ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜਿਲ੍ਹਾ ਗੁਰਦਾਸਪੁਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ: ਡੇਢ ਕਿਲੋਂ ਹੈਰੋਇਨ ਅਤੇ ਇੱਕ ਲੱਖ ਰੁਪਏ ਡਰਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ

ਜਿਲ੍ਹਾ ਗੁਰਦਾਸਪੁਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ: ਡੇਢ ਕਿਲੋਂ ਹੈਰੋਇਨ ਅਤੇ ਇੱਕ ਲੱਖ ਰੁਪਏ ਡਰਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
  • PublishedDecember 17, 2023

ਤਿੰਨੋਂ ਦੋਸ਼ੀ ਜਿਲ੍ਹਾਂ ਤਰਨਤਾਰਨ ਦੇ ਰਿਹਾਇਸ਼ੀ, ਕੰਪਿਉਟਰ ਕੰਡਾ ਅਤੇ ਕਾਰ ਵੀ ਬਰਾਮਦ

ਗੁਰਦਾਸਪੁਰ, 17 ਦਿਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਨਸ਼ੀਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੁਲਿਸ ਜਿਲ੍ਹਾਂ ਗੁਰਦਾਸਪੁਰ ਅਧੀਨ ਪੈਂਦੀ ਦੀਨਾਨਗਰ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੁਲਿਸ ਵੱਲੋਂ ਚੈਕਿੰਗ ਦੌਰਾਨ ਤਿੰਨ ਦੋਸ਼ੀਆਂ ਨੂੰ ਗਿਰਫ਼ਤਾਰ ਕਰਦੇ ਹੋਏ ਡੇਢ ਕਿਲੋਂ ਹੈਰੋਇਨ, ਇੱਕ ਲੱਖ ਰੁਪਏ ਦੀ ਡਰਗ ਮਨੀ ਅਤੇ ਇੱਕ ਛੋਟਾ ਕੰਪਿਉਟਰ ਕਡਾ ਅਤੇ ਗੱਡੀ ਬਰਾਮਦ ਕੀਤੀ ਗਈ ਹੈ। ਪਹਿਲੀ ਜਾਣਕਾਰੀ ਅਨੁਸਾਰ ਦੋਸ਼ੀ ਤਰਨਤਾਰਨ ਤੋਂ ਸਰਹਦੀ ਇਲਾਕੇ ਵੱਲ ਜਾ ਰਹੇ ਸੀ।

ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੇ ਦਿਨ੍ਹੀਂ ਸ਼ੂਗਰ ਮਿੱਲ ਪਨਿਆੜ ਨੇੜੇ ਨੈਸ਼ਨਲ ਹਾਇਵੇ ਤੇ ਐਸਆਈ ਦਲਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸਪੈਸਲ ਵਹੀਕਲ ਚੈਕਿੰਗ ਤੇ ਹਾਈਟੇਕ ਨਾਕਾਬੰਦੀ ਦੇ ਚਲਦੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੋਰਾਨ ਦਿੱਲੀ ਨੰਬਰ ਦੀ ਇੱਕ ਕਾਰ (ਕਰੋਲਾ ਅਲਟਿਸ) ਅੰਮ੍ਰਿਤਸਰ ਸਾਈਡ ਵੱਲੋ ਆਈ।

ਸੱਕ ਦੀ ਬਿਨਾਹ ਤੇ ਰੋਕੀ ਗਈ ਕਾਰ ਅੰਦਰ ਜਰਮਨਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਗੁਰੁ ਤੇਗ ਬਹਾਦਰ ਨਗਰ ਤਰਨਤਾਰਨ, ਸੋਨਮ ਕੋਰ ਪਤਨੀ ਸਤਨਾਮ ਸਿੰਘ ਵਾਸੀ ਸੰਘਾ ਬਾਈਪਾਸ ਗੋਇੰਦਵਾਲ ਸਾਹਿਬ ਤਰਨਤਾਰਨ, ਜਸਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫਤੇਹ ਚੱਕ ਤਰਨਤਾਰਨ ਸਵਾਰ ਸਨ।

ਇਸ ਉਪਰਾਂਤ ਡੀਐਸਪੀ ਦੀਨਾਨਗਰ ਬਲਜੀਤ ਸਿੰਘ ਦੀ ਮੋਜੂਦਗੀ ਵਿੱਚ ਉੱਕਤ ਦੋਸੀਆਂ ਅਤੇ ਕਾਰ ਦੀ ਤਲਾਸੀ ਕੀਤੀ ਗਈ। ਜਿਸ ਵਿੱਚ ਪੁਲਿਸ ਨੂੰ ਤਲਾਸੀ ਦੋਰਾਨ ਕਾਰ ਦੇ ਡੈਸ ਬੋਰਡ ਵਿਚੋ 1 ਕਿਲੋ 500 ਗ੍ਰਾਮ ਹੈਰੋਇਨ, 1 ਲੱਖ ਰੁਪਏ ਭਾਰਤੀ ਕਰੰਸੀ ਨੋਟ (ਡਰੱਗ ਮਨੀ) ਅਤੇ ਇੱਕ ਛੋਟਾ ਕੰਪਿਊਟਰ ਕੰਡਾ ਬ੍ਰਾਮਦ ਹੋਇਆ ਹੈ। ਜਿਸਤੇ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਦੀਨਾਨਗਰ ਦੇ ਥਾਣੇ ਅੰਦਰ ਮੁਕਦਮਾ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋ ਬੀਤੇ ਦਿਨ੍ਹੀਂ ਅਪਰੇਸ਼ਨ CASO ਚਲਾ ਕੇ ਗੈਗਸਟਰਾ, ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾ ਦੇ ਸ਼ੱਕੀ ਟਿਕਾਣਿਆ ਤੇ ਸਰਚ ਵੀ ਕੀਤੀ ਗਈ ਸੀ।

Written By
The Punjab Wire