ਜਿਲ੍ਹੇ ਵਿਚ ਬਚਿਆਂ ਨੇ ਪੀਤੀ ਪੋਲਿਓ ਬੂੰਦਾਂ
ਭਾਰਤ ਨੂੰ ਪੋਲਿਓ ਮੁਕਤ ਰਖਣ ਲਈ ਸੁਚੇਤ ਰਹਿਣਾ ਜਰੂਰੀ-ਬਹਿਲ
ਗੁਰਦਾਸਪੁਰ, 3 ਮਾਰਚ 2024 (ਦੀ ਪੰਜਾਬ ਵਾਇਰ)। ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦੋਰਾਨ ਜਿਲੇ ਵਿਚ ਵਖ ਵਖ ਥਾਈਂ ਜਨਮ ਤੋ ਲੈ ਕੇ 5 ਸਾਲ ਤਕ ਦੇ ਬਚਿਆਂ ਨੂੰ ਪੋਲਿਓ ਬੂੰਦਾਂ ਪਿਲਾਈ ਗਈਆਂ ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਸ਼੍ੀ ਹਨੁਮਾਨ ਮੰਦਿਰ ਗੁਰਦਾਸਪੁਰ ਵਿਖੇ ਬਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ। ਇਸ ਮੌਕੇ ਉਨਾਂ ਕਿਹਾ ਕਿ ਭਾਰਤ ਪੋਲਿਓ ਮੁਕਤ ਦੇਸ਼ ਹੈ, ਪਰ ਇਸ ਦੇ ਗੁਆਂਢੀ ਮੁਲਕਾਂ ਪਾਕਿਸਤਾਨ, ਅਫਗਾਨਿਸਤਾਨ ਵਿਚ ਇਹ ਬੀਮਾਰੀ ਮੌਜੂਦ ਹੈ। ਭਾਰਤ ਵਿਚ ਇਨਾਂ ਮੁਲਕਾਂ ਤੋ ਪੋਲਿਓ ਬੀਮਾਰੀ ਫੈਲਣ ਦਾ ਖਦਸ਼ਾ ਹੈ। ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਪੋਲਿਓ ਤੋ ਬਚਾਅ ਲਈ ਟੀਕੇ ਵੀ ਲਗਾਏ ਜਾਂਦੇ ਹਨ।
ਸਿਵਲ ਸਰਜਨ ਡਾ. ਹਰਭਜਨ ਰਾਮ ਜੀ ਨੇ ਕਿਹਾ ਕਿ ਜਿਲੇ ਵਿਚ ਪਲਸ ਪੋਲਿਓ ਮੁਹਿੰਮ ਤਹਿਤ ਅਜ ਬੂਥਾਂ ਤੇ ਜਦਕਿ 4ਅਤੇ 5ਮਾਰਚ ਨੂੰ ਘਰ ਘਰ ਜਾ ਕੇ 5ਸਾਲ ਤਕ ਦੇ ਬਚਿਆਂ ਨੂੰ ਪੋਲਿਓ ਬੂੰਦਾਂ ਪਿਲਾਈ ਜਾਣਗੀਆਂ। ਜਿਲੇ ਵਿਚ12ਬਲਾਕਾਂ ਲਈ 1913ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਕੁਲ 4189 ਮੁਲਾਜਮ ਕੰਮ ਕਰ ਰਿਹੇ ਹਨ। 1345 ਬੂਥ ਕਾਇਮ ਕੀਤੇ ਗਏ। 25 ਮੋਬਾਈਲ਼ ਟੀਮਾਂ ਜਦਕਿ 259 ਸੁਪਰਵਾਇਜਰ ਕੰਮ ਦੀ ਨਿਗਰਾਨੀ ਕਰ ਰਿਹੇ ਹਨ।
ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਮੁਹਿੰਮ ਤਹਿਤ 4ਅਤੇ 5ਮਾਰਚ ਨੂੰ ਘਰ ਘਰ ਜਾ ਕੇ ਪੋਲਿਓ ਬੂੰਦਾਂ ਪਿਲਾਈ ਜਾਣਗੀਆਂ