ਜਿਲ੍ਹਾ ਅਤੇ ਸੈਸ਼ਨ ਜੱਜ ਸਮੇਤ 175 ਲੋਕਾ ਨੇ ਕੀਤਾ ਖੂਨਦਾਨ
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਖੂਨਦਾਨ ਅਤੇ ਮੈਡੀਕਲ ਕੈਂਪ
ਗੁਰਦਾਸਪੁਰ, 22 ਫਰਵਰੀ 2024 (ਦੀ ਪੰਜਾਬ ਵਾਇਰ)। ਬਲੱਡ ਡੌਨਰਜ਼ ਸੁਸਾੲਇਟੀ (ਰਜਿ:) ਗੁਰਦਾਸਪੁਰ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਜਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸਮੇਤ 175 ਲੋਕਾ ਨੇ ਖੂਨਦਾਨ ਕੀਤਾ।
ਕੈਂਪ ਦਾ ਉਦਘਾਟਨ ਕਰਦਿਆਂ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਸ਼੍ਰੀ ਰਜਿੰਦਰ ਅਗਰਵਾਲ ਨੇ ਆਖਿਆ ਕਿ ਮਾਨਵਤਾ ਦੀ ਭਲਾਈ ਲਈ ਕੀਤਾ ਜਾਣ ਵਾਲਾ ਇਹ ਸਭ ਤੋਂ ਉੱਤਮ ਕਾਰਜ ਹੈ। ਇਸ ਮੌਕੇ ਤੇ ਵੱਖ-ਵੱਖ ਹਸਪਤਾਲਾਂ ਵੱਲੋਂ ਮੈਡੀਕਲ ਕੈਂਪ ਜਿਵੇਂ ਕਿ ਗੁਰਦਾਸਪੁਰ ਮੈਡੀਸਿਟੀ ਮਲਟੀਪਲ ਸਪੈਸ਼ਲਿਟੀ ਹਸਪਤਾਲ ਗੁਰਦਾਸਪੁਰ, ਡਾ.ਕੇ.ਡੀ.ਆਈ ਹਸਪਤਾਲ, ਐਸ.ਕੇ.ਆਰ ਹਸਪਤਾਲ (ਆਰਥੋਪੈਡਿਕਸ) ਪਠਾਨਕੋਟ, ਡਾ: ਪ੍ਰਿਤਪਾਲ ਸਿੰਘ ਜੀ.ਐਸ. ਮੈਮੋਰੀਅਲ ਆਯੁਰਵੇਦ ਅਤੇ ਪੰਚਕਰਮਾ ਗੁਰਦਾਸਪੁਰ ਅਤੇ ਕੁਮਾਰ ਸਿਟੀ ਸਕੈਨ ਸੈਂਟਰ ਗੁਰਦਾਸਪੁਰ ਵੱਲੋੰ ਕੈਂਪ ਦੌਰਾਨ ਮਰੀਜ਼ਾਂ ਦੇ ਮੁਫ਼ਤ ਚੈੱਕ ਅੱਪ ਕਰਕੇ ਉਹਨਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਵੀ ਦਿੱਤੀਆਂ ਗਈਆ। ਇਸ ਮੌਕੇ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਐਡਵੋਕੇਟ ਬਲਜਿੰਦਰ ਸਿੰਘ ਬੰਗੋਵਾਲ ਮੀਤ ਪ੍ਰਧਾਨ ਪ੍ਰਸ਼ਾਂਤ ਰਾਓ, ਸਕੱਤਰ ਦਵਿੰਦਰਪਾਲ ਸਿੰਘ ਸਮਰਾ, ਖਜ਼ਾਨਚੀ ਅਭਿਸ਼ੇਕ ਪੁਰੀ, ਸੰਯੁਕਤ ਸਕੱਤਰ ਕਾਜਲ ਭਰਿਆਲ, ਮੁਨੀਸ਼ ਕੁਮਾਰ, ਗੁਰਸ਼ਰਨਪ੍ਰੀਤ ਸਿੰਘ ਵਾਹਲਾ, ਪਰਮਪਾਲ ਹੁੰਦਲ, ਅੰਮ੍ਰਿਤ ਮਹਾਜਨ ਹਾਜ਼ਰ ਸਨ ਤੋਂ ਇਲਾਵਾ ਡੌਨਰਜ਼ ਸੁਸਾੲਇਟੀ (ਰਜਿ:) ਗੁਰਦਾਸਪੁਰ ਦੇ ਪ੍ਰਧਾਨ ਆਦਰਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਮੰਨੂ ਸ਼ਰਮਾਂ, ਮੀਤ ਪ੍ਰਧਾਨ ਨਵੀਨ ਕੁਮਾਰ, ਜਨਰਲ ਸਕੱਤਰ ਪ੍ਰਵੀਨ ਅੱਤਰੀ, ਸਹਾਇਕ ਸਕੱਤਰ ਕੰਨੂੰ ਸੰਧੂ, ਵਿੱਤ ਸਕੱਤਰ ਦਵਿੰਦਰਜੀਤ ਸਿੰਘ, ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ, ਕੋਰ ਕਮੇਟੀ ਮੈਂਬਰ, ਹਰਪ੍ਰੀਤ ਸਿੰਘ ਰਾਣੂੰ, ਯੂਥ ਪ੍ਰਧਾਨ ਕੇ.ਪੀ.ਐਸ ਬਾਜਵਾ, ਨਿਸਚਿੰਤ ਕੁਮਾਰ, ਭੁਪਿੰਦਰ ਸਿੰਘ ਮੋਨੂੰ, ਪੁਸ਼ਪਿੰਦਰ ਸਿੰਘ, ਕਨੂੰਨੀ ਸਲਾਹਕਾਰ, ਐਡਵੋਕੇਟ ਮੁਨੀਸ਼ ਕੁਮਾਰ, ਕੇ.ਕੇ. ਅੱਤਰੀ, ਗੁਲਸ਼ਨ ਕੁਮਾਰ, ਰੋਹਿਤ ਮਹਾਜਨ, ਅਤੇ ਸੁਸਾਇਟੀ ਦੇ ਸੰਸਥਾਪਕ ਰਾਜੇਸ਼ ਬੱਬੀ ਵੀ ਹਾਜ਼ਰ ਹੋਏ।