ਗੁਰਦਾਸਪੁਰ

ਜਨਤਕ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰ ਵਿਚ ਕੀਤਾ ਅਪੀਲ ਮਾਰਚ

ਜਨਤਕ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰ ਵਿਚ ਕੀਤਾ ਅਪੀਲ ਮਾਰਚ
  • PublishedFebruary 9, 2024

ਮੰਗਾਂ ਸਬੰਧੀ ਵੰਡਿਆ ਹੱਥ ਪਰਚਾ।

ਗੁਰਦਾਸਪੁਰ 9 ਫਰਵਰੀ 2024 (ਦੀ ਪੰਜਾਬ ਵਾਇਰ)। ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਹੋ ਐਲਾਨੇ ਗਈ ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਗੁਰਦਾਸਪੁਰ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਪਾਰਕ ਵਿਖੇ ਵੱਡੀ ਰੈਲੀ ਕਰ ਸ਼ਹਿਰ ਗੁਰਦਾਸਪੁਰ ਵਿੱਚ ਮਾਰਚ ਕੀਤਾ ਗਿਆ।

ਦੁਕਾਨਦਾਰਾਂ, ਰੇੜੀ ਫੜੀ, ਆਟੋ ਰਿਕਸ਼ਾ, ਬੈਂਕਾਂ, ਹੋਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਗਈ। ਇਸ ਦੌਰਾਨ 16 ਫਰਵਰੀ ਨੂੰ ਸਮੁਚੀਆਂ ਦੁਕਾਨਾਂ, ਰੇੜੀਆਂ, ਪਬਲਿਕ ਅਦਾਰਿਆਂ ਨੂੰ ਬੰਦ ਕਰਕੇ ਬੱਬਰੀ ਬਾਈ ਪਾਸ ਚੌਕ ਵਿੱਚ ਲਗਾਏ ਜਾ ਰਹੇ ਜਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਭਖਦੀਆਂ ਮੰਗਾਂ ਸਬੰਧੀ ਇਕ ਹੱਥ ਪਰਚਾ ਵੰਡਿਆ ਗਿਆ।

ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਜਲ ਜੰਗਲ ਅਤੇ ਜ਼ਮੀਨਾਂ ਤੇ ਕਬਜ਼ੇ ਕਰਵਾਉਣ ਲਈ ਹਰ ਹਰਬੇ ਵਰਤ ਕੇ ਆਮ ਲੋਕਾਂ ਦਾ ਸਾਹ ਘੁੱਟਿਆ ਜਾ ਰਿਹਾ ਹੈ। ਕਿਸਾਨਾਂ ਦੀਆਂ ਸਾਰੀਆਂ ਫਸਲਾਂ ਉਪਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਐਮ ਐਸ ਪੀ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ। ਮਜ਼ਦੂਰਾਂ ਦੇ ਰੱਦ ਕੀਤੇ 44 ਕਾਨੂੰਨ ਬਹਾਲ ਨਹੀਂ ਕੀਤੇ ਜਾ ਰਹੇ ਅਤੇ 12 ਘੰਟੇ ਦਿਹਾੜੀ ਸਮਾਂ ਕਰਕੇ ਮਜ਼ਦੂਰਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਪੱਕਾ ਰੁਜ਼ਗਾਰ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਆਸਾ ਵਰਕਰਾਂ, ਮਿਡ ਡੇ ਮੀਲ ਕੁੱਕ ਬੀਬੀਆਂ, ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਤਨਖਾਹ ਦੇਣ ਦੀ ਮੰਗ ਲਾਗੂ ਨਹੀਂ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ ਦੀ ਮੰਗ ਲਾਗੂ ਕੀਤੀ ਜਾਵੇ। ਕਿਸਾਨ ਮੇਰਚੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ, ਲਖਮੀਰਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਨਵੇਂ ਡਰਾਇਵਰ ਵਿਰੋਧੀ ਕਾਨੂੰਨ ਹਿੱਟ ਐਂਡ ਰਨ ਵਾਪਸ ਲੈਣ ਦਾ ਭਖਵਾ ਮੁੱਦਾ ਹੈ। ਗੈਰ ਜਥੇਬੰਦ ਸੈਕਟਰ ਵਿੱਚ ਮਜ਼ਦੂਰਾਂ ਰੇੜੀ ਫੜੀ ਈ ਰਿਕਸ਼ਾ ਨੂੰ ਸਮਾਜਿਕ ਸੁਰੱਖਿਆ ਗਰੰਟੀ ਦੇਣ , ਉਸਾਰੀ ਅਤੇ ਘਰੇਲੂ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਤਹਿਤ 21000 ਰੁਪਏ ਮਹੀਨਾ ਤਨਖਾਹ ਅਤੇ 700 ਰੁਪਏ ਪ੍ਰਤੀ ਦਿਨ ਦੇਣ ਦੀ ਮੰਗ ਸ਼ਾਮਲ ਹੈ।

ਅੱਜ ਦੇ ਅਪੀਲ ਮਾਰਚ ਦੀ ਅਗਵਾਈ ਵਿੱਚ ਗੁਰਮੀਤ ਸਿੰਘ ਮਗਰਾਲਾ, ਰੂਪ ਸਿੰਘ ਪੱਡਾ, ਮੱਖਣ ਸਿੰਘ ਕੁਹਾੜ, ਅਜੀਤ ਸਿੰਘ ਹੁੰਦਲ, ਰਮਨ ਸਿੰਘ ਸੰਧੂ, ਸੁਖਦੇਵ ਰਾਜ ਬਹਿਰਾਮਪੁਰ, ਬਿਮਲਾ ਦੇਵੀ, ਬਲਵਿੰਦਰ ਕੌਰ,ਸੰਜੀਵ ਮਿੰਟੂ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ, ਅਮਰਜੀਤ ਸਿੰਘ ਮਨੀ,ਜੋਗਿੰਦਰ ਪਾਲ ਪਨਇਆੜ, ਅਮਰਜੀਤ ਸ਼ਾਸਤਰੀ, ਮਾਇਆ ਧਾਰੀ, ਮੰਗਤ ਸਿੰਘ , ਦਲਬੀਰ ਸਿੰਘ, ਧਿਆਨ ਸਿੰਘ ਠਾਕੁਰ, ਵਰਿੰਦਰ ਸਿੰਘ ਘੁਰਾਲਾ, ਅਬਿਨਾਸ ਸਿੰਘ, ਕਪੂਰ ਸਿੰਘ ਘੁੰਮਣ, ਰਮਨ ਸਿੰਘ ਸੰਧੂ, ਅਮਰਜੀਤ ਸਿੰਘ ਸ਼ਾਮਲ ਸਨ।

Written By
The Punjab Wire