ਗੁਰਦਾਸਪੁਰ ਪੰਜਾਬ

ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ 23 ਦਸੰਬਰ ਨੂੰ ਜਮਹੂਰੀ ਅਧਿਕਾਰ ਚੇਤਨਾ ਕਨਵੈਨਸ਼ਨ ਕਰਵਾਈ ਜਾਵੇਗੀ

ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵੱਲੋਂ 23 ਦਸੰਬਰ ਨੂੰ ਜਮਹੂਰੀ ਅਧਿਕਾਰ ਚੇਤਨਾ ਕਨਵੈਨਸ਼ਨ ਕਰਵਾਈ ਜਾਵੇਗੀ
  • PublishedDecember 17, 2023

ਪ੍ਰੋਫੈਸਰ ਜਗਮੋਹਨ ਸਿੰਘ ਭਾਣਜੇ ਸ਼ਹੀਦੇ ਆਜਮ ਭਗਤ ਸਿੰਘ ਹੋਣਗੇ ਮੁੱਖ ਬੁਲਾਰੇ

ਗੁਰਦਾਸਪੁਰ 17 ਦਸੰਬਰ 2023 (ਦੀ ਪੰਜਾਬ ਵਾਇਰ)। ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਇਕਾਈ ਵਲੋਂ 23 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਦੇ ਸਬੰਧ ਵਿੱਚ ਜਮਹੂਰੀ ਅਧਿਕਾਰ ਚੇਤਨਾ ਕਨਵੈਨਸਨ 23 ਦਸੰਬਰ ਨੂੰ ਅੰਬੇਦਕਰ ਭਵਨ ਗੁਰਦਾਸਪੁਰ ਵਿੱਖੇ ਕਰਵਾਈ ਜਾਵੇਗੀ ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਅਤੇ ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋ ਸਾਰੇ ਪੰਜਾਬ ਜਮਹੂਰੀ ਅਧਿਕਾਰ ਚੇਤਨਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੀਤੇ ਫੈਸਲੇ ਅਨੁਸਾਰ 23 ਦਸੰਬਰ 2023 ਨੂੰ ਜਮਹੂਰੀ ਚੇਤਨਾ ਕਨਵੇਸ਼ਨ ਕਰਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ( ਭਾਣਜੇ ਸ਼ਹੀਦੇ ਆਜਮ ਭਗਤ ਸਿੰਘ ) ਮੁੱਖ ਬੁਲਾਰੇ ਦੇ ਤੋਰ ਤੇ ਹਾਜ਼ਰ ਹੋਣਗੇ । ਇਸ ਮੀਟਿੰਗ ਵਿੱਚ ਹੋਰਣਾਂ ਤੋਂ ਇਲਾਵਾ ਰਣਬੀਰ ਅਕਾਸ਼ , ਵਿਦਿਆਰਥੀ ਆਗੂ ਅਮਰ ਕ੍ਰਾਂਤੀ , ਰਣਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਡਾਕਟਰ ਅਸ਼ੋਕ ਭਾਰਤੀ , ਅਮਰਜੀਤ ਸ਼ਾਸਤਰੀ, ਹਰਭਜਨ ਸਿੰਘ ਮਾਂਗਟ, ਰੂਪ ਸਿੰਘ ਦੀਨਾਨਗਰ, ਕਰਨੈਲ ਸਿੰਘ ਚਿੱਟੀ , ਜੋਗਿੰਦਰ ਪਾਲ ਪਨਿਆੜ , ਰਣਜੀਤ ਸਿੰਘ ਧਾਲੀਵਾਲ , ਅਜੀਤ ਸਿੰਘ , ਗੁਰਦਿਆਲ ਸਿੰਘ ਬਾਲਾਪਿੰਡੀ ਅਤੇ ਕਰਣੈਲ ਸਿੰਘ ਚਿੱਟੀ ਆਦਿ ਵੀ ਹਾਜ਼ਰ ਸਨ । ਸਮੂਹ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਕਨਵੈਨਸ਼ਨ ਵਿੱਚ ਹਾਜ਼ਰ ਹੋਣ ਲਈ ਅਪੀਲ ਕੀਤੀ ਗਈ ।

Written By
The Punjab Wire