ਗੁਰਦਾਸੁਪਰ, 24 ਦਿਸੰਬਰ 2023 (ਦੀ ਪੰਜਾਬ ਵਾਇਰ) । ਥਾਣਾ ਧਾਰੀਵਾਲ ਦੀ ਪੁਲਿਸ ਨੇ ਪਾਬੰਦੀਸ਼ੁਦਾ ਗੱਟੂ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਕੋਲੋ ਸਿਰਫ਼ 5 ਗੱਟੂ ਬਰਾਮਦ ਹੋਏ। ਪਰ ਇਹਨਾਂ ਪੰਜ ਗੱਟੂਆਂ ਨੇ ਦੋਸ਼ੀ ਦੇ ਖਿਲਾਫ਼ ਉਹ ਧਾਰਾ ਲਗਾ ਦਿੱਤੀ ਹੈ, ਜਿਸ ਨਾਲ ਕਾਨੂੰਨੀ ਮਾਹਿਰਾਂ ਅਨੁਸਾਰ ਹੁਣ ਉਸ ਲਈ ਵਿਦੇਸ਼ ਜਾਣਾ ਸੌਖਾ ਨਹੀਂ ਹੋਵੇਗਾ।
ਧਾਰੀਵਾਲ ਥਾਣੇ ਤਾਇਨਾਤ ਏਐਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਲਜ਼ਮ ਪ੍ਰਵੇਸ਼ ਕੁਮਾਰ ਵਾਸੀ ਸਾਹਮਣੇ ਦਾਣਾ ਮੰਡੀ ਦੀ ਦੁਕਾਨ ਦੇ ਬਾਹਰ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਨੂੰ ਬੋਰੀ ਸਮੇਤ ਕਾਬੂ ਕੀਤਾ ਗਿਆ। ਜਿਸ ਦੀ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਧਾਗੇ ਦੇ ਪੰਜ ਗੱਟੂ ਬਰਾਮਦ ਹੋਏ। ਜਿਸ ਦੇ ਚਲਦੇ ਉਕਤ ਖਿਲਾਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਾ 188 ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਥੇ ਇਸ ਸੰਬੰਧੀ ਜੱਦ ਕਾਨੂੰਨੀ ਮਾਹਿਰ ਐਡਵੋਕੇਟ ਮੁਨੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਧਾਰਾ 188 ਨੂੰ ਆਮ ਲੋਕ ਹਲਕੇ ਵਿੱਚ ਲੈਂਦੇ ਹਨ। ਪਰ ਇਸ ਧਾਰਾ ਕਰਕੇ ਵਿਦੇਸ਼ ਜਾਣ ਦਾ ਸੁਪਣਾ ਸੰਜੋਏ ਬੈਠੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ਕ ਇਸ ਧਾਰਾ ਤਹਿਤ ਤੁਹਾਨੂੰ ਮੌਕੇ ਤੇ ਜਮਾਨਤ ਮਿਲ ਜਾਂਦੀ ਹੈ। ਪਰ ਇਸਦੇ ਤਹਿਤ ਖਾਮਿਆਜੇ ਵਜੋਂ ਤੁਹਾਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਤੁਹਾਡੇ ਵਿਰੁੱਧ ਕਿਸੇ ਸਮਰੱਥ ਅਦਾਲਤ ਦੁਆਰਾ ਕੋਈ ਵਿਸ਼ੇਸ਼ ਆਦੇਸ਼ ਪਾਸ ਕਰਨ ਉਪਰਾਂਤ ਕੁਤਾਹੀ ਕਰਨ ਦੇ ਚਲਦੇ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਕਿਸੇ ਵੀ ਜਾਂ ਸਾਰੇ ਦੇਸ਼ਾਂ ਤੋਂ ਵੀਜ਼ਾ ਪ੍ਰਾਪਤ ਕਰਨ ਦੀ ਮਨਾਹੀ ਕੀਤੀ ਹੈ ਹੈ ਅਤੇ ਇਹ ਯਕੀਨੀ ਤੌਰ ‘ਤੇ ਤੁਹਾਨੂੰ ਵੀਜ਼ਾ ਪ੍ਰਾਪਤ ਕਰਨ ‘ਤੇ ਪ੍ਰਭਾਵਤ ਕਰਦਾ ਹੈ। ਕੇਸ ਖਤਮ ਹੋਣ ਤੱਕ ਤੁਸੀਂ ਵਿਦੇਸ਼ ਦਾ ਰੁੱਖ ਨਹੀਂ ਕਰ ਸਕਦੇ ਅਗਰ ਕੋਈ ਵੀ ਅਮਰਜੈਂਸੀ ਪੈਣ ਤੇ ਤੁਹਾਨੂੰ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਮੰਗਨੀ ਲਾਜਮੀ ਹੋੋਵੇਗੀ।