ਪਿੰਡ ਜੌੜਾ ਛਤਰਾਂ ਵਿਖੇ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ
ਗੁਰਦਾਸਪੁਰ, 15 ਫਰਵਰੀ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ ਤੇ ਐਸ ਪੀ ਹੈਡਕੁਆਟਰ ਸੁਰਿੰਦਰ ਕੁਮਾਰ ਦੀ ਅਗਵਾਹੀ ਹੇਠ ਅੱਜ ਪਿੰਡ ਜੌੜਾ ਛੱਤਰਾਂ ਵਿਖੇ ਸਿਹਤ, ਪੁਲਿਸ ਅਤੇ ਸਿੱਖਿਆ ਵਿਭਾਗ ਨਾਲ ਰਲ ਕੇ ਨਸ਼ਿਆਂ ਵਿਰੁੱਧ ਜੋਹਦਾਰ ਮੁਹਿੰਮ ਚਲਾਈ ਗਈ।
ਆਮ ਆਦਮੀ ਕਲੀਨਿਕ ਅਤੇ ਸੀਨੀਅਰ ਸੈਕੰਡਰੀ ਸਕੂਲ ਜੌੜਾ ਵਿਖੇ ਨਸ਼ਿਆਂ ਖਿਲਾਫ ਸਹੁੰ ਚੁੱਕੀ ਗਈ। ਘਰ-ਘਰ ਜਾਕੇ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਪਿੰਡ ਵਾਸੀਆਂ ਤੇ ਸਕੂਲੀ ਬੱਚਿਆਂ ਨੂੰ ਪੈਂਫਲੈਟ ਵੰਡੇ ਗਏ ਅਤੇ ਨਸ਼ਿਆਂ ਦੇ ਆਦੀ ਵਿਅਕਤੀਆਂ ਦੀਆਂ ਸੰਭਾਵਿਤ ਨਿਸ਼ਾਨੀਆਂ, ਲੱਛਣਾਂ ਬਾਰੇ ਦੱਸਿਆ ਗਿਆ। ਨਸ਼ੇ ਦੇ ਆਦੀ ਵਿਅਕਤੀ ਦੇ ਇਲਾਜ ਦੀ ਸੂਰਤ ਵਿੱਚ ਕਿਸ ਨਾਲ ਸੰਪਰਕ ਕਰਨਾ ਹੈ, ਇਸ ਬਾਰੇ ਵੀ ਮਾਰਗਦਰਸ਼ਨ ਕੀਤਾ। ਇਸ ਮੌਕੇ ਡਾ: ਜੋਤੀ ਰੰਧਾਵਾ, ਕਾਉਂਸਲਰ, ਨਸ਼ਾ ਛੁਡਾਊ ਦੁਆਰਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਸਮੁੱਚੇ ਸਿਹਤ ਸਟਾਫ਼ ਨੂੰ ਨਸ਼ਿਆਂ ਦੇ ਆਦੀ ਲੋਕਾਂ ਦੀ ਭਾਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਬਾਰੇ ਕਿਹਾ ਗਿਆ। ਇਸ ਮੌਕੇ ਰੈਡ ਕ੍ਰਾਸ ਸੋਸਾਇਟੀ ਦੇ ਸਕੱਤਰ ਸ੍ਰੀ ਰਾਜੀਵ , ਡਾ ਪ੍ਰਭਜੋਤ ਕਲਸੀ, ਡਾ ਵੰਦਨਾ, ਸੰਦੀਪ ਕੌਰ ਬੀਈਈ, ਬਲਜਿੰਦਰ ਸਿੰਘ ਸਰਪੰਚ ਆਦਿ ਮੌਜੂਦ ਰਹੇ|