ਗੁਰਦਾਸਪੁਰ

ਮੰਗਲਵਾਲ ਸਵੇਰੇ 9.30 ਤੋਂ ਸ਼ਾਮ 5.30 ਤੱਕ ਗੁਰਦਾਸਪੁਰ ਦੇ ਇਹਨਾਂ ਖੇਤਰਾਂ ਅੰਦਰ ਬਿਜਲੀ ਰਹੇਗੀ ਬੰਦ

ਮੰਗਲਵਾਲ ਸਵੇਰੇ 9.30 ਤੋਂ ਸ਼ਾਮ 5.30 ਤੱਕ ਗੁਰਦਾਸਪੁਰ ਦੇ ਇਹਨਾਂ ਖੇਤਰਾਂ ਅੰਦਰ ਬਿਜਲੀ ਰਹੇਗੀ ਬੰਦ
  • PublishedDecember 11, 2023

ਗੁਰਦਾਸਪੁਰ, 11 ਦਿਸੰਬਰ 2023 (ਦੀ ਪੰਜਾਬ ਵਾਇਰ)। ਸੰਚਾਲਣ ਮੰਡਲ ਗੁਰਦਾਸਪੁਰ ਅਧੀਨ ਆਉਂਦੇ ਖਪਤਕਾਰਾਂ ਨੂੰ ਸੂਚਿਤ ਜਾਂਦਾ ਹੈ ਕਿ 132 ਕੇ.ਵੀ.ਸਬ-ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ. ਪੁੱਡਾ ਕਲੋਨੀ ਬਟਾਲਾ ਰੋਡ, 66 ਕੇ.ਵੀ. ਨਿਊ ਗੁਰਦਾਸਪੁਰ ਸਕੀਮ ਨੰ-7, 66 ਕੇ.ਵੀ.ਸ/ਸ ਜੌੜਾ ਛੱਤਰਾ, 66 ਕੇ.ਵੀ. ਸ/ਸ ਬੁੱਚੇ ਨੰਗਲ, 66 ਕੇ.ਵੀ ਸ/ਸ ਹਰਦੋਛੰਨੀ, 66 ਕੇ.ਵੀ. ਸ/ਸ ਬਾਹਮਣੀ, 66 ਕੇ.ਵੀ. ਸ/ਸ ਗਾਲ੍ਹੜੀ ਅਤੇ ਅਤੇ ਇਹਨਾਂ ਸ/ਸ ਤੋਂ ਚੱਲਦੇ 11 ਕੇ.ਵੀ. ਪੁੱਡਾ 1 ਅਤੇ 2, ਗੀਤਾ ਭਵਨ ਰੋਡ, ਬਟਾਲਾ ਰੋਡ, 11 ਕੇ.ਵੀ. ਐਸ.ਡੀ.ਕਾਲਜ ਫੀਡਰ, 11 ਕੇ.ਵੀ. ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ. ਗੋਲ ਮੰਦਰ ਫੀਡਰ, 11 ਕੇ.ਵੀ. ਆਈ.ਟੀ.ਆਈ. ਫੀਡਰ ਆਦ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 132 ਕੇ.ਵੀ.ਸ/ਸ ਹਰਦੋਛੰਨੀ ਰੋਡ ਦੀ ਬਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਮਿਤੀ 12/12/2023 ਨੂੰ ਦਿਨ ਮੰਗਲਵਾਰ ਸਵੇਰੇ 9.30 ਤੋਂ 5.30 ਤੱਕ ਬੰਦ ਰਹੇਗੀ। ਇਹ ਜਾਣਕਾਰੀ ਵਧੀਕ ਨਿਗਰਾਨ ਇੰਜੀ/ ਸੰਚਾਲਣ ਮੰਡਲ ਗੁਰਦਾਸਪੁਰ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ।

ਇੰਜੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਫੀਡਰਾਂ ਤੋਂ ਚੱਲਦਾ ਏਰੀਆ ਕਾਹਨੂੰਵਾਨ ਰੋਡ, ਸ਼੍ਰੀ ਰਾਮ ਸ਼ਰਨਮ ਕਲੋਨੀ, ਐਸ.ਡੀ. ਕਾਲਜ ਤੋਂ ਲੈ ਕੇ ਮੇਹਰ ਚੰਦ ਰੋਡ, ਤਿੱਬੜੀ ਰੋਡ, ਪੁਲਿਸ ਕੰਟਰੋਲ ਰੂਮ, ਓਂਕਾਰ ਨਗਰ, ਹਨੂੰਮਾਨ ਚੌਂਕ, ਗੀਤਾ ਭਵਨ ਰੋਡ,ਸੰਗਲਪੁਰਾ ਰੋਡ, ਜੀ.ਟੀ.ਰੋਡ ਬਟਾਲਾ ਸਾਈਡ ,ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਰ ਸਾਈਡ, ਪੁਰਾਣਾ ਦਾਣਾ ਮੰਡੀ ਦਾ ਕੁਝ ਏਰੀਆ ਇੰਪਰੂਵਮੈਂਟ ਟਰੱਸਟ ਸਕੀਮ ਨੰ-7 ਦਾ ਏਰੀਆ, ਨਾਗ ਮੰਦਰ ਸਾਈਡ, ਰੰਧਾਵਾ ਕਲੋਨੀ, ਇੰਡਸਟੀਰਅਲ ਏਰੀਆ ਆਦ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Written By
The Punjab Wire