ਗੁਰਦਾਸਪੁਰ

ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਨੂੰ ਕਰੇਗਾ ਵਿਸ਼ਾਲ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚਾ 26 ਜਨਵਰੀ ਨੂੰ ਕਰੇਗਾ ਵਿਸ਼ਾਲ ਟਰੈਕਟਰ ਮਾਰਚ
  • PublishedJanuary 18, 2024

ਗੁਰਦਾਸਪੁਰ, 17 ਜਨਵਰੀ 2024 (ਦੀ ਪੰਜਾਬ ਵਾਇਰ)। ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਦੀਆਂ ਸਮੂਹ ਜਥੇਬੰਦੀਆਂ ਦੇ ਆਗੂਆਂ ਦੀ ਇਕ ਭਰਵੀਂ ਮੀਟਿੰਗ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀਐਸ ਓ) ਦਫਤਰ ਰੁਲੀਆ ਰਾਮ ਕਲੋਨੀ ਗੁਰਦਾਸਪੁਰ ਵਿਖੇ ਰਾਜ ਗੁਰਵਿੰਦਰ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਹੋਈl ਇਸ ਵਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੁਮਾਇੰਦੇ ਵੀ ਮੋਰਚੇ ਦਾ ਪੱਕਾ ਹਿੱਸਾ ਬਣਨ ਉਪਰੰਤ ਸ਼ਾਮਿਲ ਹੋਏ l ਪੋਲਟਰੀ ਫਾਰਮ ਯੂਨੀਅਨ ਦੇ ਨੁਮਾਇੰਦੇ ਵੀ ਬਲਬੀਰ ਸਿੰਘ ਦੀ ਪ੍ਰਧਾਨਗੀ ਵਿੱਚ ਸ਼ਾਮਿਲ ਹੋਏ।

ਮੀਟਿੰਗ ਨੂੰ ਸਤਬੀਰ ਸਿੰਘ ਸੁਲਤਾਨੀ, ਬਲਬੀਰ ਸਿੰਘ ਬੈਂਸ,ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ,ਗੁਲਜਾਰ ਸਿੰਘ ਬਸੰਤਕੋਟ, ਸੁਰਿੰਦਰ ਕੋਠੇ,ਦਲਬੀਰ ਸਿੰਘ ਜੀਵਨ ਚੱਕ, ਬਚਨ ਸਿੰਘ ਭੰਬੋਈ, ਗਗਨਦੀਪ ਸਿੰਘ, ਤਰਲੋਕ ਸਿੰਘ ਬਹਿਰਾਮਪੁਰ, ਅਜੀਤ ਸਿੰਘ ਹੁੰਦਲ, ਅਸ਼ਵਨੀ ਕੁਮਾਰ ਲੱਖਣ ਕਲਾਂ, ਬਲਬੀਰ ਸਿੰਘ ਕੱਤੋਵਾਲ, ਗੁਰਦੀਪ ਸਿੰਘ ਮੁਸਤਵਾਬਾਦ,ਚੰਨਣ ਸਿੰਘ ਦਰਾਂਗਲਾ, ਗੁਰਦਿਆਲ ਸਿੰਘ ਸੋਹਲ,ਕੁਲਜੀਤ ਸਿੰਘ ਸਿਸਵਾਂ ਜਮੀਤਾਂ ਆਦਿ ਨੇ ਸੰਬੋਧਨ ਕੀਤਾ।

ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਐਸਕੇਐਮ ਦੇ ਫੈਸਲੇ ਅਨੁਸਾਰ ਸਾਰੇ ਦੇਸ਼ ਵਿੱਚ ਜੋ ਤਹਿਸੀਲ ਪੱਧਰ ਤੇ ਵਿਸ਼ਾਲ ਟਰੈਕਟਰ ਮਾਰਚ ਕੀਤੇ ਜਾਣੇ ਹਨ ਉਸ ਨੂੰ ਪੂਰੇ ਉਤਸਾਹ ਨਾਲ ਜ਼ਿਲਾ ਗੁਰਦਾਸਪੁਰ ਵਿਖੇ ਲਾਗੂ ਕੀਤਾ ਜਾਵੇਗਾ।

ਇਸ ਸਬੰਧੀ ਗੁਰਦਾਸਪੁਰ, ਕਲਾਨੌਰ,ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ,ਬਟਾਲਾ,ਸ੍ਰੀ ਹਰਗੋਬਿੰਦਪੁਰ, ਕਾਦੀਆਂ ਆਦੀ ਸਾਰੇ ਥਾਵਾਂ ਤੇ ਵਿਸ਼ਾਲ ਟਰੈਕਟਰ ਮਾਰਚ ਕੀਤੇ ਜਾਣਗੇ l

ਉਨ੍ਹਾਂ ਮੰਗ ਕੀਤੀ ਜਾਵੇਗੀ ਕੀ ਕਾਲੇ ਕਾਨੂੰਨ ਰੱਦ ਕਰਨ ਸਮੇਂ ਮੋਦੀ ਸਰਕਾਰ ਵੱਲੋਂ ਕੀਤੇ ਲਿਖਤੀ ਵਾਅਦੇ ਪੂਰੇ ਕੀਤੇ ਜਾਣl ਐਮਐਸਪੀ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਦਿੱਤੀ ਜਾਵੇ,ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ, ਹਰ ਕਿਸਾਨ ਮਜ਼ਦੂਰ ਨੂੰ 10 ਹਜਾਰ ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਵੇ,ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ,ਬਿਜਲੀ ਸੋਧ ਬਿੱਲ 2022 ਨੂੰ ਰੱਦ ਕੀਤਾ ਜਾਵੇ ਅਤੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਪੋਲਟਰੀ ਫਾਰਮ ਆਦਿ ਸਹਾਇਕ ਧੰਦਿਆਂ ਨੂੰ ਕਾਰਪੋਰੇਟ ਹਵਾਲੇ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੀ ਰਿਪੋਰਟ ਲਾਗੂ ਕੀਤੀ ਜਾਵੇ, ਐਫਸੀਆਈ ਵੱਲੋਂ ਸੈਲਰਾਂ ਤੋਂ ਚੌਲਾਂ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ ਅਤੇ ਚੋਣਾਂ ਸਮੇਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ l

16 ਫਰਵਰੀ ਦੇ ਭਾਰਤ ਬੰਦ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ । ਪੋਲਟਰੀ ਫਾਰਮ ਦੀਆਂ ਸਮੱਸਿਆਵਾਂ ਲਈ ਡੀਸੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਤਾਂ ਕਿ ਕੰਪਨੀਆਂ ਉੱਪਰ ਨਕੇਲ ਕੱਸੀ ਜਾ ਸਕੇ, ਸੁੱਕੇ ਤਲਾ ਦੀ ਹਾਲਤ ਸੁਧਾਰਨ ਲਈ ਸਬੰਧਤ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਨਿਸ਼ਾਨਦੇਹੀ ਦੇ ਰੇਟ ਘਟਾਉਣ ਲਈ ਡਿਪਟੀ ਕਮਿਸ਼ਨਰ ਸਾਹਿਬ ਨਾਲ ਅੱਗੇ ਗੱਲ ਤੋਰੀ ਜਾਵੇਗੀ

ਇਸੇ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਅਗਰ ਕੇਂਦਰ ਤੇ ਪੰਜਾਬ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਕਪੂਰ ਸਿੰਘ ਘੁੰਮਣ ਕੁਲਵਿੰਦਰ ਸਿੰਘ ਤਿੱਬੜ, ਗੁਰਦੀਪ ਸਿੰਘ,ਗੁਰਦੀਪ ਸਿੰਘ ਕਾਮਲਪੁਰ, ਪਲਵਿੰਦਰ ਸਿੰਘ ਘਰਾਲਾ,ਗੁਰਮੀਤ ਸਿੰਘ ਥਾਣੇਵਾਲ, ਸੁਰਿੰਦਰ ਸਿੰਘ ਕੱਤੇਵਾਲ,ਗੁਰਚਰਨ ਸਿੰਘ ਵਾਲੀਆ,ਜਰਨੈਲ ਸਿੰਘ,ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ।

Written By
The Punjab Wire