Close

Recent Posts

ਗੁਰਦਾਸਪੁਰ

ਗੁਰਦਾਸਪੁਰ ਅੰਦਰ ਆਪ ਨੂੰ ਮਿਲਿਆ ਵੱਡਾ ਸਮਰਥਨ- ਵਾਰਡ ਨੰਬਰ 19 ਦੇ ਕਈ ਕਾਂਗਰਸ ਪਰਿਵਾਰ ਹੋਏ ਆਪ ‘ਚ ਸ਼ਾਮਿਲ

ਗੁਰਦਾਸਪੁਰ ਅੰਦਰ ਆਪ ਨੂੰ ਮਿਲਿਆ ਵੱਡਾ ਸਮਰਥਨ- ਵਾਰਡ ਨੰਬਰ 19 ਦੇ ਕਈ ਕਾਂਗਰਸ ਪਰਿਵਾਰ ਹੋਏ ਆਪ ‘ਚ ਸ਼ਾਮਿਲ
  • PublishedJanuary 21, 2024

ਚੇਅਰਮੈਨ ਰਮਨ ਬਹਿਲ ਨੇ ਕੀਤਾ ਸਵਾਗਤ

ਗੁਰਦਾਸਪੁਰ, 21 ਜਨਵਰੀ 2024 (ਦੀ ਪੰਜਾਬ ਵਾਇਰ)। ਅੱਜ ਗੁਰਦਾਸਪੁਰ ਸ਼ਹਿਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਮੌਕੇ ਵੱਡਾ ਸਮਰਥਨ ਮਿਲਿਆ ਜਦੋਂ ਵਾਰਡ ਨੰਬਰ 19 ਤੋਂ ਸੀਨੀਅਰ ਕਾਂਗਰਸੀ ਆਗੂ ਦਪਿੰਦਰ ਸਿੰਘ ਰੌਬਿਨ ਦੀ ਅਗਵਾਈ ਹੇਠ ਅਨੇਕਾਂ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਕਬੂਲੀ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ |

ਇਸ ਮੌਕੇ ਰਮਨ ਬਹਿਲ ਨੇ ਦਪਿੰਦਰ ਸਿੰਘ ਰੌਬਿਨ, ਬਿਕਰਮ ਸਿੰਘ, ਲਖਵਿੰਦਰ ਕੁਮਾਰ, ਪਵਨ ਰਿਖੀ, ਦੀਪਕ, ਸ਼ਾਲੀ, ਰਾਜੇਸ਼ ਗੁਪਤਾ, ਸਾਹਿਲ ਮਹਾਜਨ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ | ਉਕਤ ਸਾਰੇ ਆਗੂਆਂ ਨੇ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਹਲਕੇ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ |

ਰਮਨ ਬਹਿਲ ਨੇ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਉਨਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ | ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰਕੇ ਦਿਖਾਏ ਹਨ | ਇਸ ਕਾਰਨ ਅੱਜ ਹਰੇਕ ਵਰਗ ਦੇ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਬਲਾਕ ਪ੍ਰਧਾਨ ਹਿਤੇਸ਼ ਮਹਾਜਨ,ਕੁਲਦੀਪ ਕੁਮਾਰ, ਹੇਮਰਾਜ ਗਿੱਲ, ਰਘੁਵੀਰ ਸਿੰਘ ਟੋਨੀ ਖਾਲਸਾ, ਨਰਿੰਦਰ ਸਿੰਘ,ਮੁਖਵਿੰਦਰ ਸਿੰਘ, ਜਸਵਿੰਦਰ ਪਾਲ ਸਿੰਘ ਆਦਿ ਮੌਜੂਦ ਸਨ |

Written By
The Punjab Wire