ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

2 ਦਸੰਬਰ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਰੈਲੀ ਦੇ ਮੱਦਨੇਜ਼ਰ ਪੁਲਿਸ ਨੇ ਟਰੈਫਿਕ ਨੂੰ ਡਾਈਵਰਟ ਕੀਤਾ

2 ਦਸੰਬਰ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਰੈਲੀ ਦੇ ਮੱਦਨੇਜ਼ਰ ਪੁਲਿਸ ਨੇ ਟਰੈਫਿਕ ਨੂੰ ਡਾਈਵਰਟ ਕੀਤਾ
  • PublishedDecember 1, 2023

ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਜਾਣ ਦੀ ਅਪੀਲ

ਗੁਰਦਾਸਪੁਰ, 1 ਦਸੰਬਰ 2023 (ਦੀ ਪੰਜਾਬ ਵਾਇਰ )। ਭਲਕੇ 2 ਦਸੰਬਰ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਵਿਕਾਸ ਕ੍ਰਾਂਤੀ ਰੈਲੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਲਿਸ ਵਿਭਾਗ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨਜਦੀਕ ਸੈਦ ਮੁਬਾਰਕ ਪਿੰਡ ਤੋਂ ਸ੍ਰੀ ਹਰਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡੇ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ।

ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲੀ ਪੁੱਲ ਵਾਇਆ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਜਾਣ ਵਾਲੇ ਹਲਕੇ ਵਾਹਨਾਂ ਨੂੰ ਬੱਬਰੀ ਬਾਈਪਾਸ ਤੋਂ ਨਬੀਪੁਰ ਤੋਂ ਬਹਿਰਾਮਪੁਰ ਵਾਇਆ ਦੀਨਾਨਗਰ ਡਾਈਵਰਟ ਕੀਤਾ ਗਿਆ ਹੈ।

ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਹੈਵੀ ਟਰੈਫਿਕ ਨੂੰ ਮਲਕਪੁਰ ਚੌਂਕ ਤੋਂ ਵਾਇਆ ਮੁਕੇਰੀਆਂ, ਟਾਂਡਾ, ਬਟਾਲਾ ਤੋਂ ਅੰਮ੍ਰਿਤਸਰ ਨੂੰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਝੰਡੇ ਚੱਕ ਤੋਂ ਪਨਿਆੜ ਰੋਡ ਵਾਇਆ ਗੁਰਦਾਸਪੁਰ ਸਿਟੀ ਡਾਈਵਰਟ ਕੀਤਾ ਗਿਆ ਹੈ।

ਹੁਸ਼ਿਆਰਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਮੁਕੇਰੀਆਂ ਤੋਂ ਵਾਇਆ ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਘੁਮਾਣ ਤੋਂ ਬਟਾਲਾ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਅੰਮ੍ਰਿਤਸਰ ਦੀ ਹੈਵੀ ਟਰੈਫਿਕ ਨੂੰ ਬੱਬਰੀ ਬਾਈਪਾਸ ਤੋਂ ਅੰਮ੍ਰਿਤਸਰ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਪਠਾਨਕੋਟ ਦੀ ਹੈਵੀ ਟਰੈਫਿਕ ਨੂੰ ਹਰਦੋਛੰਨੀ ਰੋਡ ਤੋਂ ਦੀਨਾਨਗਰ, ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਗੁਰਦਾਸਪੁਰ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਪਰਮਾਨੰਦ, ਦੀਨਾਨਗਰ, ਬਹਿਰਾਮਪੁਰ ਤੋਂ ਬੱਬਰੀ ਬਾਈਪਾਸ ਡਾਈਵਰਟ ਕੀਤਾ ਗਿਆ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀ ਦੇ ਮੱਦੇਨਜ਼ਰ ਬਦਲਵੇ ਰੂਟਾਂ ਦਾ ਇਸਤੇਮਾਲ ਕਰਨ।

Written By
The Punjab Wire