ਕ੍ਰਾਇਮ ਗੁਰਦਾਸਪੁਰ

20 ਲੱਖ ਬਿਆਨਾਂ ਲੇ ਕੇ ਰਜਿਸਟਰੀ ਨਾ ਕਰਨ ਦੇ ਚਲਦੇ ਧੋਖਾਧੜ੍ਹੀ ਦਾ ਮਾਮਲਾ ਦਰਜ਼

20 ਲੱਖ ਬਿਆਨਾਂ ਲੇ ਕੇ ਰਜਿਸਟਰੀ ਨਾ ਕਰਨ ਦੇ ਚਲਦੇ ਧੋਖਾਧੜ੍ਹੀ ਦਾ ਮਾਮਲਾ ਦਰਜ਼
  • PublishedJanuary 23, 2024

ਗੁਰਦਾਸਪੁਰ, 23 ਜਨਵਰੀ 2024 (ਦੀ ਪੰਜਾਬ ਵਾਇਰ)। ਥਾਣਾ ਸਿਟੀ ਦੀ ਪੁਲਿਸ ਵੱਲੋਂ 20 ਲੱਖ ਰੁਪਏ ਬਿਆਨਾਂ ਲੇ ਕੇ ਰਜਿਸਟਰੀ ਨਾ ਕਰ ਕੇ ਦੇਣ ਵਾਲੇ ਵਿਅਕਤੀ ਦੇ ਖਿਲਾਫ਼ ਧੋਖਾਖੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਉਪ ਪੁਲਿਸ ਕਪਤਾਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਮਿਲਾਪ ਮਹਾਜਨ ਪੁੱਤਰ ਰਮੇਸ਼ ਮਹਾਜਨ ਵਾਸੀ ਜੇਲ ਰੋਡ ਗੁਰਦਾਸਪੁਰ ਦੀ 05 ਮਰਲੇ ਜਗਾ ਜੇਲ ਰੋਡ ਗੁਰਦਾਸਪੁਰ ਬੰਬ ਢਾਬੇ ਦੇ ਸਾਹਮਣੇ ਪਿੱਛਲੀ ਸਾਇਡ ਹੈ ਜਿਸ ਵਿੱਚ ਦੁਕਾਨਾ ਬਣੀਆ ਹੋਈਆ ਹਨ ਦੋਸੀ ਨੇ ਇਸ ਜਗਾ ਦਾ ਸੋਦਾ ਮੁਦਈ ਗੁਰਪ੍ਰੀਤ ਸਿੰਘ ਰਿਆੜ ਪੁੱਤਰ ਕ੍ਰਿਪਾਲ ਸਿੰਘ ਰਿਆੜ ਵਾਸੀ ਸਾਹਮਣੇ ਵਾਈ.ਪੀ ਟਾਵਰ ਜੇਲ ਰੋਡ ਗੁਰਦਾਸਪੁਰ ਨਾਲ 35,00,000/-ਰੁਪਏ ਵਿੱਚ ਹੋਇਆ ਸੀ ਅਤੇ ਮੁਦਈ ਨੇ ਮਿਤੀ 21.05.2020 ਨੂੰ ਗਵਾਹਾ ਦੀ ਹਾਜਰੀ ਵਿੱਚ ਦੋਸੀ ਨੂੰ 20 ਲੱਖ ਰੁਪਏ ਦੇ ਕੇ ਬਿਆਆਨ ਲਿਖਵਾਇਆ ਸੀ ਅਤੇ ਰਜਿਸਟਰੀ ਦੀ ਤਾਰੀਖ 30.04.2023 ਰੱਖੀ ਗਈ ਸੀ । ਪਰ ਦੋਸੀ ਨੇ ਨਾਂ ਤਾਂ ਮੁਦਈ ਨੂੰ ਰਜਿਸਟਰੀ ਕਰਕੇ ਦਿੱਤੀ ਹੈ ਅਤੇ ਨਾਂ ਹੀ ਉਸਦੇ ਪੈਸੇ ਵਾਪਿਸ ਕੀਤੇ ਹਨ। ਇਸ ਸੰਬੰਧੀ ਐਸਆਈ ਬਨਾਰਸੀ ਦਾਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਰਿਆੜ ਪੁੱਤਰ ਕ੍ਰਿਪਾਲ ਸਿੰਘ ਰਿਆੜ ਵਾਸੀ ਸਾਹਮਣੇ ਵਾਈ.ਪੀ ਟਾਵਰ ਜੇਲ ਰੋਡ ਗੁਰਦਾਸਪੁਰ ਉਮਰ 50 ਸਾਲ ਦੇ ਬਿਆਨਾਂ ਤੇ ਮਿਲਾਪ ਮਹਾਜਨ ਪੁੱਤਰ ਰਮੇਸ਼ ਮਹਾਜਨ ਵਾਸੀ ਜੇਲ ਰੋਡ ਗੁਰਦਾਸਪੁਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire