ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਜਿਲ੍ਹਾਂ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੀ ਧੀ ਜੀਵਨਜੋਤ ਕੌਰ ਨੇੇ ਜਿਲ੍ਹੇ ਦਾ ਨਾਮ ਕੀਤਾ ਰੌਸ਼ਨ, ਏਅਰ ਫੋਰਸ ਵਿੱਚ ਬਣੀ ਫਲਾਇੰਗ ਅਫਸਰ

ਜਿਲ੍ਹਾਂ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੀ ਧੀ ਜੀਵਨਜੋਤ ਕੌਰ ਨੇੇ ਜਿਲ੍ਹੇ ਦਾ ਨਾਮ ਕੀਤਾ ਰੌਸ਼ਨ, ਏਅਰ ਫੋਰਸ ਵਿੱਚ ਬਣੀ ਫਲਾਇੰਗ ਅਫਸਰ
  • PublishedDecember 10, 2023

ਪਰਿਵਾਰ ਵਿਚ ਚੌਥੀ ਪੀੜੀ ਦੀ ਧੀ ਨੇ ਵੀ ਫੌਜ ਵਿੱਚ ਆ ਕੇ ਸ਼ੁਰੂ ਕੀਤੀ ਦੇਸ਼ ਸੇਵਾ

ਗੁਰਦਾਸਪੁਰ,10 ਦਿਸੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੀ ਧੀ ਨੇ ਜ਼ਿਲਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਛੋਟੇ ਜਿਹੇ ਪਿੰਡ ਦੀ ਧੀ ਜੀਵਨਜੋਤ ਕੌਰ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਬਣ ਗਈ ਹੈ। ਫਲਾਇੰਗ ਅਫ਼ਸਰ ਬਨਣ ਤੋਂ ਬਾਅਦ ਜੀਵਨਜੋਤ ਅੱਜ ਆਪਣੇ ਜੱਦੀ ਪਿੰਡ ਪਹੁੰਚੀ । ਜਿਸ ਦੇ ਚਲਦੇ ਪਰਿਵਾਰ ਨੂੰ ਵਧਾਈ ਦੇਣ ਵਾਲੇ ਰਿਸਤੇਦਾਰ ਅਤੇ ਪਿੰਡ ਵਾਸੀ ਉਨ੍ਹਾਂ ਦੇ ਪਿੰਡ ਪਹੁੰਚੇ। ਇਹ ਹੈ ਦੱਸਣਯੋਗ ਹੈ ਕਿ ਇਹ ਪਰਿਵਾਰ ਤਿੰਨ ਪੀੜੀਆਂ ਤੋਂ ਫੌਜ ਰਾਹੀ ਦੇਸ਼ ਦੀ ਸੇਵਾ ਕਰਦੀਆਂ ਆ ਰਹੀਆਂ ਹਨ ਅਤੇ ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ ਉਥੇ ਹੀ ਪਰਿਵਾਰ ਦੀ ਚੌਥੀ ਪੀੜੀ ਵਿੱਚੋਂ ਜੀਵਨਜੋਤ ਫੌਜ ਵਿੱਚ ਬਤੌਰ ਅਫਸਰ ਸ਼ਾਮਲ ਹੋਣ ਵਾਲੀ ਪਰਿਵਾਰ ਦੀ ਪਹਿਲੀ ਧੀ ਹੈ।

ਜੀਵਨਜੋਤ ਕੌਰ ਦੇ ਇਸ ਅਫਸਰ ਰੈਂਕ ਤਕ ਪਹੁੰਚਣ ਪਿੱਛੇ ਇਕ ਵੱਡਾ ਸੰਘਰਸ਼ ਰਿਹਾ। ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ ਚ ਪੂਰੀ ਕੀਤੀ ਤਾਂ ਬਾਅਦ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ ਲੇਕਿਨ ਉਦੋਂ ਇਕ ਚੰਗੀ ਆਈਟੀ ਸੈਕਟਰ ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ।

ਚੰਗੀ ਤਨਖਾਹ ਵੀ ਸੀ ਪਰ ਲਾਕਡਾਊਨ ਵਿੱਚ ਜਦੋਂ ਭੈਣ ਭਰਾ ਘਰ ਵਿੱਚ ਇਕੱਠੇ ਹੋਏ ਤਾਂ ਭਰਾ ਅਰਸ਼ਦੀਪ ਜੋ ਐਨਜੀਏ ਦੀ ਤਿਆਰੀ ਕਰ ਰਿਹਾ ਸੀ ਨੇ ਜੀਵਨਜੋਤ ਨੂੰ ਵੀ ਫੌਜ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਭਰਾ ਦੇ ਕਹਿਣ ਤੇ ਜੀਵਨਜੋਤ ਨੇ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਨੌ‌ਕਰੀ ਛੱਡ ਦਿੱਤੀ । ਇਸ ਤੋਂ ਬਾਅਦ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ।

ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਸਰੀ ਵਾਰ ਸਫਲਤਾ ਮਿਲੀ। ਉਥੇ ਹੀ ਹੁਣ ਜੀਵਨਜੋਤ ਨੇ ਬਹੁਤ ਹੀ ਸਖਤ ਸਮਝੀ ਜਾਂਦੀ ਆਪਣੀ ਕਰੀਬ ਦੋ ਸਾਲ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਜੀਵਨ ਜੋਤ ਦੇ ਭਰਾ ਅਰਸ਼ਦੀਪ ਨੇ ਦੱਸਿਆ ਕਿ ਕਿਵੇਂ ਉਸਨੇ ਆਪਣੀ ਭੈਣ ਨੂੰ ਫੌਜ ਦੀ ਤਿਆਰੀ ਕਰਨ ਲਈ ਮੋਟੀਵੇਟ ਕੀਤਾ ਅਤੇ ਕਿਵੇਂ ਉਹਨਾਂ ਨੇ ਇਕੱਠਿਆ ਇਸਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਸਨੇ ਫੌਜ ਵਿਚ ਜਾਣ ਲਈ ਪਾਰ ਕਰਨ ਵਾਲੇ ਬੇਹਦ ਓਕੇ ਪੜਾਵਾਂ ਅਤੇ ਸਖਤ ਟ੍ਰੇਨਿੰਗ ਬਾਰੇ ਵੀ ਦੱਸਿਆ ਜੋ ਜੀਵਨ ਜੋਤ ਨੇ ਆਪਣੀ ਮਿਹਨਤ ਸਦਕਾ ਪੂਰੇ ਕਰ ਲਏ ਹਨ।ਜੀਵਨ ਜੋਤ ਦੀ ਇਸ ਸਫਲਤਾ ਅਤੇ ਹਣ ਅਫਸਰ ਬਣਨ ਤੇ ਮਾਤਾ ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।

Written By
The Punjab Wire