ਮੰਗਲਵਾਰ ਨੂੰ ਡੀਸੀ ਕੰਪਲੈਕਸ, ਇੰਡਸਟਰੀ ਏਰੀਆ ਸਹਿਤ ਗੁਰਦਾਸਪੁਰ ਦੇ ਇਹਨ੍ਹਾਂ ਖੇਤਰਾਂ ਦੀ ਬਿਜਲੀ ਸਵੇਰੇ 9 ਤੋਂ 5 ਵਜੇ ਤੱਕ ਰਹੇਗੀ ਬੰਦ
ਗੁਰਦਾਸਪੁਰ, 12 ਫਰਵਰੀ 2024 (ਦੀ ਪੰਜਾਬ ਵਾਇਰ)। 220 ਕੇਵੀ ਤਿੱਬੜ ਤੋਂ ਚਲਣ ਵਾਲਿਆਂ ਸਾਰੀਆਂ 66 ਕੇਵੀ ਲਾਈਨਾਂ ਬੰਦ ਹੋਣ ਕਾਰਨ 66 ਕੇ.ਵੀ ਬਿਜਲੀ ਘਰ ਰਣਜੀਤ ਬਾਗ ਤੋਂ ਚਲਦੀ ਬਿਜਲੀ ਸਪਲਾਈ ਮਿਤੀ 13 ਫਰਵਰੀ 2024 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਬਿਜਲੀ ਘਰ ਤੋਂ ਚਲਦੀਆਂ ਲਾਈਨਾਂ 11 ਕੇ.ਵੀ ਆਈ.ਟੀ.ਆਈ ਫੀਡਰ,11 ਕੇ.ਵੀ ਮਿਲਕ ਪਲਾਂਟ ਫੀਡਰ,11 ਕੇ.ਵੀ ਮੋਖੇ ਫੀਡਰ,11 ਕੇ.ਵੀ ਸਾਹੋਵਾਲ ਫੀਡਰ,11 ਕੇ.ਵੀ ਨਾਨੌਨੰਗਲ ਫੀਡਰ,11 ਕੇ.ਵੀ ਖਰਲ ਫੀਡਰ,11 ਕੇ.ਵੀ ਬੇਅੰਤ ਕਾਲਜ ਫੀਡਰ, 11 ਕੇ.ਵੀ. ਸਿਵਲ ਲਾਈਨ ਫੀਡਰ ਅਤੇ 11 ਕੇ.ਵੀ ਜੀ.ਐਸ ਨਗਰ ਫੀਡਰ ਬੰਦ ਰਹਿਣਗੇ। ਇਹ ਜਾਣਕਾਰੀ ਉਪ ਮੰਡਲ ਦਿਹਾਤੀ ਦੇ ਅਫਸਰ ਇੰਜੀ ਹਿਰਦੇਪਾਲ ਸਿੰਘ ਬਾਜਵਾ ਵੱਲੋਂ ਦਿੱਤੀ ਗਈ।
ਬਾਜਵਾ ਨੇ ਦੱਸਿਆ ਕਿ ਉਕਤ ਦੇ ਕਾਰਨ ਆਈ.ਟੀ.ਆਈ,ਮਿਲਕ ਪਲਾਂਟ,ਪੰਡੌਰੀ ਰੋਡ, ਮਾਨਕੌਰਸਿੰਘ , ਬਰਿਆਰ, ਅੱਡਾ ਰਣਜੀਤ ਬਾਗ, ਮਦੌਵਾਲ, ਪੰਛੀ ਕਾਲੌਨੀ, ਸਾਹੌਵਾਲ, ਨਾਨੋਨੰਗਲ, ਗਾਦੜੀਆਂ,ਗਰੋਟੀਆ,ਕੌਟਾ ਮਚਲਾ,ਰਾਮਨਗਰ,ਭੂਣ,ਭਾਵੜਾ,ਹਵੇਲੀਆਂ ਮੁੰਡਿਆਂ ਅਤੇ ਕੁੜੀਆਂ ਦੀ ਆਈ ਟੀ ਆਈ ਇੰਡਸਟਰੀ ਏਰੀਆ ਬੀ ਐਸ ਐਫ ਰੋਡ ਫਿਸ਼ ਪਾਰਕ ਬੈਕਸਾਈਡ, ਡੀ ਸੀ ਕਮਪਲੇਸ ਆਦਿ ਇਲਾਕੇ ਦੇ ਪੈਂਦੇ ਸਾਰੇ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ