ਸਾਂਈ ਪਰਿਵਾਰ ਵਲੋਂ ਚਲਾਈ ਜਾਂਦੀ ਸਾਂਈ ਰਸੋਈ ਨੇ ਪੰਜ ਸਾਲ ਕੀਤੇ ਪੂਰੇ
ਗੁਰਦਾਸਪੁਰ ,15 ਜਨਵਰੀ 2024 (ਦੀ ਪੰਜਾਬ ਵਾਇਰ)। ਸਾਂਈ ਪਰਿਵਾਰ ਵੱਲੋਂ ਚਲਾਈ ਜਾ ਰਹੀ ਹਫਤਾਵਾਰੀ ਸਾਂਈ ਰਸੋਈ ਨੇ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ । ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ, ਅਮਾਮਵਾੜਾ ਚੌਂਕ ਤੋਂ ਚੱਲ ਰਹੀ ਸਾਂਈ ਰਸੋਈ ਤਹਿਤ ਹਰ ਹਫਤੇ ਸਾਂਈ ਪਰਿਵਾਰ ਨਾਲ ਜੁੜੇ ਸਾਂਈ ਭਗਤਾਂ ਵੱਲੋਂ ਲੰਗਰ ਵਰਤਾਇਆ ਜਾਂਦਾ ਹੈ । ਮਾਘੀ ਦੇ ਸ਼ੁਭ ਦਿਹਾੜੇ ਤੇ ਅੱਜ ਖਿਚੜੀ, ਅਚਾਰ, ਮੂੰਗਫਲੀ ਅਤੇ ਗੰਨੇ ਦੇ ਰਸ ਦੀ ਖੀਰ ਦਾ ਲੰਗਰ ਵਰਤਾਇਆ ਗਿਆ । ਲੰਗਰ ਤੋਂ ਪਹਿਲਾਂ ਪੰਜ ਸਾਲ ਪੂਰੇ ਹੋਣ ਤੇ ਸਾਂਈ ਰਸੋਈ ਦੇ ਮੀਡੀਆ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਦੀਪ ਮਹਾਜਨ ਨੇ ਇਸ ਮੌਕੇ ਦੱਸਿਆ ਕਿ ਪੰਜ ਸਾਲ ਪਹਿਲਾਂ 6 ਜਨਵਰੀ 2019 ਨੂੰ ਸਾਈ ਰਸੋਈ ਦੀ ਸ਼ੁਰੂਆਤ ਕੀਤੀ ਗਈ ਸੀ । ਸਾਂਈ ਰਸੋਈ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਕਿ ਜੇਕਰ ਅਸੀਂ ਆਪਣੀ ਨੇਕ ਕਮਾਈ ਵਿੱਚੋਂ ਰੋਜ਼ ਦੇ 10 ਰੁਪਏ ਵੀ ਕੱਢੀਏ ਤਾਂ ਕਿਸੇ ਜਰੂਰਤ ਮੰਦ ਨੂੰ ਇੱਕ ਟਾਈਮ ਦਾ ਭਾਰ ਪੇਟ ਭੋਜਨ ਕਰਵਾ ਸਕਦੇ ਹਾਂ ਸਾਥੀ ਜੁੜਦੇ ਗਏ ਕਾਰਵਾਂ ਵਧਦਾ ਗਿਆ ਚੱਲਦਾ ਗਿਆ ਤੇ ਅੱਜ ਇਸ ਨੂੰ ਪੂਰੇ ਪੰਜ ਸਾਲ ਹੋ ਗਏ | ਮੀਡੀਆ ਸਹਿਯੋਗੀਆਂ ਦੇ ਸਹਿਯੋਗ ਕਰਨ ਸਾਂਈ ਰਸੋਈ ਦਾ ਪ੍ਰਚਾਰ ਘਰ ਘਰ ਪਹੁੰਚਿਆ ਜਾ ਸਾਕਿਆ ।
ਉਹਨਾਂ ਦੱਸਿਆ ਕਿ ਲੋਕਡਾਊਨ ਦੌਰਾਨ ਰਸੋਈ ਬੰਦ ਕਰਨੀ ਪਈ ਪਰ ਸਾਂਈ ਪਰਿਵਾਰ ਵੱਲੋਂ ਰੋਜਾਨਾ ਲੰਗਰ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਘਰ ਘਰ ਲੰਗਰ ਅਤੇ ਰਾਸ਼ਨ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਜੋ ਲਗਾਤਾਰ 70 ਦਿਨ ਚਲੀ ਅਤੇ ਲਾਕਡਾਊਨ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਦੇ ਨਾਲ ਹੀ ਸਾਂਈ ਰਸੋਈ ਦੀ ਮੁੜ ਤੋਂ ਸ਼ੁਰੂਆਤ ਕਰ ਦਿੱਤੀ ਗਈ।
ਇਸ ਮੌਕੇ ਰਣਬੀਰ ਠਾਕੁਰ(ਐਸ. ਡੀ. ਓ. ਬਿਜਲੀ ਬੋਰਡ), ਗਗਨ ਮਹਾਜਨ(ਸਾਈ ਐਸੋਸੀਏਟਸ), ਸੰਦੀਪ ਮਹਾਜਨ, ਨੀਰਜ ਮਹਾਜਨ (ਐਕਸਾਈਜ਼ ਅਫਸਰ), ਅਸ਼ੋਕ ਆਨੰਦ(ਰਿਟਾਇਰਡ ਐਫਸੀਆਈ ਇੰਸਪੈਕਟਰ), ਸਤੀਸ਼ ਮਹਾਜਨ, ਸਚਿਨ ਮਹਾਜਨ, ਸੋਮਨਾਥ, ਕੀਮਤੀ ਲਾਲ, ਹਰੀਸ਼ ਸੈਨੀ, ਪ੍ਰਮੋਦ ਕੁਮਾਰ ਅਤੇ ਦਕਸ਼ ਮਹਾਜਨ ਆਦਿ ਵੀ ਹਾਜ਼ਰ ਸਨ ।