਿ ਭਜਣ ਵਾਲੇ ਦਾ ਨਾਮ ਮੁਹੰਮਦ ਸਲੀਮ ਉਰਫ ਮੁਰਾਦ ਅਲੀ ਪੁੱਤਰ ਫਿਰੋਜਦੀਨ ਵਾਸੀ ਰੱਖ ਸਰਕਾਰ ਭਲਾਈ ਥਾਣਾ ਹੀਰਾਨਗਰ ਜਿਲਾ ਕਠੂਆ ਹਾਲ ਵਾਸੀ ਸੁਦਾਮ ਥਾਣਾ ਸਾਂਬਾ ਜਿਲਾ ਸਾਂਬਾ ਜੰਮੂ ਕਸ਼ਮੀਰ ਹੈ।
ਤਫਤੀਸੀ ਅਫਸਰ ਨੇ ਅਜੇ ਕੁਮਾਰ ਉਪ ਕਪਤਾਨ ਪੁਲਿਸ ਨਾਰਕੋਟਿਕਸ ਸੈਲ ਗੁਰਦਾਸਪਰ ਦੀ ਹਦਾਇਤ ਮੁਤਾਬਿਕ ਕਾਰ ਦੀ ਤਲਾਸੀ ਕੀਤੀ। ਜਿਸ ਵਿੱਚ ਕਾਰ ਦੀ ਡਰਾਇਵਰ ਦੇ ਨਾਲ ਦੀ ਸੀਟ ਦੇ ਥੱਲੋ ਇੱਕ ਮੋਮੀ ਲਿਫਾਫੇ ਵਿੱਚੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ। ਜਿਸਤੇ ਦੋਸੀ ਇਮਾਮ ਹੂਸੈਨ ਨੂੰ ਗ੍ਰਿਫਤਾਰ ਕਰਕੇ ਉਕਤ ਦੋਨਾਂ ਖਿਲਾਫ ਐਨਡੀਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।