ਗੁਰਦਾਸਪੁਰ, 7 ਦਿਸੰਬਰ 2023 (ਦੀ ਪੰਜਾਬ ਵਾਇਰ)। ਭਾਰਤ ਪਾਕਿਸਤਾਨ ਨੇੜੇ ਪੈਂਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਨੰਗਲ ਡਾਲਾ ਤੋਂ ਪੁੁਲਿਸ ਅਤੇ ਬੀਐਸਐਫ਼ ਅਧਿਕਾਰੀਆਂ ਦੀ ਮੌਜੂਦਗੀ ਵਿੱਚ 550 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਦੋਰਾਂਗਲਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਾਯਮਾ ਨੇ ਦੱਸਿਆ ਕਿ ਕੁਲਵੰਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਡੁੱਗਰੀ ਥਾਣਾ ਦੋਰਾਂਗਲਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਲਕੀ ਜਮੀਨ 6 ½ ਕਿਲੇ ਜੋ ਪਿੰਡ ਨੰਗਲ ਡਾਲਾ ਨਾਲ ਲੱਗਦੀ ਹੈ। ਇਹ ਜਮੀਨ ਉਸਨੇ ਗੁਰਦੀਪ ਸਿੰਘ ਪੁੱਤਰ ਰਤਨ ਸਿੰਘ ਵਾਸੀ ਨੰਗਲ ਡਾਲਾ ਨੂੰ ਠੇਕੇ ਤੇ ਦਿੱਤੀ ਹੋਈ ਹੈ ਜਿਸ ਵਿੱਚ ਗੁਰਦੀਪ ਸਿੰਘ ਵੱਲੋਂ ਕਮਾਂਦ ਦੀ ਫਸਲ ਬੀਜੀ ਹੋਈ ਹੈ।
ਬੀਤੇ ਦਿਨ ਦਿਨ ਬੁਧਵਾਰ ਨੂੰ ਗੁਰਦੀਪ ਸਿੰਘ ਨੇ ਉਸਨੂੰ ਦੱਸਿਆ ਕਿ ਉਸਨੇ ਕਮਾਂਦ ਦੀ ਕਟਾਈ ਲਈ ਲੇਬਰ ਲਗਾਈ ਹੋਈ ਸੀ। ਲੇਬਰ ਨੇ ਦੱਸਿਆ ਕਿ ਕਮਾਂਦ ਵਿੱਚ ਕੋਈ ਪੀਲੇ ਰੰਗ ਦਾ ਪੈਕਟ ਸੀਲ ਬੰਦ ਪਿਆ ਹੋਇਆ ਹੈ ਜਿਸਤੇ ਉਹ ਮੋਕੇ ਤੇ ਪੁਜਾ ਅਤੇ ਥਾਣਾ ਦੋਰਾਂਗਲਾ ਦੇ ਮੁੱਖੀ ਅਤੇ ਬੀਐਸਐਫ਼ ਪੋਸਟ ਆਦੀਆਂ ਇਤਲਾਹ ਦਿੱਤੀ ਗਈ।
ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਅਧਿਕਾਰੀ ਐਸਆਈ ਸੁਲੱਖਣ ਰਾਮ ਪੁਲਿਸ ਪਾਰਟੀ ਸਮੇਤ ਮੋਕੇ ਪਰ ਪਹੁੰਚੇ ਅਤੇ ਇਸਦੇ ਨਾਲ ਹੀ ਉਪ ਪੁਲਿਸ ਕਪਤਾਨ ਦੀਨਾਨਗਰ ਪਲਵਿੰਦਰ ਕੋਰ ਅਤੇ ਬੀਐਸਐਫ ਦੇ ਅਸ਼ਿਸਟੈਂਟ ਕਮਾਂਡੈਂਟ ਸੰਜੀਵ ਕੁਮਾਰ ਵੀ ਮੌਕੇ ਪਰ ਪਹੁੇਚੇ। ਇਸ ਮੌਕੇ ਪਾਇਆ ਗਿਆ ਕਿ ਕਿਸੇ ਨਾਮਾਲੂਮ ਵਿਅਕਤੀ ਵਲੋਂ ਕਮਾਂਦ ਵਿੱਚ ਸ਼ੱਕੀ ਪੈਕਟ ਰੱਖਿਆ ਗਿਆ ਸੀ। ਜਿਸ ਵਿੱਚ 550 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ ਹੈ। ਐਸਐਸਪੀ ਦਾਯਮਾ ਨੇ ਦੱਸਿਆ ਕਿ ਇਹ ਇੱਕ ਪੀਲੇ ਰੰਗ ਦੇ ਪੈਕਟ ਵਿੱਚ ਸੀਲ ਬੰਦ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਦੋਰਾਗਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਅਤੇ ਅਤੇ ਪੁਲਿਸ ਹੋਰ ਜਾਂਚ ਕਰ ਰਹੀ ਹੈ।