ਗੁਰਦਾਸਪੁਰ

16 ਦੇ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ: ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਲੋਕ ਰਾਜ ਦਾ ਕਤਲ- ਐਸਕੇਐਮ ਅਤੇ ਟ੍ਰੇਡ ਯੁਨੀਅਨ

16 ਦੇ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ: ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਲੋਕ ਰਾਜ ਦਾ ਕਤਲ- ਐਸਕੇਐਮ ਅਤੇ ਟ੍ਰੇਡ ਯੁਨੀਅਨ
  • PublishedFebruary 14, 2024

ਕਿਸਾਨਾਂ- ਮਜ਼ਦੂਰਾਂ ਨੂੰ 16 ਦੀਆਂ ਜਾਮ ਰੈਲੀਆਂ ਚ ਪੁੱਜਣ ਦਾ ਸੱਦਾ

ਗੁਰਦਾਸਪੁਰ, 14 ਫਰਵਰੀ 2024 (ਦੀ ਪੰਜਾਬ ਵਾਇਰ)। ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਕਿਸਾਨ ਮਜ਼ਦੂਰਾਂ ਦੇ ਜਥੇ 16 ਦੇ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਪਰੇਰ ਰਹੇ ਹਨ । ਆਗੂਆਂ ਵੱਲੋਂ ਗੁਰਦਾਸਪੁਰ ਦੇ ਬਬਰੀ ਬਾਈਪਾਸ ਚੌਂਕ, ਬਟਾਲਾ ਦੇ ਗੁਰਦਾਸਪੁਰ ਬਾਈਪਾਸ ਚੌਂਕ ਤੇ ਸ਼੍ਰੀ ਹਰ ਗੋਬਿੰਦਪੁਰ ਦੇ ਲਾਈਟਾਂ ਵਾਲੇ ਚੌਂਕ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਕਰਕੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਲੋਕਾਂ ਨੂੰ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਰੋਜ਼ਗਾਰ , ਬੁਢਾਪਾ ਤੇ ਵਿਧਵਾ ਪੈਨਸ਼ਨ ਦੀ ਗਰੰਟੀ, ਐਮਾਜ਼ੋਨ ਤੇ ਵੱਡੇ ਮਾਲਾਂ ਰਾਹੀਂ ਮਾਲ ਵੇਚਣਾ ਬੰਦ ਕਰਕੇ ਬਾਜ਼ਾਰਾਂ ਦੁਕਾਨਾਂ ਨੂੰ ਬਚਾਉਣਾ’ ਐਮਐਸਪੀ ਦੀ ਗਰੰਟੀ ’12 ਦੀ ਥਾਂ ਮੁੜ ਅੱਠ ਘੰਟੇ ਮਜ਼ਦੂਰਾਂ ਦੀ ਦਿਹਾੜੀ, ਮਨਰੇਗਾ ਦਾ ਸਾਰਾ ਸਾਲ ਕੰਮ’ ਆਦਿ ਮੰਗਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਉਸ ਦਿਨ ਸਕੂਲ, ਕਾਲਜ ,ਬੈਂਕ ,ਰੇਲਾਂ ਟਰਾਂਸਪੋਰਟ ਤੇ ਹੋਰ ਸਾਰੇ ਕਾਰੋਬਾਰ ਤੇ ਅਦਾਰੇ ਬੰਦ ਰਹਿਣਗੇ ਇਸ ਲਈ ਉਸ ਦਿਨ ਬਹੁਤ ਜਰੂਰੀ ਕੰਮ ਬਿਨਾ ਸਫਰ ਨਾ ਕੀਤਾ ਜਾਵੇ ।

ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟੜ ਦੀਆਂ ਭਾਜਪਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸ਼ੰਭੂ ਤੇ ਹੋਰ ਬਾਰਡਰਾਂ ਤੇ ਜੋ ਪੂਰਅਮਨ ਕਿਸਾਨ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਲੋਕਤੰਤਰ ਦਾ ਕਤਲ ਹੈ। ਜਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਕਿਸਾਨਾਂ ਤੇ ਦਾਗੀਆਂ ਜਾ ਰਹੀਆਂ ਹਨ ਇਵੇਂ ਲੱਗਦਾ ਹੈ ਕਿ ਜਿਵੇਂ ਜਿਵੇਂ ਇਹ ਦੇਸ਼ ਦੇ ਕਿਸਾਨ ਨਹੀਂ ਕਿਸੇ ਦੁਸ਼ਮਣ ਦੇਸ਼ ਦੀ ਫੌਜ ਹੋਵੇ। ਇਸ ਅਤਿਅੰਤ ਸ਼ਰਮਨਾਕ ਹੈ। ਮੋਦੀ ਸਰਕਾਰ ਵਾਸਤੇ ਹੱਕ ਮੰਗਦੇ ਪ੍ਰਦਰਸ਼ਨਕਾਰੀ ਕਿਸਾਨਾਂ ਉੱਪਰ ਜੋ ਜਬਰ ਢਾਇਆ ਗਿਆ ਹੈ ਤੇ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਨਰੋਲ ਤਾਨਾਸ਼ਾਹੀ ਹੈ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਜਨਤਕ ਜਥੇਬੰਦੀਆਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰਕੇ ਇਸ ਜ਼ੁਲਮ ਜਬਰ ਦਾ ਢੁਕਵਾਂ ਉੱਤਰ ਦੇਣਗੇ। ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਨਾਲ ਹਨ। ਆਗੂਆਂ ਕਿਹਾ ਕਿ ਲੋਕ 2024 ਦੀਆਂ ਚੋਣਾਂ ਵਿੱਚ ਜਾਲਮ ਸਰਕਾਰ ਨੂੰ ਸਬਕ ਸਿਖਾਉਣਗੇ l ਜੇ ਸਰਕਾਰ ਦਾ ਰਵਈਆ ਇੰਜ ਹੀ ਲੋਕ ਵਿਰੋਧੀ ਅਤੇ ਘਾਤਕ ਰਿਹਾ ਤਾਂ 16 ਫਰਵਰੀ ਬਾਅਦ ਹੋਰ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ ਜੀਵਨ ਚੱਕ, ਰਾਜ ਗੁਰਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਔਲਖ, ਲਖਵਿੰਦਰ ਸਿੰਘ ਮਰੜ, ਮਾਇਆ ਧਾਰੀ’ ਸੁਰਿੰਦਰ ਕੋਠੇ, ਬਲਬੀਰ ਸਿੰਘ ਕੱਤੋਵਾਲ ,ਰਾਜਕੁਮਾਰ ਪੰਡੋਰੀ ,ਹਰਦੇਵ ਸਿੰਘ ਮਠੋਲਾ ‘ਬਲਬੀਰ ਸਿੰਘ ਬੈਂਸ’ ਗੁਰਮੀਤ ਸਿੰਘਮਗਰਾਲਾ’ ਧਿਆਨ ਸਿੰਘ ਠਾਕੁਰ, ਮੰਗਤ ਚੰਚਲ ,ਰਘਬੀਰ ਸਿੰਘ ਪਕੀਵਾਂ ,ਅਜੀਤ ਸਿੰਘ ਹੁੰਦਲ ,ਤਰਲੋਕ ਸਿੰਘ ਬਹਿਰਾਮਪੁਰ, ਗੁਰਮੀਤ ਸਿੰਘ ਬਖਤਪੁਰ ‘ਮੱਖਣ ਸਿੰਘ ਤਿੱਬੜ ‘ਵਿਜੇ ਸੋਹਲ’ ਜੋਗਿੰਦਰ ਪਾਲ ਪਨਿਆੜ, ਬਚਨ ਸਿੰਘ ਭੰਬੋਈ, ਮੰਗਤ ਸਿੰਘ ਜੀਵਨ ਚੱਕ, ਰਮਨ ਸੰਧੂ ਆਦਿ ਹਾਜ਼ਰ ਸਨ

Written By
The Punjab Wire