ਪਹਿਲ੍ਹਿਆਂ ਚਾਰ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਗੁਰਦਾਸਪੁਰ, 2 ਦਿਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਦੇ ਕਨਵਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਗੁਰਦਾਸਪੁਰ ਦੇ ਕਰੀਬ 14.92 ਕਰੋੜ ਦੀ ਲਾਗਤ ਨਾਲ ਬਣੇ ਕਰੀਬ 6 ਏਕੜ ਬੱਸ ਅੱਡੇ ਦਾ ਉਦਘਾਟਨ ਕਰ ਦਿੱਤਾ ਗਿਆ ਹੈ।
ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਦਾ ਰਸਮੀ ਤੌਰ ਤੇ ਦੋਨਾਂ ਵੱਲੋਂ ਉਦਘਾਟਨ ਕਰਨ ਤੋਂ ਬਾਅਦ ਪਹਿਲ੍ਹਿਆਂ ਚਾਰ ਬੱਸਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਿਸ ਵਿੱਚ ਪਹਿਲੀ ਬੱਸ ਗੁਰਦਾਸਪੁਰ ਤੋਂ ਜਾਲੰਧਰ, ਦੂਸਰੀ ਗੁਰਦਾਸਪੁਰ ਤੋਂ ਅੰਮ੍ਰਿਤਸਰ, ਤੀਸਰੀ ਗੁਰਦਾਸਪੁਰ ਤੋਂ ਪਠਾਨਕੋਟ ਅਤੇ ਚੌਥੀ ਗੁਰਦਾਸਪੁਰ ਤੋ ਸ਼੍ਰੀ ਹਰਗੋਬਿੰਦਪੁਰ ਲਈ ਰਵਾਨਾ ਹੋਈ। ਇਸ ਮੌਕੇ ਤੇ ਉਨਾਂ ਨਾਲ ਰਾਜ ਸਭਾ ਮੈਂਬਰ ਰਾਘਵ ਚੱਡਾ, ਚੇਅਰਮੈਨ ਰਮਨ ਬਹਿਲ ਆਦਿ ਮੌਜੂਦ ਸਨ।