ਭਾਰਤ ਬੰਦ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ।
ਗੁਰਦਾਸਪੁਰ 16 ਫਰਵਰੀ 2024 (ਦੀ ਪੰਜਾਬ ਵਾਇਰ)। ਕੇਂਦਰੀ ਟਰੇਂਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਹੋ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਅੱਜ ਗੁਰਦਾਸਪੁਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਕਸਬਿਆਂ, ਸ਼ਹਿਰਾਂ ਦੀਆਂ ਦੁਕਾਨਾਂ ਰੇੜੀਆਂ, ਬਿਜਲੀ ਬੋਰਡ ਜਨਤਕ ਅਦਾਰੇ, ਟਰਾਂਸਪੋਰਟ, ਆੜਤੀਆਂ ਮੰਡੀਆਂ ਬੰਦ ਕਰ ਕੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬੱਬਰੀ ਬਾਈ ਪਾਸ ਤੇ ਨੈਸ਼ਨਲ ਹਾਈਵੇ ਜਾਮ ਕੀਤਾ। ਭਾਰਤ ਬੰਦ ਦੇ ਇਸ ਸੱਦੇ ਦਾ ਗੁਰਦਾਸਪੁਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਕੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖਿਆਂ ਗਇਆ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਤਿਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਜਸਬੀਰ ਸਿੰਘ ਕੱਤੋਵਾਲ, ਹਰਦੇਵ ਸਿੰਘ ਮਾਲੀ ਸਰਾਵਾਂ, ਮੱਖਣ ਸਿੰਘ ਤਿਬੜ, ਹਰਿੰਦਰ ਸਿੰਘ ਰਾਮ ਨਗਰ ਮੇਜ਼ਰ ਸਿੰਘ ਰੋੜਾਂਵਾਲੀ, ਦਲਬੀਰ ਸਿੰਘ ਦੀਨਾਨਗਰ, ਗੁਰਮੁਖ ਸਿੰਘ, ਗੁਰਵਿੰਦਰ ਸਿੰਘ ਜਿਉਣ ਚੱਕ ਸੁਖਵਿੰਦਰ ਸਿੰਘ ਗੋਸਲ, ਰੂਪ ਸਿੰਘ ਪੱਡਾ, ਜਰਨੈਲ ਸਿੰਘ ਸਠਿਆਲੀ, ਸੁਖਦੇਵ ਰਾਜ ਬਹਿਰਾਮਪੁਰ, ਵਿਜੇ ਸੋਹਲ, ਧਿਆਨ ਸਿੰਘ ਠਾਕੁਰ, ਸੰਜੀਵ ਸਿੰਘ ਮਿੰਟੂ ਬਲਵੀਰ ਸਿੰਘ ਬੈਂਸ ,ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਦੇ ਕਿਸਾਨਾਂ , ਮਜ਼ਦੂਰਾਂ , ਔਰਤਾਂ, ਵਿਦਿਆਰਥੀਆਂ, ਨੌਜਵਾਨਾਂ, ਨੇ ਜਾਮ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਮੱਖਣ ਸਿੰਘ ਕੁਹਾੜ ਬਲਵਿੰਦਰ ਕੌਰ ਰਾਵਲਪਿੰਡੀ, ਅਜੀਤ ਸਿੰਘ ਹੁੰਦਲ, ਮੰਗਤਾ ਸਿੰਘ ਸੁਖਦੇਵ ਸਿੰਘ ਗੋਸਲ, ਤਿਰਲੋਕ ਸਿੰਘ ਬਹਿਰਾਮਪੁਰ, ਹਜ਼ਾਰਾਂ ਸਿੰਘ, ਮਾਇਆ ਧਾਰੀ ਆਕਾਸ਼ ਗਿਲ ਬਲਵੀਰ ਸਿੰਘ ਮੱਲ੍ਹੀ,ਦਲਬੀਰ ਸਿੰਘ ਡੁੱਗਰੀ ਗੁਰਦੀਪ ਸਿੰਘ ਮੁਸਤਫਾਬਾਦ, ਸਰਵਨ ਸਿੰਘ, ਮਨੀ ਭੱਟੀ, ਜੋਗਿੰਦਰ ਪਾਲ ਪਨਇਆੜ, ਰਮਨ ਸਿੰਘ ਸੰਧੂ, ਜਵੰਦ ਸਿੰਘ ਸੈਣੀ, ਮੰਗਲ ਸਿੰਘ ਜ਼ਫ਼ਰ ਵਾਲਾ,ਅਮਰਜੀਤ ਸ਼ਾਸਤਰੀ , ਕੁਲਦੀਪ ਸਿੰਘ ਪੁਰੇਵਾਲ, ਅਨਿਲ ਕੁਮਾਰ,ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਜਲ ਜੰਗਲ ਅਤੇ ਜ਼ਮੀਨਾਂ ਤੇ ਕਬਜ਼ੇ ਕਰਵਾਉਣ ਲਈ ਹਰ ਹਰਬੇ ਵਰਤ ਕੇ ਆਮ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ।
ਕਿਸਾਨਾਂ ਦੀਆਂ ਸਾਰੀਆਂ ਫਸਲਾਂ ਉਪਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਮ ਐਸ ਪੀ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ। ਮਜ਼ਦੂਰਾਂ ਦੇ ਰੱਦ ਕੀਤੇ 44 ਕਾਨੂੰਨ ਬਹਾਲ ਨਹੀਂ ਕੀਤੇ ਜਾ ਰਹੇ ਅਤੇ 12 ਘੰਟੇ ਦਿਹਾੜੀ ਸਮਾਂ ਕਰਕੇ ਮਜ਼ਦੂਰਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਪੱਕਾ ਰੁਜ਼ਗਾਰ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਆਸਾ ਵਰਕਰਾਂ, ਮਿਡ ਡੇ ਮੀਲ ਕੁੱਕ ਬੀਬੀਆਂ, ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਤਨਖਾਹ ਦੇਣ ਦੀ ਮੰਗ ਲਾਗੂ ਨਹੀਂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ ਦੀ ਮੰਗ ਲਾਗੂ ਕੀਤੀ ਜਾਵੇ। ਕਿਸਾਨ ਮੇਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਨਵੇਂ ਡਰਾਇਵਰ ਵਿਰੋਧੀ ਕਾਨੂੰਨ ਹਿੱਟ ਐਂਡ ਰਨ ਵਾਪਸ ਲੈਣ ਦਾ ਭਖਵਾ ਮੁੱਦਾ ਹੈ।
ਗੈਰ ਜਥੇਬੰਦ ਸੈਕਟਰ ਵਿੱਚ ਮਜ਼ਦੂਰਾਂ ਰੇੜੀ ਫੜੀ ਈ ਰਿਕਸ਼ਾ ਨੂੰ ਸਮਾਜਿਕ ਸੁਰੱਖਿਆ ਗਰੰਟੀ ਦੇਣ , ਉਸਾਰੀ ਅਤੇ ਘਰੇਲੂ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਤਹਿਤ 21000 ਰੁਪਏ ਮਹੀਨਾ ਤਨਖਾਹ ਅਤੇ 700 ਰੁਪਏ ਪ੍ਰਤੀ ਦਿਨ ਦੇਣ ਦੀ ਮੰਗ ਸ਼ਾਮਲ ਹੈ। ਇਸ ਮੌਕੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਮਜਦੂਰਾਂ ਤੇ ਲਾਠੀਚਾਰਜ, ਗੋਲੀਆਂ ਦੀ ਵਰਖਾ, ਅਤੇ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸਿੱਟਣ ਦੀ ਨਿੰਦਾ ਕਰਦਿਆਂ ਮੋਦੀ ਸਰਕਾਰ ਦੀ ਫਾਸ਼ੀਵਾਦ ਵਿਰੁੱਧ ਇੱਕ ਮੁਠ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਦਿਨੇਸ਼ ਕੁਮਾਰ, ਬਲਵਿੰਦਰ ਸਿੰਘ ਉਦੀਪੁਰ, ਕਾਂਤਾ ਦੇਵੀ, ਸੁਖਜਿੰਦਰ ਸਿੰਘ ਕੱਤੋਵਾਲ ਅਰਜੁਨ ਸਿੰਘ ਛੀਨਾ, ਬਿਮਲਾ ਦੇਵੀ, ਹਾਜ਼ਰ ਸਨ।