ਬਟਾਲਾ ਸ਼ਹਿਰ ਅੰਦਰ ਰਿਕਾਰਡ ਵਿਕਾਸ ਕਾਰਜ ਜਾਰੀ
ਬਟਾਲਾ,22 ਨਵੰਬਰ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਬਟਾਲਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਵਿਕਾਸ ਕਾਰਜ ਤਾਂ ਅਜੇ ਸ਼ੁਰੂ ਹੋਏ ਹਨ ਅਤੇ ਉਹ ਹੁਣੇ ਹੀ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਕਾਰਨ ਹੁਣ ਇਹ ਸਾਰੇ ਲੋਕ ਸਿਆਸਤ ਛੱਡਣ ਲਈ ਮਜਬੂਰ ਹੋ ਰਹੇ ਹਨ ਅਤੇ ਬੇਤੁਕੀਆਂ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਵਿਧਾਇਕ ਕਲਸੀ ਨੇ ਦੱਸਿਆ 2017 ਤੋਂ 2022 ਤੱਕ ਵਿਕਾਸ ਦੇ ਕਰੋੜਾਂ ਰੁਪਏ ਗਿਣਾਉਣ ਵਾਲੇ ਵਿਰੋਧੀ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਉਹ ਜਿੰਨੇ ਵੀ ਕਰੋੜਾਂ ਰੁਪਏ ਦੀ ਗੱਲ ਕਰ ਰਹੇ ਹਨ, ਕੀ ਉਹ ਅਸਲ ਵਿੱਚ ਇਸ ਵਿੱਚ ਨਿਵੇਸ਼ ਕੀਤੇ ਗਏ ਹਨ ਜਾਂ ਨਹੀਂ ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਦੀ ਲਿਸਟ ਬਹੁਤ ਲੰਬੀ ਹੈ, ਜਿਸ ਨੇ ਵਿਰੋਧੀਆਂ ਨੂੰ ਚਿੱਤ ਕਰਕੇ ਰੱਖ ਦਿੱਤਾ ਹੈ ਅਤੇ ਆਪਣੀ ਹੌਂਦ ਨੂੰ ਬਚਾਉਣ ਲਈ ਇਹ ਅਖੋਤੀ ਲੀਡਰ ਆਪਣੀ ਹੌਂਦ ਬਚਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਦੇ ਵਿਕਾਸ ਬਾਰੇ ਹੁਣ ਲੋਕ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਸਰਕਾਰ ਦੇ ਕੰਮਾਂ ਦੀ ਗਵਾਹੀ ਭਰ ਰਹੇ ਹਨ, ਮੇਰਾ ਕੰਮ ਵਿਕਾਸ ਕਰਨਾ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਲੋਕ ਤਾਰੀਫ ਕਰ ਰਹੇ ਹਨ।
ਵਿਧਾਇਕ ਕਲਸੀ ਨੇ ਹੁਣ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਵਿਕਾਸ ਕੰਮ ਹੋ ਰਹੇ ਹਨ। ਵਿਰੋਧੀ ਬਿਨਾ ਤੱਥਾਂ ਤੋਂ ਸਿਆਸੀ ਰੋਟੀਆਂ ਸੇਕਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਲੋਕਾਂ ਨੂੰ ਅਜਿਹੇ ਅਖੌਤੀ ਲੋਕਾਂ ਤੋਂ ਬਚਣਾ ਚਾਹੀਦਾ ਹੈ।
ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਵਿਰੋਧੀਆਂ ਦੇ ਬਿਨਾ ਤੱਥਾਂ ਤੋ ਕੀਤੀ ਗੱਲ ਵਿੱਚ ਸਚਾਈ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਅਖਵਾ ਕੇ ਵਿਕਾਸ ਦੀ ਸ਼ੇਖੀ ਮਾਰਦੇ ਹਨ, ਅਸਲ ਵਿੱਚ ਵਿਕਾਸ ਹੁਣ ਲੋਕਾਂ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਕਾਰਨ ਵਿਰੋਧੀ ਹੁਣ ਬੇਕਾਬੂ ਹੋ ਕੇ ਸਰਕਾਰ ਦੇ ਕੰਮ ਦੀ ਬੇਤੁਕਾ ਬਿਆਨਬਾਜ਼ੀ ਕਰ ਰਹੇ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਅੰਦਰ ਇਕੱਲੇ ਇਕੱਲੇ ਕੰਮਾਂ ਬਾਰੇ ਲੋਕ ਜਾਣਦੇ ਹਨ ਅਤੇ ਵਿਕਾਸ ਕੰਮ ਨਜਰ ਵੀ ਆ ਰਹੇ ਹਨ।