ਭਲਕੇ ਮੰਗਲਵਾਰ ਸਵੇਰੇ 10 ਤੋਂ ਸ਼ਾਮ 5 ਵਜ਼ੇ ਤੱਕ ਗੁਰਦਾਸਪੁਰ ਦੇ ਇਹਨਾਂ ਖੇਤਰਾਂ ਦੀ ਬਿਜਲੀ ਰਹੇਗੀ ਬੰਦ
ਗੁਰਦਾਸਪੁਰ, 04 ਦਿਸੰਬਰ 2023 (ਦੀ ਪੰਜਾਬ ਵਾਇਰ)। 132 ਕੇ.ਵੀ.ਸਬ-ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ. ਪੁੱਡਾ ਕਲੋਨੀ ਬਟਾਲਾ ਰੋਡ, 66 ਕੇ.ਵੀ. ਨਿਊ ਗੁਰਦਾਸਪੁਰ ਸਕੀਮ ਨੰ-7, 66 ਕੇ.ਵੀ. ਸ/ਸ ਜੌੜਾ ਛੱਤਰਾ, 66 ਕੇ.ਵੀ. ਸ/ਸ ਬੱਚੇ ਨੰਗਲ, 66 ਕੇ.ਵੀ ਸ/ਸ ਹਰਦੋਛੰਨੀ , 66 ਕੇ.ਵੀ. ਸ/ਸ ਬਾਹਮਈ, 66 ਕੇ.ਵੀ. ਸ/ਸ ਗਾਲ੍ਹੜੀ ਅਤੇ ਇਹਨਾਂ ਸ/ਸ ਤੋਂ ਚੱਲਦੇ 11 ਕੇ.ਵੀ. ਪੁੱਡਾ 1 ਅਤੇ 2, ਗੀਤਾ ਭਵਨ ਰੋਡ, ਬਟਾਲਾ ਰੋਡ, 11 ਕੇ.ਵੀ. ਐਸ.ਡੀ.ਕਾਲਜ ਫੀਡਰ, 11 ਕੇ.ਵੀ. ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ. ਗੋਲ ਮੰਦਰ ਫੀਡਰ, 11 ਕੇ.ਵੀ. ਆਈ.ਟੀ.ਆਈ. ਫੀਡਰ ਆਦ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 132 ਕੇ.ਵੀ.ਸ/ਸ ਹਰਦੋਛੰਨੀ ਰੋਡ ਦੀ ਜ਼ਰੂਰੀ ਮੁਰੰਮਤ ਕਾਰਨ ਮਿਤੀ 05 ਦਿਸੰਬਰ 2023 ਨੂੰ ਦਿਨ ਮੰਗਲਵਾਰ ਸਵੇਰੇ 10.00 ਤੋਂ 5.00 ਤੱਕ ਬੰਦ ਰਹੇਗੀ।
ਜਿਸ ਦੇ ਚਲਦੇ ਇਹਨਾਂ ਫੀਡਰਾਂ ਤੋਂ ਚੱਲਦਾ ਏਰੀਆ ਕਾਹਨੂੰਵਾਨ ਰੋਡ, ਸ੍ਰੀ ਰਾਮ ਸ਼ਰਨਮ ਕਲੋਨੀ, ਐਸ.ਡੀ. ਕਾਲਜ ਤੋਂ ਲੈ ਕੇ ਮੇਹਰ ਚੰਦ ਰੋਡ, ਤਿੱਬੜੀ ਰੋਡ, ਪੁਲਿਸ ਕੰਟਰੋਲ ਰੂਮ, ਓਂਕਾਰ ਨਗਰ, ਹਨੂੰਮਾਨ ਚੌਕ, ਗੀਤਾ ਭਵਨ ਰੋਡ,ਸੰਗਲਪੁਰਾ ਰੋਡ, ਜੀ.ਟੀ.ਰੋਡ ਬਟਾਲਾ ਸਾਈਡ ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਰ ਸਾਈਡ, ਪੁਰਾਣਾ ਦਾਣਾ ਮੰਡੀ ਦਾ ਕੁਝ ਏਰੀਆ ਇੰਪਰੂਵਮੈਂਟ ਟਰੱਸਟ ਸਕੀਮ ਨੰ-7 ਦਾ ਏਰੀਆ, ਨਾਗ ਮੰਦਰ ਸਾਈਡ, ਰੰਧਾਵਾ ਕਲੋਨੀ, ਇੰਡਸਟੀਰਅਲ ਏਰੀਆ ਆਦ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜੀ, ਭੁਪਿੰਦਰ ਸਿੰਘ ਕਲੇਰ, ਉਪ ਮੰਡਲ ਅਫਸਰ (ਸ਼ਹਿਰੀ) ਅਤੇ ਐਸ.ਐਸ.ਈ 132 ਕੇ.ਵੀ. ਸ/ਸ ਹਰਦੋਛੰਨੀ ਰੋਡ ਗੁਰਦਾਸਪੁਰ ਵਲੋਂ ਪ੍ਰਾਪਤ ਸੂਚਨਾ ਦੇ ਆਧਾਰ ਤੇ ਦਿੱਤੀ ਜਾਂਦੀ।